Welcome to Canadian Punjabi Post
Follow us on

03

July 2025
 
ਟੋਰਾਂਟੋ/ਜੀਟੀਏ

ਹੁਣ ਕਿਰਾਏਦਾਰਾਂ ਨੂੰ ਰਾਹਤ ਦੇਣ ਦੀ ਉੱਠੀ ਮੰਗ

March 20, 2020 09:46 AM

ਟੋਰਾਂਟੋ, 19 ਮਾਰਚ (ਪੋਸਟ ਬਿਊਰੋ) : ਛੇ ਕੈਨੇਡੀਅਨ ਬੈਂਕਾ ਵੱਲੋਂ ਕੋਵਿਡ-19 ਆਊਟਬ੍ਰੇਕ ਦੇ ਮੱਦੇਨਜ਼ਰ ਕੈਨੇਡੀਅਨਾਂ ਦੇ ਸਿਰ ਤੋਂ ਆਰਥਿਕ ਬੋਝ ਘਟਾਉਣ ਲਈ ਮਾਰਗੇਜ ਸਬੰਧੀ ਅਦਾਇਗੀਆਂ ਵਿੱਚ ਛੇ ਮਹੀਨਿਆਂ ਦੀ ਦਿੱਤੀ ਗਈ ਮੋਹਲਤ ਤੋਂ ਇੱਕ ਦਿਨ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਕਿਰਾਏਦਾਰਾਂ ਲਈ ਬੈਂਕਾਂ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਗਈ।
ਬੈਂਕਾਂ ਨੇ ਬੱੁਧਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਇਸ ਸੰਕਟ ਦੀ ਘੜੀ ਵਿੱਚ ਮਾਰਗੇਜ ਦੀਆਂ ਅਦਾਇਗੀਆਂ ਲਈ ਜੂਝ ਰਹੇ ਮਕਾਨ ਮਾਲਕਾਂ ਨੂੰ ਹੁਣ ਆਪਣੀ ਮਾਰਗੇਜ ਦੀ ਅਦਾਇਗੀ ਦੀ ਚਿੰਤਾ ਛੇ ਮਹੀਨੇ ਤੱਕ ਕਰਨ ਦੀ ਲੋੜ ਨਹੀਂ। ਇਹ ਐਲਾਨ ਉਸੇ ਦਿਨ ਆਇਆ ਸੀ ਜਿਸ ਦਿਨ ਫੈਡਰਲ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਉਹ ਕੈਨੇਡੀਅਨਾਂ ਦੀ ਸਿੱਧੀ ਵਿੱਤੀ ਮਦਦ ਲਈ 27 ਬਿਲੀਅਨ ਡਾਲਰ ਖਰਚ ਕਰੇਗੀ ਤੇ 55 ਬਿਲੀਅਨ ਡਾਲਰ ਟੈਕਸਾਂ ਦੇ ਮੁਲਤਵੀ ਹੋਣ ਸਬੰਧੀ ਖਰਚ ਕੀਤੇ ਜਾਣਗੇ। ਇਸ ਆਰਥਿਕ ਹੁਲਾਰੇ ਸਬੰਧੀ ਪੈਕੇਜ ਵਿੱਚ ਵਿਦਿਆਰਥੀਆਂ ਦੇ ਲੋਨ ਦੀ ਅਦਾਇਗੀ ਵਿੱਚ ਆਉਣ ਵਾਲੀ ਖੜੋਤ ਤੇ ਕੈਨੇਡਾ ਚਾਈਲਡ ਬੈਨੇਫਿਟ ਤੋਂ ਇਲਾਵਾ ਹੋਰ ਪੇਸ਼ਕਦਮੀਆਂ ਵੀ ਸ਼ਾਮਲ ਸਨ।
ਐਸੋਸਿਏਸ਼ਨ ਆਫ ਕਮਿਊਨਿਟੀ ਆਰਗੇਨਾਈਜ਼ੇਸ਼ਨਜ਼ ਫੌਰ ਰਿਫੌਰਮ ਨਾਓ (ਐਕੌਰਨ) ਦੀ ਪ੍ਰੈਜ਼ੀਡੈਂਟ ਮਾਰਵਾ ਬਰਨੈਟ ਨੇ ਆਖਿਆ ਕਿ ਇਹ ਯੋਜਨਾ ਚੰਗੀ ਸੁ਼ਰੂਆਤ ਹੈ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਭਰ ਵਿੱਚ ਕਿਰਾਇਆਂ ਉੱਤੇ ਵੀ ਹਾਲ ਦੀ ਘੜੀ ਰੋਕ ਲਾਈ ਜਾਵੇ। ਜਿਹੋ ਜਿਹੀ ਰਾਹਤ ਮਕਾਨ ਮਾਲਕਾਂ ਨੂੰ ਦਿੱਤੀ ਜਾ ਰਹੀ ਹੈ ਉਹੋ ਜਿਹੀ ਰਾਹਤ ਕਿਰਾਏਦਾਰਾਂ ਨੂੰ ਵੀ ਦਿੱਤੀ ਜਾਵੇ। ਉਨ੍ਹਾਂ ਇੱਕ ਇੰਟਰਵਿਊ ਵਿੱਚ ਆਖਿਆ ਕਿ ਇਨ੍ਹਾਂ ਹਾਲਾਤ ਦਾ ਸੱਭ ਤੋਂ ਵੱਧ ਅਸਰ ਕਿਰਾਏਦਾਰਾਂ ੳੱੁਤੇ ਪਵੇਗਾ, ਜੋ ਕਿ ਕੈਨੇਡਾ ਵਿੱਚ ਘੱਟ ਆਮਦਨ ਵਾਲੇ ਲੋਕ ਹਨ।
ਐਕੌਰਨ ਕੈਨੇਡਾ ਘੱਟ ਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਲਈ ਕੌਮੀ ਜਥੇਬੰਦੀ ਹੈ ਜਿਸਦੇ 130,000 ਮੈਂਬਰ ਹਨ। ਉਨ੍ਹਾਂ ਵੱਲੋਂ ਸਾਰੇ ਪੇਅਡੇਅ ਤੇ ਇਨਸਟਾਲਮੈਂਟ ਲੋਨਜ਼ ਉੱਤੇ ਵੀ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸਿਰਫ ਐਕੌਰਨ ਵੱਲੋਂ ਹੀ ਨਹੀਂ ਸਗੋਂ ਹੋਰਨਾਂ ਜਥੇਬੰਦੀਆਂ ਵੱਲੋਂ ਵੀ ਇਸੇ ਤਰ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਇਹ ਉਦਾਹਰਨ ਵੀ ਦਿੱਤੀ ਗਈ ਕਿ ਫਰਾਂਸ ਵਿੱਚ ਵੀ ਘਰੇਲੂ ਕਿਰਾਇਆਂ ੳੱੁਤੇ ਛੋਟ ਦਿੱਤੀ ਗਈ ਹੈ ਤੇ ਇਸੇ ਤਰਜ਼ ਉੱਤੇ ਕੈਨੇਡਾ ਵਿੱਚ ਕਿਰਾਏਦਾਰਾਂ ਨੂੰ ਛੋਟ ਦਿੱਤੀ ਜਾਵੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ