Welcome to Canadian Punjabi Post
Follow us on

12

July 2025
 
ਅੰਤਰਰਾਸ਼ਟਰੀ

ਇਕ ਗਿਲਾਸ ਪਾਣੀ ਬਦਲੇ ਆਸੀਆ 8 ਸਾਲ ਤਸ਼ੱਦਦ ਝੱਲਦੀ ਰਹੀ

February 27, 2020 01:45 AM

ਪੈਰਿਸ, 26 ਫਰਵਰੀ (ਪੋਸਟ ਬਿਊਰੋ)- ਖੁਦਾ ਦੀ ਨਿੰਦਾ ਦੇ ਦੋਸ਼ ਵਿਚ ਪਾਕਿਸਤਾਨੀ ਜੇਲਾਂ ਵਿਚ 8 ਸਾਲ ਕੱਢਣ ਅਤੇ ਫਿਰ ਦੇਸ਼ ਨਿਕਾਲੇ ਦਾ ਦੁੱਖ ਝੱਲ ਰਹੀ ਈਸਾਈ ਔਰਤ ਆਸੀਆ ਬੀਬੀ ਨੇ ਕਿਹਾ ਹੈ ਕਿ ਉਹ ਅਣਜਾਣ ਦੇਸ਼ ਕੈਨੇਡਾ ਵਿਚ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਵਿਚ ਹੈ। ਉਨ੍ਹਾਂ ਨੇ ਘਰ ਮੁੜਨ ਦੇ ਸੁਪਨੇ ਤੇ ਜੇਲ ਵਿਚ ਉਨ੍ਹਾਂ ਉੱਤੇ ਹੋਏ ਤਸ਼ੱਦਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਜੇ ਤੱਕ ਮੈਨੂੰ ਸੱਚੀ ਆਜ਼ਾਦੀ ਮਿਲਣੀ ਬਾਕੀ ਹੈ।
ਖਬਰ ਏਜੰਸੀ ਨੂੰ ਪੈਰਿਸ ਵਿਚ ਦਿੱਤੇ ਇੰਟਰਵਿਊ ਵਿਚ ਆਸੀਆ ਨੇ ਕਿਹਾ ਕਿ ਮੈਂ ਅਜੇ ਤੱਕ ਕੈਨੇਡਾ ਵੀ ਨਹੀਂ ਘੁੰਮੀ, ਬਹੁਤਾ ਸਮਾਂ ਮੈਂ ਘਰ ਵਿਚ ਰਹਿੰਦੀ ਹਾਂ। ਇਥੇ ਹੋਣ ਵਾਲੀ ਬਰਫਬਾਰੀ ਤੇ ਠੰਡ ਕਾਰਨ ਮੈਂ ਜ਼ਿਆਦਾ ਬਾਹਰ ਨਹੀਂ ਜਾਂਦੀ। ਆਸੀਆ ਬੀਬੀ ਫਰਾਂਸ ਵਿਚ ਆਪਣੀ ਕਿਤਾਬ 'ਐਨਫਿਨ ਲਿਬ੍ਰੇ-ਫਾਈਨਲੀ ਫ੍ਰੀ' ਨੂੰ ਪ੍ਰਮੋਟ ਕਰਨ ਲਈ ਫਰਾਂਸ ਪਹੁੰਚੀ ਸੀ। ਫਰਾਂਸੀਸੀ ਪੱਤਰਕਾਰ ਐਨੇ ਇਸਾਬੇਲੇ ਦੇ ਨਾਲ ਆਸੀਆ ਨੇ ਵੀ ਇਹ ਕਿਤਾਬ ਲਿਖਣ ਵਿਚ ਮਦਦ ਕੀਤੀ ਹੈ। ਆਸੀਆ ਨੇ ਦੱਸਿਆ ਕਿ ਉਹ ਅਜੇ ਕੈਨੇਡਾ ਦੀ ਅਧਿਕਾਰਿਤ ਭਾਸ਼ਾ ਵਿਚ ਗੱਲ ਨਹੀਂ ਕਰ ਸਕਦੀ ਤੇ ਨਾ ਅੰਗਰੇਜ਼ੀ ਬੋਲ ਸਕਦੀ ਹੈ। ਕੈਨੇਡਾ ਵਿਚ ਬੇਘਰਿਆਂ ਵਾਲੀ ਜ਼ਿੰਦਗੀ ਜਿਊਂਦਿਆਂ ਉਹ ਆਪਣੀਆਂ ਭੈਣਾਂ, ਭਰਾਵਾਂ ਤੇ ਮਾਤਾ-ਪਿਤਾ ਨੂੰ ਬਹੁਤ ਯਾਦ ਕਰਦੀ ਹੈ। ਉਨ੍ਹਾਂ ਨੂੰ ਆਸ ਹੈ ਕਿ ਬਦਲਾਅ ਆਵੇਗਾ ਤੇ ਇਕ ਨਾ ਇਕ ਦਿਨ ਉਹ ਆਪਣੇ ਪਰਿਵਾਰ ਦੇ ਨਾਲ ਪਾਕਿਸਤਾਨ ਪਰਤ ਆਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ, ਕਿਉਂਕਿ ਜਦੋਂ ਮੈਂ ਜੇਲ ਵਿਚ ਸੀ ਤਾਂ ਸੋਚਦੀ ਸੀ ਕਿ ਇਕ ਨਾ ਇਕ ਦਿਨ ਜ਼ਰੂਰ ਆਜ਼ਾਦ ਹੋਵਾਂਗੀ।
ਆਸੀਆ ਉੱਤੇ ਸਾਲ 2009 ਵਿਚ ਖੁਦਾ ਦੀ ਨਿੰਦਾ ਦੇ ਦੋਸ਼ ਲੱਗੇ ਸਨ। ਸਾਲ 2010 ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ, ਪਰ ਸਾਲ 2018 ਵਿਚ ਪਾਕਿਸਤਾਨ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਆਸੀਆ ਉੱਤੇ ਇਹ ਦੋਸ਼ ਓਦੋਂ ਲੱਗੇ ਜਦੋਂ ਉਹ ਮੁਸਲਿਮ ਔਰਤਾਂ ਨਾਲ ਬਗੀਚੇ ਵਿਚ ਫਾਲਸਾ ਇਕੱਠਾ ਕਰ ਰਹੀ ਸੀ। ਰਿਪੋਰਟਾਂ ਮੁਤਾਬਕ ਕਈ ਘੰਟੇ ਕੰਮ ਕਰਨ ਪਿੱਛੋਂ ਕਿਸੇ ਮਹਿਲਾ ਨੇ ਆਸੀਆ ਨੂੰ ਖੂਹ ਤੋਂ ਪਾਣੀ ਲਿਆਉਣ ਨੂੰ ਕਿਹਾ। ਇਸ ਮੌਕੇ ਆਸੀਆ ਨੇ ਉਸ ਵਿਚੋਂ ਥੋੜਾ ਪਾਣੀ ਪੀ ਲਿਆ। ਇਸ ਉੱਤੇ ਮੁਸਲਿਮ ਔਰਤਾਂ ਨਾਰਾਜ਼ ਹੋ ਗਈਆਂ। ਪੰਜ ਦਿਨ ਬਾਅਦ ਆਸੀਆ ਦੇ ਘਰ ਜ਼ਬਰੀ ਪੁਲਸ ਦਾਖਲ ਹੋਈ ਤੇ ਉਸ ਉੱਤੇ ਕੁਫਰ ਦੇ ਦੋਸ਼ ਵਿਚ ਕੇਸ ਚੱਲਿਆ।
ਆਪਣੀ ਕਿਤਾਬ ਵਿਚ ਆਸੀਆ ਨੇ ਪਾਕਿਸਤਾਨ ਵਿਚ ਉਨ੍ਹਾਂ ਉੱਤੇ ਹੋਏ ਜ਼ੁਲਮਾਂ ਦਾ ਜ਼ਿਕਰ ਕੀਤਾ ਹੈ। ਜੇਲ ਵਿਚ ਆਸੀਆ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ ਤੇ ਹੋਰ ਕੈਦੀ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ। ਉਨ੍ਹਾਂ ਕਿਹਾ ਕਿ ਮੈਂ ਕਦੇ ਪੈਗੰਬਰ ਦੀ ਨਿੰਦਾ ਨਹੀਂ ਕਰ ਸਕਦੀ, ਮੇਰੇ ਉੱਤੇ ਝੂਠੇ ਦੋਸ਼ ਲਾਏ ਗਏ, ਉਹ ਸਿਰਫ ਇਕ ਗਲਾਸ ਪਾਣੀ ਦੇ ਲਈ ਲੱਗੇ, ਜਿਸ ਨੂੰ ਮੈਂ ਪੀਤਾ ਸੀ। ਸਾਰਾ ਕੁਝ ਉਸੇ ਲਈ ਹੋਇਆ। ਇਸ ਵੇਲੇ ਆਸੀਆ ਆਪਣੇ ਪਤੀ ਆਸ਼ਿਕ ਅਤੇ ਬੇਟੀਆਂ ਇਸ਼ਮ ਤੇ ਈਸ਼ਾ ਨਾਲ ਕੈਨੇਡਾ ਵਿਚ ਕਿਸੇ ਅਣਪਛਾਤੀ ਥਾਂ ਉੱਤੇ ਰਹਿ ਰਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ ਪਾਕਿਸਤਾਨ ਵਿੱਚ ਪਾਲਤੂ ਸ਼ੇਰ ਨੇ ਔਰਤ ਅਤੇ ਬੱਚਿਆਂ `ਤੇ ਕੀਤਾ ਹਮਲਾ, ਪੁਲਿਸ ਨੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ ਆਸਟ੍ਰੇਲੀਅਨ ਔਰਤ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਜ਼ਹਿਰੀਲੇ ਮਸ਼ਰੂਮ ਖੁਆ ਕੇ ਮਾਰਿਆ, ਹੋ ਸਕਦੀ ਹੈ ਉਮਰ ਕੈਦ ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹਾਂ ਕਾਰਨ 80 ਮੌਤਾਂ, 41 ਲੋਕ ਲਾਪਤਾ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ