Welcome to Canadian Punjabi Post
Follow us on

04

July 2025
 
ਸੰਪਾਦਕੀ

ਥੋੜੀ ਬੇਰੰਗ ਵਿਖਾਈ ਦੇਵੇਗੀ ਗਰੀਨ ਪਾਰਟੀ ਲੀਡਰ ਤੋਂ ਸੱਖਣੀ ਸਿਆਸਤ

November 05, 2019 07:41 AM

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਦੀ ਗਰੀਨ ਪਾਰਟੀ ਦੀ ਲੀਡਰ ਐਲਿਜ਼ਬੈਥ ਮੇਅ ਨੇ ਪਾਰਟੀ ਲੀਡਰਸਿ਼ੱਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਬੇਸ਼ੱਕ ਇਸ ਬਾਬਤ ਉਹ ਕਾਫੀ ਦੇਰ ਤੋਂ ਸੰਕੇਤ ਕਰਦੀ ਆ ਰਹੀ ਸੀ ਪਰ ਨਵੀਂ ਪਾਰਲੀਮੈਂਟ ਦੇ ਜੁੜਨ ਤੋਂ ਪਹਿਲਾਂ ਹੀ ਅਸਤੀਫਾ ਦੇ ਕੇ ਉਸਨੇ ਅੱਛਾ ਖਾਸਾ ਅਸਚਰਜ ਪੈਦਾ ਕੀਤਾ ਹੈ। ਼ਖਾਸਕਰਕੇ ਇਸ ਲਈ ਕਿ ਹਾਲ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਗਰੀਨ ਪਾਰਟੀ ਦੀ ਕਾਰਗੁਜ਼ਾਰੀ ਹੁਣ ਤੱਕ ਦੀ ਸੱਭ ਤੋਂ ਬਿਹਤਰ ਰਹੀ ਹੈ ਜਿਸ ਵਿੱਚ 3 ਐਮ ਪੀ ਚੁਣ ਕੇ ਓਟਾਵਾ ਪੁੱਜੇ ਹਨ। ਵਾਤਾਵਾਰਣ ਦੀ ਰਖਵਾਲੀ ਲਈ ਕੈਨੇਡਾ ਵਿੱਚ ਚੱਲ ਰਹੀ ਮੁਹਿੰਮ ਵਾਸਤੇ ਇਹ ਕਾਰਗੁਜ਼ਾਰੀ ਬਹੁਤ ਮਾਅਨੇ ਰੱਖਦੀ ਹੈ ਖਾਸਕਰਕੇ ਜਦੋਂ ਵਾਤਾਵਰਣ ਤਬਦੀਲੀ ਨੂੰ ਲੈ ਕੇ ਯੂਨਾਈਟਡ ਨੇਸ਼ਨਜ਼ ਦੇ ਪੈਰਿਸ ਇਕਰਾਰਨਾਮੇ ਦਾ ਵਿਸ਼ਵ ਭਰ ਵਿੱਚ ਜਿ਼ਕਰ ਚੱਲ ਰਿਹਾ ਹੈ।

64 ਸਾਲਾ ਐਲਿਜਾਬੈੱਥ 2006 ਤੋਂ ਗਰੀਨ ਪਾਰਟੀ ਦੀ ਲੀਡਰ ਅਤੇ 2011 ਤੋਂ ਬ੍ਰਿਟਿਸ਼ ਕੋਲੰਬੀਆ ਵਿੱਚ ਸਾਨਿਚ ਗਲਫ ਆਈਲੈਂਡਜ਼ (Saanich Gulf Islands) ਤੋਂ ਐਮ ਪੀ ਚਲੀ ਆ ਰਹੀ ਹੈ। ਇਸ ਤਰੀਕੇ ਉਸਨੂੰ ਕੈਨੇਡਾ ਦੀ ਕਿਸੇ ਸਿਆਸੀ ਪਾਰਟੀ ਦਾ ਸੱਭ ਤੋਂ ਵੱਧ ਸਮਾਂ ਲੀਡਰ ਹੋਣ ਅਤੇ ਕਿਸੇ ਵੀ ਔਰਤ ਦੇ ਕਿਸੇ ਸਿਆਸੀ ਪਾਰਟੀ ਦੀ ਲੀਡਰਸਿ਼ੱਪ ਸੰਭਾਲਣ ਦਾ ਸਿਹਰਾ ਜਾਂਦਾ ਹੈ। ਅਮਰੀਕਾ ਵਿੱਚ ਕੁਨੈਕਟੀਕਟ ਤੋਂ ਆਪਣੇ ਮਾਪਿਆਂ ਨਾਲ ਬਚਪਨ ਵਿੱਚ ਪਰਵਾਸ ਕਰਕੇ ਆਈ ਕਿੱਤੇ ਵਜੋਂ ਵਕੀਲ ਐਲਿਜ਼ਾਬੈਥ ਮੇਅ ਨੇ ਓਟਾਵਾ ਯੂਨੀਵਰਸਿਟੀ ਤੋਂ ਧਰਮ ਵਿਗਿਆਨ ਵਿੱਚ ਵੀ ਡਿਗਰੀ ਹਾਸਲ ਕੀਤੀ ਹੋਈ ਹੈ। ਦਰਅਸਲ ਵਿੱਚ ਵਾਤਾਵਰਣ ਲਈ ਜੀਵਨ ਭਰ ਕੰਮ ਕਰਨ ਤੋਂ ਬਾਅਦ ਧਾਰਮਿਕ ਵਿੱਦਿਆ ਦੇਣ ਵਾਸਤੇ ਚਰਚ ਵਿੱਚ ਸੇਵਾ ਕਰਨਾ ਉਸਦਾ ਇੱਕ ਉਦੇਸ਼ ਕਿਹਾ ਜਾਂਦਾ ਹੈ।

ਬੇਸ਼ੱਕ ਗਰੀਨ ਪਾਰਟੀ ਦੀ ਸਥਾਪਨਾ 1983 ਵਿੱਚ ਹੋ ਗਈ ਸੀ ਪਰ ਇਸਨੂੰ ਕੈਨੇਡੀਅਨ ਸਿਆਸਤ ਦੇ ਲੈਂਡਸਕੇਪ ਵਿੱਚ ਜਿ਼ਆਦਾ ਜਾਣਪਹਿਚਾਣ ਐਲਿਜ਼ਬੈੱਥ ਮੇਅ ਦੇ ਲੀਡਰ ਬਣਨ ਤੋਂ ਬਾਅਦ ਹੀ ਮਿਲੀ ਖਾਸ ਕਰਕੇ ਜਦੋਂ ਤੋਂ ਐਲਿਜਾਬੈਥ ਚੁਣ ਕੇ ਪਾਰਲੀਮੈਟ ਵਿੱਚ ਜਾਣ ਲੱਗੀ। ਉਸਦੀ ਸਖ਼ਤ ਮਿਹਨਤ ਦਾ ਹੀ ਸਿੱਟਾ ਹੈ ਕਿ 2012 ਵਿੱਚ ਉਸਨੂੰ ਮੈਕਲੀਨ ਰਿਸਾਲੇ ਵੱਲੋਂ ਪ੍ਰਤੀਸਿ਼ਠਤ ‘ਪਾਰਲੀਮੈਂਟੇਰੀਅਨ ਆਫ ਦਾ ਯੀਅਰ’ ਅਵਾਰਡ ਦਿੱਤਾ ਗਿਆ ਜਦੋਂ ਕਿ 2013 ਵਿੱਚ ਸੱਭ ਤੋਂ ਵੱਧ ਮਿਹਨਤ ਕਰਨ ਵਾਲੀ ਅਤੇ 214 ਵਿੱਚ ਸੱਭ ਤੋਂ ਵਧੀਆ ਬੁਲਾਰਾ ਹੋਣ ਲਈ ਸਨਮਾਨਿਤ ਕੀਤਾ ਗਿਆ। ਐਲਿਜਾਬੈਥ ਦੇ ਹੱਕ ਵਿੱਚ ਇਹ ਗੱਲ ਆਖੀ ਜਾ ਸਕਦੀ ਹੈ ਕਿ ਇਸ ਸਾਲ ਫੈਡਰਲ ਚੋਣਾਂ ਦੌਰਾਨ ਹੋਈ ਅੰਗਰੇਜ਼ੀ ਵਿੱਚ ਹੋਈ ਸਿਆਸੀ ਲੀਡਰਾਂ ਦੀ ਬਹਿਸ ਵਿੱਚ ਐਲਿਜ਼ਾਬੈਥ ਨੇ ਵੋਟਰਾਂ ਨੂੰ ਖੂਬ ਪ੍ਰਭਾਵਿਤ ਕੀਤਾ ਸੀ। ਇਹ ਐਲਿਜਾਬੈਥ ਹੀ ਸੀ ਜਿਸਨੇ 2012 ਵਿੱਚ Lyme
ਰੋਗ ਦੇ ਨਿਵਾਰਨ ਬਾਰੇ ਕੌਮੀ ਫਰੇਮਵਰਕ ਤਿਆਰ ਕਰਨ ਵਾਸਤੇ ਬਿੱਲ ਪੇਸ਼ ਕਰਕੇ ਪਾਸ ਕਰਵਾਇਆ ਸੀ। ਗਰੀਨ ਪਾਰਟੀ ਵਾਸਤੇ ਅਹਿੰਸਾ, ਸਮਾਜਿਕ ਨਿਆਂ, ਵਿਭਿੰਨਤਾ ਦਾ ਸਨਮਾਨ ਅਤੇ ਕੁਦਰਤੀ ਪਸਾਰੇ (ecological diversity) ਲਈ ਕੰਮ ਕਰਨ ਲਈ ਪੱਕੇ ਰਸਤੇ ਤਿਆਰ ਕਰਨਾ ਐਲਿਜਾਬੈਥ ਦੀ ਦੇਣ ਕਹੀ ਜਾ ਸਕਦੀ ਹੈ।

ਐਲਿਜਾਬੈਥ ਨੂੰ ਇਸ ਗੱਲ ਲਈ ਵੀ ਲੰਬੇ ਸਮੇਂ ਤੱਕ ਜਾਣਿਆ ਜਾਵੇਗਾ ਕਿ ਉਹ ਕਈ ਮੁੱਦਿਆਂ ਉੱਤੇ ਬਿਨਾ ਪੂਰੀ ਜਾਣਕਾਰੀ ਰੱਖਣ ਤੋਂ ਬੇਬਾਕੀ ਨਾਲ ਬੋਲ ਕੇ ਵਿਵਾਦ ਖੜੇ ਕਰ ਲੈਂਦੀ ਸੀ। ਹਾਲ ਵਿੱਚ ਹੋਈਆਂ ਚੋਣਾਂ ਦੌਰਾਨ ਉਸਨੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੀਊ ਸ਼ੀਅਰ ਦੀ ਆਲੋਚਨਾ ਕੀਤੀ ਕਿ ਉਸਨੇ ਅਮਰੀਕਾ ਦੀ ਦੋਹਰੀ ਨਾਗਰਿਕਤਾ ਕਿਉਂ ਰੱਖੀ ਹੋਈ ਹੈ। ਬਾਅਦ ਵਿੱਚ ਪਤਾ ਲੱਗਾ ਕਿ ਅਮਰੀਕਾ ਦੀ ਜੰਮੀ ਜਾਈ ਐਲਿਜਾਬੈਥ ਨੇ ਖੁਦ ਵੀ ਆਪਣੀ ਅਮਰੀਕਨ ਨਾਗਰਿਕਤਾ ਤਿਆਗੀ ਨਹੀਂ ਸੀ ਹੋਈ। ਇਵੇਂ ਹੀ ਇੱਕ ਵਾਰ ਉਸਨੇ ਪਰੈੱਸ ਡਿਨਰ ਦੌਰਾਨ ਅਫਗਾਨਸਤਾਨ ਵਿੱਚ ਅਮਰੀਕੀ ਫੌਜੀ ਨੂੰ ਮਾਰਨ ਵਾਲੇ ਕੈਨੇਡੀਅਨ ਨਾਬਾਲਗ ਅਤਿਵਾਦੀ ਓਮਰ ਖਾਦਰ ਦੀ ਤਾਰੀਖ ਕਰ ਦਿੱਤੀ ਸੀ। ਇਵੇਂ ਹੀ ਉਸਨੇ ਕਈ ਔਰਤਾਂ ਨਾਲ ਬਦਸਲੂਕੀ ਕਰਨ ਵਾਲੇ ਸੀ ਬੀ ਸੀ ਦੇ ਪੱਤਰਕਾਰ ਜਿਆਨ ਗੋਮੇਸ਼ੀ ਦੇ ਹੱਕ ਵਿੱਚ ਕਈ ਟਵੀਟ ਕੱਢ ਮਾਰੇ ਸਨ ਜਿਹਨਾਂ ਨੂੰ ਇਹ ਆਖ ਕੇ ਵਾਪਿਸ ਲੈਣਾ ਪਿਆ ਕਿ ਪਾਰਲੀੰਮੈਂਟ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਘਬਰਾਈ ਹੋਣ ਕਾਰਣ ਉਹ ਸਮਝ ਨਹੀਂ ਕਰ ਸਕੀ ਕਿ ਉਹ ਜਿਆਨ ਗੋਮੇਸ਼ੀ ਦੇ ਹੱਕ ਵਿੱਚ ਕਿਉਂ ਬੋਲ ਰਹੀ ਹੈ।

ਖੈਰ, ਇਹ ਗੱਲ ਉਸਦੇ ਸਿਆਸੀ ਵਿਰੋਧੀ ਵੀ ਕਬੂਲ ਕਰਦੇ ਹਨ ਕਿ ਐਲਿਜਾਬੈਥ ਮੇਅ ਇੱਕ ਸਾਧਾਰਨ ਸਿਆਸਤਦਾਨ ਨਹੀਂ ਹੈ। ਚੰਗੀ ਗੱਲ ਹੈ ਕਿ ਉਸਨੇ ਹਾਲੇ ਐਮ ਪੀ ਹੋਣ ਵਜੋਂ ਅਸਤੀਫਾ ਨਹੀਂ ਦਿੱਤਾ ਹੈ ਜਿਸ ਸਦਕਾ ਕੈਨੇਡੀਅਨ ਪਾਰਲੀਮੈਂਟ ਉਸਦੇ ਬਣਦੇ ਯੋਗਦਾਨ ਤੋਂ ਘੱਟੋ ਘੱਟ ਅਗਲੀਆਂ ਚੋਣਾਂ ਤੱਕ ਸੱਖਣੀ ਨਹੀਂ ਹੋਵੇਗੀ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ