Welcome to Canadian Punjabi Post
Follow us on

04

July 2025
 
ਪੰਜਾਬ

ਨੌਂ ਸਾਲਾ ਪੁੱਤਰ ਦੇ ਬਿਆਨ ਉਤੇ ਕਾਤਲ ਪਤੀ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ

August 23, 2019 10:29 PM

ਹੁਸ਼ਿਆਰਪੁਰ, 23 ਅਗਸਤ (ਪੋਸਟ ਬਿਊਰੋ)- ਸਾਲ 2018 ਵਿੱਚ ਆਪਣੀ ਪਤਨੀ ਸਤਿੰਦਰ ਕੌਰ ਦੀ ਹੱਤਿਆ ਕਰਨ ਵਾਲੇ ਨਸ਼ੇੜੀ ਪਤੀ ਨੂੰ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਨੀਲਮ ਅਰੋੜਾ ਦੀ ਕੋਰਟ ਨੇ ਕੱਲ੍ਹ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਅਤੇ ਪੰਜਾਹ ਹਜ਼ਾਰ ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਦੋਸ਼ੀ ਲਖਵਿੰਦਰ ਸਿੰਘ (ਵਾਸੀ ਸਿੰਘਪੁਰ, ਚੱਬੇਵਾਲ) ਨੂੰ ਛੇ ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ।
ਇਸ ਕੇਸ ਵਿਚ ਮੁੱਖ ਗਵਾਹ ਮ੍ਰਿਤਕ ਮਹਿਲਾ ਦਾ ਨੌਂ ਸਾਲਾ ਬੇਟਾ ਸੀ ਜਿਸ ਨੇ ਪੁਲਸ ਅਤੇ ਕੋਰਟ ਵਿੱਚ ਬਿਆਨ ਦਿੱਤਾ ਕਿ 16 ਮਾਰਚ 2018 ਨੂੰ ਨਸ਼ੇ ਦੀ ਹਾਲਤ ਵਿੱਚ ਮੰਮੀ ਨੂੰ ਕੁੱਟਦੇ ਹੋਏ ਪਾਪਾ ਬਰਾਂਡੇ ਵਿੱਚੋਂ ਕਮਰੇ ਵਿੱਚ ਲੈ ਗਏ ਅਤੇ ਬੈੱਡ ਦੇ ਸਿਰਹਾਣੇ ਨਾਲ ਸਿਰ ਟਕਰਾ ਦਿੱਤਾ, ਜਿਸ ਕਾਰਨ ਉਹ ਡਿੱਗ ਪਈ ਅਤੇ ਫਿਰ ਨਹੀਂ ਉਠੀ। ਇਸੇ ਬਿਆਨ ਦੇ ਆਧਾਰ ਉਤੇ ਪੁਲਸ ਨੇ ਕੇਸ ਦਰਜ ਕੀਤਾ ਸੀ ਅਤੇ ਇਸੇ ਕਾਰਨ ਦੋਸ਼ੀ ਨੂੰ ਸਜ਼ਾ ਮਿਲੀ। ਦੋਸ਼ੀ ਲਖਵਿੰਦਰ ਨਸ਼ੇ ਕਰਦਾ ਸੀ, ਜਿਸ ਕਾਰਨ ਉਸ ਦਾ ਪਹਿਲਾ ਵਿਆਹ ਟੁੱਟ ਗਿਆ ਸੀ। ਫਿਰ ਉਸ ਨੇ ਸਤਿੰਦਰ ਕੌਰ ਨਾਲ ਲਵ ਮੈਰਿਜ ਕੀਤੀ ਅਤੇ ਵਾਅਦਾ ਕੀਤਾ ਕਿ ਨਸ਼ਾ ਛੱਡ ਦੇਵੇਗਾ, ਪਰ ਅਜਿਹਾ ਨਾ ਹੋਇਆ। ਦੋ ਸਾਲ ਬਾਅਦ ਉਸ ਨੇ ਸਤਿੰਦਰ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾ ਦਾ ਵੀ ਇਹ ਦੂਸਰਾ ਵਿਆਹ ਤੋਂ ਉਸ ਦਾ ਨੌਂ ਸਾਲ ਦਾ ਬੇਟਾ ਸੀ, ਜੋ ਉਸ ਦੇ ਨਾਲ ਰਹਿੰਦਾ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ