-ਦਫ਼ਤਰ ਦੇ ਬਾਹਰ ਪਾਰਕਿੰਗ ‘ਚ ਬਣਾਇਆ ਗਿਆ ਨਿਸ਼ਾਨਾ
ਵੈਨਕੁਵਰ, 19 ਅਗਸਤ (ਪੋਸਟ ਬਿਊਰੋ): ਸਰੀ, ਬੀ.ਸੀ. ਵਿੱਚ ਪੁਲਿਸ ਇੱਕ ਗੈਰ-ਮੁਨਾਫ਼ਾ ਸੁਸਾਇਟੀ ਦੇ ਪ੍ਰਧਾਨ 'ਤੇ ਸੰਗਠਨ ਦੇ ਦਫਤਰ ਦੇ ਬਾਹਰ ਰਿੱਛ ਦੇ ਸਪਰੇਅ ਨਾਲ ਹਮਲਾ ਕੀਤੇ ਜਾਣ ਦੀ ਜਾਂਚ ਕਰ ਰਹੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਇਕ ਟਾਰਗੇਟ ਕਰਕੇ ਕੀਤਾ ਗਿਆ ਹਮਲਾ ਹੈ।
ਘਟਨਾ ਬੀਤੀ 11 ਅਗਸਤ ਨੂੰ ਸਰੀ ਦੇ ਨਿਊਟਨ ਇਲਾਕੇ ਵਿੱਚ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (ਪਿਕਸ) ਸੋਸਾਇਟੀ ਦੇ ਪਾਰਕਿੰਗ ਲਾਟ ਵਿਚ ਵਾਪਰੀ। ਵੀਡੀਓ ਵਿੱਚ ਪਿਕਸ ਦੇ ਪ੍ਰਧਾਨ ਅਤੇ ਸੀ.ਈ.ਓ. ਸਤਬੀਰ ਚੀਮਾ ਸ਼ਾਮ 5:30 ਵਜੇ ਦਫ਼ਤਰ ਤੋਂ ਨਿਕਲਦੇ ਹਨ ਅਤੇ ਆਪਣੀ ਕਾਰ ਵੱਲ ਤੁਰਦੇ ਹਨ। ਇੱਕ ਚਿੱਟਾ ਡੌਜ ਪਿਕਅੱਪ ਟਰੱਕ ਚੀਮਾ ਵੱਲ ਵਧਦਾ ਹੈ ਅਤੇ ਉਸਦੀ ਗੱਡੀ ਦੇ ਸਾਹਮਣੇ ਰੁਕ ਜਾਂਦਾ ਹੈ।
ਇੱਕ ਆਦਮੀ ਟਰੱਕ ਦੇ ਪਿਛਲੇ ਯਾਤਰੀ ਦਰਵਾਜ਼ੇ ਤੋਂ ਬਾਹਰ ਨਿਕਲਦਾ ਹੈ ਅਤੇ ਚੀਮਾ ਵੱਲ ਤੁਰਦਾ ਹੈ ਅਤੇ ਉਸ ‘ਤੇ ਰਿੱਛ ਨੂੰ ਭਜਾਉਣ ਵਾਲੀ ਦਵਾਈ ਦਾ ਸਪ੍ਰੇਅ ਕਰਦਾ ਹੈ। ਪੀੜਤ ਨਗ ਦਫ਼ਤਰ ਵਿਚ ਵਾਪਸ ਜਾ ਕੇ ਪੁਲਸ ਬੁਲਾਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਦੋ ਸ਼ੱਕੀ ਸ਼ਾਮਲ ਸਨ। ਪੁਲਸ ਹਮਲੇ ਦੀ ਜਾਂਚ ਕਰ ਰਹੀ ਹੈ। ਪਿਕਸ ਸੁਸਾਇਟੀ, ਜੋ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਰੁਜ਼ਗਾਰ, ਰਿਹਾਇਸ਼ ਅਤੇ ਸਮਾਜਿਕ ਸੇਵਾਵਾਂ ਦੀ ਸਹਾਇਤਾ ਪ੍ਰਦਾਨ ਕਰਦੀ ਹੈ, ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਆਪਣੇ ਪ੍ਰਧਾਨ 'ਤੇ ਹਮਲੇ ਦੀ ਸਖਤ ਨਿੰਦਾ ਕਰਦੀ ਹੈ। ਪੀੜਤ ਚੀਮਾ ਨਗ ਕਿਹਾ ਕਿ ਇਹ ਕਾਇਰਤਾਪੂਰਨ ਅਤੇ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਹੈ। ਸਿਰਫ਼ ਉਨ੍ਹਾਂ 'ਤੇ ਨਿੱਜੀ ਤੌਰ 'ਤੇ ਨਹੀਂ ਹੈ, ਸਗੋਂ ਪਿਕਸ ਸੁਸਾਇਟੀ ਦੇ ਮੁੱਲਾਂ 'ਤੇ ਹੈ।