Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਟੋਰਾਂਟੋ/ਜੀਟੀਏ

ਰਾਮੋਨਾ ਸਿੰਘ ਨੇ ਬਰੈਂਪਟਨ ਈਸਟ ਤੋਂ ਉਮੀਦਵਾਰ ਵਜੋਂ ਮੀਟ ਐਂਡ ਗ੍ਰੀਟ ਪ੍ਰੋਗਰਾਮ ਦਾ ਆਯੋਜਿਨ ਕੀਤਾ

October 08, 2019 10:29 AM

ਬਰੈਂਪਟਨ (ਸੁਰਜੀਤ ਸਿੰਘ ਫਲੋਰਾ) ਬੀਤੇ ਸ਼ੁਕਰਵਾਰ 4 ਅਕਤੂਬਰ ਨੂੰ ਰਾਮੋਨਾ ਸਿੰਘ ਕੰਜ਼ਰਵੇਟਿਵ ਬਰੈਂਪਟਨ ਈਸਟ ਤੋਂ ਉਮੀਦਵਾਰ ਵਲੋਂ ਮੀਟ ਐਂਡ ਗ੍ਰੀਟ ਪ੍ਰੋਗਰਾਮ ਉਲੀਕਿਆ ਗਿਆਂ ਸੀ । ਜਿਸ ਵਿਚ ਪੀਟਰ ਮੈਅਕੇ ਨੇ ਪਹੁੰਚਕੇ ਸਭ ਨੂੰ ਰਾਮੋਨਾ ਸਿੰਘ ਦੀ ਸਹਾਇਤਾ ਕਰਨ ਲਈ ਪ੍ਰੇਰਤ ਕੀਤਾ। ਉਨ੍ਹਾਂ ਨੇ ਰਾਮੋਨਾ ਦੇ ਆਏ ਸ਼ੁਚਿੰਤਕਾਂ ਅਤੇ ਵਿਸੇ਼ਸ਼ ਮਹਿਮਾਨਾਂ ਨੂੰ ਸੰਬੋਧੰਨ ਕਰਦੇ ਹੋਏ ਕਿਹਾ ਕਿ ਗੰਨ ਅਤੇ ਗੈਂਗ ਦਾ ਟਰੂਡੋ ਲਿਬਰਲ ਸਰਕਾਰ ਵਿਚ ਇੰਨਾ ਵੱਧ ਚੁਕਾ ਹੈ , ਇਹ ਸਭ ਉਸ ਵਲੋਂ ਗਲਤ ਲੋਕਾਂ ਨੂੰ ਕੈਨੇਡਾਂ ਵਿਚ ਥਾਂ ਦੇਣ ਕਾਰਨ ਹੋ ਰਿਹਾ ਹੈ। ਉਹਨਾਂ ਅੱਗੇ ਬੋਲਦੇ ਹੋਏ ਇਹ ਵੀ ਕਿਹਾ ਕਿ ਜੇਕਰ ਸਾਨੂੰ ਆਪਣੇ ਬੱਚਿਆਂ ਦਾ ਭਵਿੱਖ ਚੰਗੇਰਾ ਮਹਿਫੂਜ਼ ਕਰਨਾ ਹੈ ਤਾਂ ਲਿਬਰਲ ਸਰਕਾਰ ਤੋਂ ਛੁਟਕਾਰਾਂ ਪਾਂਉਣਾ ਹੋਵੇਗਾ। ਜੋ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਤੁਸੀਂ ਰਾਮੋਨਾ ਸਿੰਘ ਨੂੰ ਵੋਟ ਦੇ ਕੇ ਜਿਤਾਉਂਦੇ ਹੋ।
ਪ੍ਰੋਗਰਾਮ ਵਿਚ ਇਕ ਗੋਰੇ ਪਤੀ ਪਤਨੀ ਵਲੋਂ ਇਕ ਸੱਚ ਸਭ ਆਏ ਮਹਿਨਾਮਾਂ ਨਾਲ ਭਰੇ ਗਲੇ ਨਾਲ ਸਾਂਝਿਆ ਕੀਤਾ ਗਿਆ , ਜੋ ਉਹਨਾਂ ਦੇ ਟੀਨਏਜ਼ ਬੱਚੇ ਬਾਰੇ ਸੀ ਕੁਝ ਸਾਲ ਪਹਿਲਾਂ ਜਿਸ ਨੂੰ ਕੁਝ ਗੈਂਗ ਦੇ ਲੋਕਾਂ ਨੇ ਗਲਤੀ ਨਾਲ ਗੋਲੀ ਮਾਰ ਦਿੱਤੀ ਸੀ। ਜਿਸ ਉਪਰੰਤ ਉਹ ਕੋਮੇ ਵਿਚ ਚਲੇ ਗਿਆ, ਤੇ ਕੁਝ ਮਹੀਨੇ ਬਾਅਦ ਸੁਰਤ ਆਈ ਤੇ ਉਹ ਆਪਣਾ ਸਭ ਕੁਝ ਗਵਾ ਚੁਕਾ ਸੀ। ਉਹ ਅਪਾਹਜ਼ ਹੋ ਚੁਕਾ ਸੀ। ਜਿਸ ਨੂੰ ਹਰ ਸਮੇਂ ਕਿਸੇ ਨਾ ਕਿਸੇ ਸਹਾਰੇ ਦੀ ਲੋੜ ਰਹਿੰਦੀ ਸੀ। ਮਾਂ ਬਾਪ ਦਾ ਉਸ ਦੀ ਦੇਖ ਭਾਲ ਵਿਚ ਸਭ ਕੁਝ ਰੁਲ ਗਿਆ।
ਕਹਿਣ ਦਾ ਮਤਲਬ ਇਹ ਹੀ ਸੀ ਕਿ ਗੈਂਗਵਾਰ ਇੰਨੀ ਵਧ ਚੁੱਕੀ ਹੈ ਕਿ ਗੋਲੀ ਮਾਰਨ ਵਾਲੇ ਗੋਲੀ ਤਾਂ ਮਾਰ ਜਾਂਦੇ ਹਨ । ਜੋ ਇੰਨਸਾਨ ਇਸ ਦਾ ਨਿਸ਼ਾਨਾ ਬਣਦਾ ਹੈ ਜਾਂ ਉਸ ਦਾ ਪਰਿਵਾਰ ਜੋ ਦੁੱਖ ਝਲਦਾ ਹੈ ਉਹ ਸਿਰਫ਼ ਤੇ ਸਿਰਫ਼ ਉਹ ਹੀ ਮਹਿਸੂਸ ਕਰ ਸਕਦਾ ਹੈ। ਇਥੇ ਰਾਮੋਨਾ ਸਿੰਘ ਨੇ ਵੀ ਬੋਲਦੇ ਹੋਏ ਕਿਹਾ ਕਿ ਹੁਣ ਸਮਾਂ ਹੈ ਸਭ ਆਪਣੇ ਦੋਸਤਾਂ ਮਿਤਰਾਂ ਨੂੰ ਕਿਹਾ ਕਿ ਕੰਸਰਵੇਟਵ ਦਾ ਸਾਥ ਦਿਉ , ਸਾਨੂੰ ਵੋਟ ਦਿਉ, ਅਸੀਂ ਜੋ ਗੰਦਲਾ ਸਿਸਟਮ ਹੋ ਚੁਕਾ ਹੈ ਉਸ ਨੂੰ ਸਾਫ਼ ਕਰਨ ਦੀ ਪੂਰੀ ਪੂਰੀ ਕੋਸਿ਼ਸ ਕਰਾਂਗੇ। ਵਿਸੇ਼ਸ਼ ਤੌਰ `ਤੇ ਪਹੁੰਚੇ ਹੋਏ ਸਾਬਿਕਾਂ ਬਰੈਂਪਟਨ ਦੀ ਮੇਅਰ ਸੂਜਨ ਫੈਨਲ ਵੱਲੋਂ ਵੀ ਸਭ ਲੋਕਾਂ ਨੂੰ ਉਸ ਦਾ ਸਾਥ ਦੇਣ ਲਈ ਪ੍ਰੇਰਿਆਂ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀ ਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀ ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ