ਸਮੱਗਰੀ- ਦੋ ਚਮਚ ਤੇਲ, ਇੱਕ ਕੱਪ ਭਿੰਡੀ, ਇੱਕ ਪਿਆਜ਼, ਇੱਕ ਚਮਕ ਨਮਕ, ਇੱਕ ਚਮਚ ਹਲਦੀ, ਇੱਕ ਚਮਚ ਲਾਲ ਮਿਰਚ ਪਾਊਡਰ, ਇੱਕ ਚਮਚ ਧਨੀਆ ਪਾਊਡਰ, ਇੱਕ ਕੱਪ ਦਹੀਂ, ਇੱਕ ਚਮਚ ਰਾਈ, ਇੱਕ ਚਮਚ ਉੜਦ ਦਾਲ, 10-12 ਕੜੀ ਪੱਤਾ, ਦੋ ਹਰੀਆਂ ਮਿਰਚਾਂ।
ਵਿਧੀ-ਇੱਕ ਕੜਾਹੀ ਵਿੱਚ ਤੇਲ ਗਰਮ ਕਰ ਕੇ ਇੱਕ ਕੱਪ ਭਿੰਡੀ ਪਾ ਕੇ ਭੁੰਨੋ। ਇਸ ਤੋਂ ਬਾਅਦ ਇਸ ਵਿੱਚ ਪਿਆਜ਼ ਪਾਓ ਤੇ ਇਸ ਦਾ ਰੰਗ ਸੁਨਹਿਰੀ ਭੂਰਾ ਹੋਣ ਤੱਕ ਭੁੰਨੋ। ਇਸ ਵਿੱਚ ਨਮਕ, ਹਲਦੀ, ਲਾਲ ਮਿਰਚ, ਧਨੀਆ ਅਤੇ ਜੀਰਾ ਪਾਊਡਰ ਪਾਓ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਵਿੱਚ ਦਹੀਂ ਪਾਓ।
ਤੜਕੇ ਲਈ-ਇੱਕ ਕੜਾਹੀ ਵਿੱਚ ਘਿਓ ਲਓ। ਇਸ ਵਿੱਚ ਉੜਦ ਦਾਲ, ਕੜੀਪੱਤਾ ਅਤੇ ਹਰੀ ਮਿਰਚ ਪਾਓ। ਸਾਰੇ ਮਸਾਲੇ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੜਕੇ ਨੰ ਕੜ੍ਹੀ ਵਿੱਚ ਮਿਲਾ ਲਓ। ਇਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੈ। ਇਸ ਨੂੰ ਗਰਮਾ ਗਰਮਾ ਪਰੋਸਿਆ ਜਾ ਸਕਦਾ ਹੈ।