ਸ੍ਰੀ ਕਰਤਾਰਪੁਰ ਸਾਹਿਬ, 27 ਅਗਸਤ (ਪੋਸਟ ਬਿਊਰੋ): ਬੀਤੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਰਾਵੀ ਦਰਿਆ ਵਿਚ ਆਏ ਪਾਣੀ ਦੇ ਉਛਾਲ ਕਾਰਨ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਕੰਪਲੈਕਸ ਵਿਚ ਪਾਣੀ ਭਰ ਗਿਆ ਹੈ। ਸੋਸ਼ਲ ਮੀਡੀਆ ’ਤੇ ਉਪਲਬਧ ਤਸਵੀਰਾਂ ਵਿਚ ਗੁਰਦੁਆਰਾ ਸਾਹਿਬ ਕੰਪਲੈਕਸ ਪੂਰੀ ਤਰ੍ਹਾਂ ਪਾਣੀ ਵਿਚ ਡੁੱਬਿਆ ਨਜ਼ਰ ਆ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਪੂਰਬੀ ਪੰਜਾਬ ਤੋਂ ਰਾਵੀ ਦਰਿਆ ਵਿਚ ਪਾਣੀ ਛੱਡਣ ਕਾਰਨ ਰਾਵੀ ਦਾ ਪਾਣੀ ਉਛਾਲਾ ਮਾਰ ਗਿਆ ਤੇ ਪਾਣੀ ਗੁਰਦੁਆਰਾ ਸਾਹਿਬ ਕੰਪਲੈਕਸ ਵਿਚ ਦਾਖਲ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਹਿਲੀ ਮੰਜਿ਼ਲ ’ਤੇ ਸੁਰੱਖਿਅਤ ਹਨ। ਹਾਲਾਤ ਹੋਰ ਵਿਗੜਨ ਦੀ ਹਾਲਤ ਵਿਚ ਪਾਕਿਸਤਾਨੀ ਫੌਜ ਨੇ ਸੇਵਾਦਾਰਾਂ ਤੇ ਸਰੂਪਾਂ ਨੂੰ ਸੁਰੱਖਿਅਤ ਕੱਢਣ ਵਾਸਤੇ ਤਿਆਰੀ ਕੀਤੀ ਹੋਈ ਹੈ।