ਹੁਣੇ ਜਿਹੇ ਨੇਹਾ ਧੂਪੀਆ ਆਪਣੇ ਇੱਕ ਬਿਆਨ ਬਾਰੇ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਹੋ ਰਹੀ ਹੈ। ਦਰਅਸਲ ਨੇਹਾ ਨੇ ਇੱਕ ਸ਼ੋਅ ਦੌਰਾਨ ਕੁਝ ਅਜਿਹਾ ਕਰ ਦਿੱਤਾ ਕਿ ਉਸ ਬਾਰੇ ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਨੇ ਉਸ 'ਤੇ ਖੂਬ ਕੁਮੈਂਟ ਕੀਤੇ। ਨੇਹਾ ਇਨ੍ਹੀਂ ਦਿਨੀਂ ਐਮ ਟੀ ਵੀ ਦੇ ਰਿਐਲਿਟੀ ਸ਼ੋਅ ‘ਰੋਡੀਜ਼’ ਦੇ ‘ਰੈਵੋਲਿਊਸ਼ਨ ਸੀਜ਼ਨ’ ਵਿੱਚ ਮੈਂਟਰ ਦੀ ਭੂਮਿਕਾ ਨਿਭਾ ਰਹੀ ਹੈ। ਇਸ ਸ਼ੋਅ ਦੇ ਇੱਕ ਐਪੀਸੋਡ ਦਾ ਵੀਡੀਓ ਵਾਇਰਲ ਹੋ ਗਿਆ, ਜਿਸ ਵਿੱਚ ਇੱਕ ਮੁਕਾਬਲੇਬਾਜ਼ ਨੇ ਆਪਣੀ ਗਰਲ ਫਰੈਂਡ ਨੂੰ ਪੰਜ ਹੋਰ ਲੜਕਿਆਂ ਦੇ ਨਾਲ ਡੇਟਿੰਗ ਕਰਨ ਅਤੇ ਉਸ ਨੂੰ ਧੋਖਾ ਦੇਣ ਲਈ ਥੱਪੜ ਮਾਰਨ ਦੀ ਗੱਲ ਕਬੂਲ ਕੀਤੀ। ਇਸ ਵਾਇਰਲ ਵੀਡੀਓ 'ਚ ਥੱਪੜ ਮਾਰਨ ਵਾਲੇ ਉੱਤੇ ਨੇਹਾ ਗੁੱਸਾ ਕਰਦੀ ਦਿਸ ਰਹੀ ਸੀ। ਇਸ ਆਦਮੀ ਨੂੰ ਨੇਹਾ ਗੁੱਸੇ 'ਚ ਕਹਿ ਰਹੀ ਸੀ ਕਿ ਪੰਜ ਬੁਆਏ ਫਰੈਂਡ ਬਣਾਉਣਾ ਲੜਕੀ ਦੀ ਆਪਣੀ ਮਰਜ਼ੀ ਹੋ ਸਕਦੀ ਹੈ ਅਤੇ ਉਹ ਉਸ ਨੂੰ ਥੱਪੜ ਮਾਰਨ ਵਾਲਾ ਕੌਣ ਹੁੰਦਾ ਹੈ। ਇਸ ਤੋਂ ਬਾਅਦ ਉਹ ਟ੍ਰੋਲਰਜ਼ ਦੇ ਨਿਸ਼ਾਨ 'ਤੇ ਆ ਗਈ। ਉਸ 'ਤੇ ਬਹੁਤ ਜ਼ਿਆਦਾ ‘ਮੀਮਜ਼’ ਵੀ ਬਣਾਏ ਗਏ ਹਨ। ਸੋਸ਼ਲ ਮੀਡੀਆ 'ਤੇ ਨੇਹਾ ਨੂੰ ‘ਫਰਜ਼ੀ ਨਾਰੀਵਾਦੀ' ਤੱਕ ਕਿਹਾ ਜਾ ਰਿਹਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਉਸ 'ਤੇ ਕੀਤੇ ਗਏ।