ਇਸਲਾਮਾਬਾਦ, 7 ਨਵੰਬਰ (ਪੋਸਟ ਬਿਊਰੋ)- ਇੰਟਰਨੈੱਟ ਅਤੇ ਡਿਜੀਟਲ ਮੀਡੀਆ ਦੀ ਆਜ਼ਾਦੀ ਦੇ ਪੱਖੋਂ ਪਾਕਿਸਤਾਨ ਦੁਨੀਆ ਦੇ 10 ਸਭ ਤੋਂ ਭੈੜੇ ਦੇਸ਼ਾਂ ਵਿੱਚੋਂ ਇੱਕ ਹੈ। ਇੱਕ ਸੰਸਥਾ ਵੱਲੋਂ ਜਾਰੀ ਕੀਤੀ ਇੰਟਰਨੈੱਟ ਨਿਗਰਾਨੀ ਰਿਪੋਰਟ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ।
ਅੰਤਰਰਾਸ਼ਟਰੀ ਇੰਟਰਨੈੱਟ ਰਾਈਟਸ ਗਰੁੱਪ ਦਿ ਫਰੀਡਮ ਹਾਊਸ ਨੇ ਮੰਗਲਵਾਰ ਨੂੰ ਆਪਣੀ ਫਰੀਡਮ ਆਨ ਦਿ ਨੈਟ ਦੀ ਰਿਪੋਰਟ 2019 ਲਈ ਜਾਰੀ ਕੀਤੀ ਹੈ, ਜਿਸ ਦਾ ਸਿਰਲੇਖ ਸੋਸ਼ਲ ਮੀਡੀਆ ਦਾ ਸੰਕਟ ਹੈ ਅਤੇ ਇਸ ਵਿੱਚ ਜੂਨ 2018 ਤੋਂ ਮਈ 2019 ਦੇ ਵਿਚਕਾਰ ਗਲੋਬਲ ਇੰਟਰਨੈੱਟ ਦੀ ਆਜ਼ਾਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਸੰਸਥਾ ਨੇ ਆਪਣੀ ਰਿਪੋਰਟ ਵਿੱਚ ਪਾਕਿਸਤਾਨ ਨੂੰ 100 ਸਭ ਤੋਂ ਭੈੜੇ ਦੇਸ਼ਾਂ ਵਿੱਚੋਂ 26ਵਾਂ ਸਥਾਨ ਦਿੱਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ ਉਤੇ ਇੰਟਰਨੈਟ ਅਤੇ ਡਿਜੀਟਲ ਮੀਡੀਆ ਦੀ ਆਜ਼ਾਦੀ ਦੇ ਮਾਮਲੇ ਵਿੱਚ ਪਾਕਿਸਤਾਨ 10 ਸਭ ਤੋਂ ਭੈੜੇ ਦੇਸ਼ਾਂ ਵਿੱਚੋਂ ਇੱਕ ਹੈ। ਖੇਤਰੀ ਦਰਜਾਬੰਦੀ ਦੇ ਮਾਮਲੇ ਵਿੱਚ ਪਾਕਿਸਤਾਨ ਵੀਅਤਨਾਮ ਅਤੇ ਚੀਨ ਤੋਂ ਬਾਅਦ ਤੀਸਰੇ ਸਭ ਤੋਂ ਭੈੜੇ ਦੇਸ਼ ਵਜੋਂ ਉਭਰਿਆ ਹੈ।
ਇੰਟਰਨੈੱਟ ਦੀ ਆਜ਼ਾਦੀ ਵਿੱਚ ਆਈ ਗਿਰਾਵਟ ਤੋਂ ਬਿਨਾ ਰਿਪੋਰਟ ਵਿੱਚ ਪਾਇਆ ਗਿਆ ਕਿ ਪਾਕਿਸਤਾਨ ਵਿੱਚ ਚੋਣਾਂ ਵਿੱਚ ਵੀ ਗੜਬੜਾਂ ਆਈਆਂ ਸਨ। ਇਸ ਨੇ ਇਹ ਵੀ ਪਾਇਆ ਕਿ ਅੰਤਰਰਾਸ਼ਟਰੀ ਕਾਰਜਨੀਤੀਆਂ, ਜਿਵੇਂ ਬਹੁਤ ਜ਼ਿਆਦਾ ਪੱਖਪਾਤੀ ਟਿੱਪਣੀਕਾਰ, ਬੋਟ (ਇੰਟਰਨੈੱਟ ਪ੍ਰੋਗਰਾਮਾਂ) ਜਾਂ ਖਬਰਾਂ ਦੀਆਂ ਵੈੱਬਸਾਈਟਾਂ ਦੀ ਤਾਲਮੇਲ ਦੀ ਵਰਤੋਂ ਦੇ ਨਾਲ ਵੈੱਬਸਾਈਟਾਂ ਨੂੰ ਰੋਕਣਾ ਜਾਂ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਲਈ ਸੰਪਰਕ ਉੱਤੇ ਜਾਣਬੁੱਝ ਕੇ ਪਾਬੰਦੀਆਂ ਵਰਗੀਆਂ ਤਕਨੀਕੀ ਚਾਲਾਂ ਦੀ ਵਰਤੋਂ ਕੀਤੀ ਗਈ ਸੀ। ਪਾਕਿਸਤਾਨ ਦੇ ਲਈ ਇਸ ਰਿਪੋਰਟ ਨੂੰ ਡਿਜੀਟਲ ਰਾਈਟਸ ਫਾਊਂਡੇਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ।