Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਟੋਰਾਂਟੋ/ਜੀਟੀਏ

ਅਧਿਆਪਕ 21 ਨੂੰ ਕਰਨਗੇ ਕੋ-ਆਰਡੀਨੇਟਿਡ ਹੜਤਾਲ

February 13, 2020 09:21 AM

*ਸਾਰੇ ਪਬਲਿਕ ਸਕੂਲ ਰਹਿਣਗੇ ਬੰਦ

ਟੋਰਾਂਟੋ, 12 ਫਰਵਰੀ (ਪੋਸਟ ਬਿਊਰੋ) : ਅਗਲੇ ਹਫਤੇ 21 ਫਰਵਰੀ ਨੂੰ ਪ੍ਰੋਵਿੰਸ ਭਰ ਵਿੱਚ ਚਾਰੇ ਟੀਚਰਜ਼ ਯੂਨੀਅਨਾਂ ਵੱਲੋਂ ਕੀਤੀ ਜਾਣ ਵਾਲੀ ਇੱਕ ਰੋਜ਼ਾ ਹੜਤਾਲ ਕਾਰਨ ਓਨਟਾਰੀਓ ਦੇ ਦੋ ਮਿਲੀਅਨ ਵਿਦਿਆਰਥੀ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਣਗੇ।
ਜੂਨੀਅਰ ਕਿੰਡਰਗਾਰਟਨ ਤੋਂ 12ਵੀਂ ਕਲਾਸ ਦੇ ਇੰਗਲਿਸ਼ ਤੇ ਫਰੈਂਚ ਭਾਸ਼ਾ ਦੇ ਸਕੂਲਾਂ ਦੇ ਅਧਿਆਪਕਾਂ ਵੱਲੋਂ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ। ਇਸ ਹੜਤਾਲ ਦਾ ਅਸਰ 1.4 ਮਿਲੀਅਨ ਐਲੀਮੈਂਟਰੀ ਵਿਦਿਆਰਥੀਆਂ ਤੇ 500,000 ਹਾਈ ਸਕੂਲ ਵਿਦਿਆਰਥੀਆਂ ਉੱਤੇ ਪਵੇਗਾ। ਇਹ ਸਾਰੇ ਵਿਦਿਆਰਥੀ ਵੀ ਪਿਛਲੇ ਤਿੰਨ ਮਹੀਨਿਆ ਤੋਂ ਸਿਲਸਿਲੇਵਾਰ ਜਾਂ ਇੱਕ ਰੋਜ਼ਾ ਹੜਤਾਲਾਂ ਦੇ ਚੱਲ ਰਹੇ ਦੌਰ ਕਾਰਨ ਪਹਿਲਾਂ ਤੋਂ ਹੀ ਪ੍ਰਭਾਵਿਤ ਹਨ।
ਸਿਆਸੀ ਰਣਨੀਤੀਕਾਰ ਜਿੰਮ ਵਾਰਨ ਨੇ ਆਖਿਆ ਕਿ ਇਸ ਚੱਲ ਰਹੇ ਸੰਘਰਸ਼ ਵਿੱਚ ਤਾਪਮਾਨ ਹੁਣ ਮੀਡੀਅਮ ਤੋਂ ਹਾਈ ਹੋਣ ਜਾ ਰਿਹਾ ਹੈ ਤੇ ਇਸ ਨਾਲ ਫੋਰਡ ਸਰਕਾਰ ਉੱਤੇ ਅਧਿਆਪਕਾਂ ਨਾਲ ਮਸਲਾ ਸੁਲਝਾਉਣ ਲਈ ਹੋਰ ਦਬਾਅ ਪਵੇਗਾ। ਬੱੁਧਵਾਰ ਨੂੰ ਵਾਰਨ ਨੇ ਆਖਿਆ ਕਿ ਸਕੂਲ ਯੀਅਰ ਖ਼ਤਮ ਹੋਣ ਵੱਲ ਜਿਵੇਂ ਅਸੀਂ ਵੱਧ ਰਹੇ ਹਾਂ ਉਸ ਨਾਲ ਸਰਕਾਰ ਉੱਤੇ ਵੀ ਇਹ ਦਬਾਅ ਵੱਧ ਰਿਹਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਬੱਚੇ ਗ੍ਰੇਡਜ਼ ਹਾਸਲ ਕਰ ਸਕਣ।
ਵਾਰਨ ਨੇ ਆਖਿਆ ਕਿ ਭਾਵੇਂ ਯੂਨੀਅਨਾਂ ਵੱਲੋਂ ਸਰਕਾਰ ਨੂੰ ਹੌਲੀ ਹੌਲੀ ਸੇਕ ਪਹੁੰਚਾਉਣ ਦੀ ਰਣਨੀਤੀ ੳੱੁਤੇ ਕੰਮ ਕੀਤਾ ਜਾ ਰਿਹਾ ਹੈ ਪਰ ਜੇ ਮਾਪਿਆਂ ਨੂੰ ਲੱਗਿਆ ਕਿ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਨਾਲ ਖਿਲਵਾੜ ਹੋ ਰਿਹਾ ਹੈ ਤਾਂ ਅਧਿਆਪਕ ਮਾਪਿਆਂ ਦਾ ਸਮਰਥਨ ਗੁਆ ਬੈਠਣਗੇ। ਵਾਰਨ ਨੇ ਅੱਗੇ ਆਖਿਆ ਕਿ ਤੁਸੀਂ ਉਨ੍ਹਾਂ ਲੋਕਾਂ ਦਾ ਸਮਰਥਨ ਨਹੀਂ ਗੁਆਉਣਾ ਚਾਹੋਂਗੇ ਜਿਹੜੇ ਤੁਹਾਡੇ ਭੱਤਿਆਂ ਦੀ ਅਦਾਇਗੀ ਕਰਦੇ ਹਨ। ਇਸ ਨਾਲ ਇਹ ਖਤਰਾ ਹੈ ਕਿ ਮਾਪੇ ਵੀ ਉਨ੍ਹਾਂ ਦੇ ਉਲਟ ਹੋ ਕੇ ਫੋਰਡ ਕੈਂਪ ਵਿੱਚ ਜਾ ਰਲਣਗੇ।
ਇਹ ਖਬਰ ਉਦੋਂ ਆਈ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਐਲੀਮੈਂਟਰੀ ਅਧਿਆਪਕਾਂ ਵੱਲੋਂ ਡਾਊਨਟਾਊਨ ਟੋਰਾਂਟੋ ਹੋਟਲ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ ਜਿੱਥੇ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਭਾਸ਼ਣ ਦੇ ਰਹੇ ਸਨ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀ ਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀ ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ