Welcome to Canadian Punjabi Post
Follow us on

02

June 2025
ਬ੍ਰੈਕਿੰਗ ਖ਼ਬਰਾਂ :
ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇਕੈਨੇਡਾ ਪੋਸਟ ਯੂਨੀਅਨ ਵਿਵਾਦ: ਕੈਨੇਡਾ ਪੋਸਟ ਨੇ ਯੂਨੀਅਨ ਦੀ ਬਾਈਡਿੰਗ ਆਰਬਿਟਰੇਸ਼ਨ ਦੀ ਬੇਨਤੀ ਨੂੰ ਕੀਤਾ ਰੱਦਉੱਤਰੀ ਓਂਟਾਰੀਓ ਨੇ ਆਪਣਾ ਪਹਿਲਾ ਆਦਿਵਾਸੀ ਪਾਲਿਸੀ ਐਡਵਾਈਜ਼ਰ ਕੀਤਾ ਨਿਯੁਕਤਫਿਰੋਜ਼ਪੁਰ ਦੇ ਪਿੰਡ ਤਰਿੰਡੇ ਦੀ ਘਟਨਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਖ਼ੁਦਕੁਸ਼ੀਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀਪਾਰਕ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਨਾਲ ਫੜ੍ਹਨ ਅਤੇ ਵੀਡੀਓ ਬਣਾਉਣ ਦੇ ਦੋਸ਼ `ਚ ਇੱਕ ਗ੍ਰਿਫ਼ਤਾਰਕਿਰਾਏ 'ਤੇ ਕੰਟਰੋਲ ਉਪਾਵਾਂ ਦੀ ਮੰਗ ਕਰਦਿਆਂ ਲੋਕਾਂ ਨੇ ਕੀਤਾ ਪ੍ਰਦਰਸ਼ਨ
 
ਭਾਰਤ

ਮੱਧ ਪ੍ਰਦੇਸ਼ ਬਿਹਾਰ ਪੁਲਿਸ ਦੀ ਗੱਡੀ ਹੋਈ ਹਾਦਸਾਗ੍ਰਸਤ, 2 ਮੁਲਾਜ਼ਮਾਂ ਦੀ ਮੌਤ

May 28, 2025 06:57 AM

ਨਵੀਂ ਦਿੱਲੀ, 28 ਮਈ (ਪੋਸਟ ਬਿਊਰੋ): ਮੱਧ ਪ੍ਰਦੇਸ਼ ਦੇ ਰਤਲਾਮ ਜਿ਼ਲ੍ਹੇ ਵਿੱਚ ਮੁੰਬਈ-ਦਿੱਲੀ ਐਕਸਪ੍ਰੈਸਵੇਅ `ਤੇ ਬਿਹਾਰ ਪੁਲਿਸ ਦੀ ਇੱਕ ਗੱਡੀ ਪਲਟ ਗਈ ਹੈ, ਗੱਡੀ ਪਲਟਣ ਨਾਲ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ, ਬਿਹਾਰ ਪੁਲਿਸ ਐੱਸਟੀਐੱਫ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀ ਗੱਡੀ ਸ਼ਹਿਰ ਦੇ ਨੇੜੇ ਇਸਰਾਥੁਨੀ ਵਿਖੇ ਹਾਦਸੇ ਦਾ ਸਿ਼ਕਾਰ ਹੋ ਗਈ। ਇਸ ਹਾਦਸੇ ਵਿੱਚ ਇੱਕ ਕਾਂਸਟੇਬਲ ਅਤੇ ਇੱਕ ਸਬ-ਇੰਸਪੈਕਟਰ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਬਿਹਾਰ ਪੁਲਿਸ ਗੁਜਰਾਤ ਜਾ ਰਹੀ ਸੀ। ਜ਼ਖਮੀਆਂ ਨੂੰ ਇਲਾਜ ਲਈ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਇੰਦੌਰ ਰੈਫਰ ਕਰ ਦਿੱਤਾ ਗਿਆ।
ਸੂਚਨਾ ਮਿਲਦੇ ਹੀ ਪੁਲਿਸ ਸੁਪਰਡੈਂਟ ਅਮਿਤ ਕੁਮਾਰ ਹੋਰ ਪੁਲਿਸ ਅਧਿਕਾਰੀਆਂ ਸਮੇਤ ਮੌਕੇ ‘ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸਿਪਾਹੀ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਹਨ, ਜੋ ਬਿਹਾਰ ਦੇ ਗਯਾ ਤੋਂ ਗੁਜਰਾਤ ਦੇ ਸੂਰਤ ਇੱਕ ਆਪ੍ਰੇਸ਼ਨ ਲਈ ਜਾ ਰਹੇ ਸਨ। ਇਸ ਦੌਰਾਨ, ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਰਤਲਾਮ ਨੇੜੇ ਪਲਟ ਗਈ।
ਪੁਲਿਸ ਸੂਤਰਾਂ ਅਨੁਸਾਰ ਮ੍ਰਿਤਕਾਂ ਦੇ ਨਾਮ ਮੁਕੁੰਦ ਮੁਰਾਰੀ ਅਤੇ ਵਿਕਾਸ ਕੁਮਾਰ ਹਨ। ਸਬ ਇੰਸਪੈਕਟਰ ਸੰਤੋਸ਼ ਕੁਮਾਰ, ਕਾਂਸਟੇਬਲ ਜੀਵਨਧਾਰੀ ਕੁਮਾਰ, ਮਿਥਿਲੇਸ਼ ਪਾਸਵਾਨ ਅਤੇ ਰੰਜਨ ਕੁਮਾਰ ਜ਼ਖਮੀ ਹੋ ਗਏ।

 
Have something to say? Post your comment
ਹੋਰ ਭਾਰਤ ਖ਼ਬਰਾਂ
ਮਹਿੰਦਰਾ ਪਿਕਅੱਪ ਗੱਡੀ ਪੁਲ ਦੀ ਰੇਲਿੰਗ ਨਾਲ ਟੱਕਰਾਈ, 5 ਮੌਤਾਂ, ਇੱਕ ਜ਼ਖਮੀ ਏਅਰ ਮਾਰਸ਼ਲ ਜਸਵੀਰ ਸਿੰਘ ਮਾਨ ਨੇ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਹਵਾਈ ਸਟਾਫ ਅਧਿਕਾਰੀ ਵਜੋਂ ਸੰਭਾਲਿਆ ਅਹੁਦਾ ਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਦੇ ਪਿਤਾ ਦਾ ਦਿਹਾਂਤ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀ ਫਿਲਮਾਂ ਅਤੇ ਸਾਹਿਤ ਦੀ ਦੁਨੀਆਂ ਦੇ ਚਿਹਰੇ ਵੈਂਕਟੇਸ਼ਮੂਰਤੀ ਦਾ ਦਿਹਾਂਤ ਉਡੀਸਾ ਵਿਚ ਇੰਜੀਨੀਅਰ ਦੇ ਦੋ ਫਲੈਟਾਂ ਵਿਚੋਂ ਦੋ ਕਰੋੜ ਰੁਪਏ ਬਰਾਮਦ ਬਹੁ-ਚਰਚਿਤ ਅੰਕਿਤਾ ਭੰਡਾਰੀ ਕਤਲ ਮਾਮਲੇ `ਚ ਅਦਾਲਤ ਵੱਲੋਂ ਤਿੰਨ ਦੋਸ਼ੀ ਕਰਾਰ ਜੰਮੂ ਵਿਚ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਜਾ ਰਹੀ ਗੱਡੀ ਸੜਕ ਹਾਦਸੇ ਦਾ ਸਿ਼ਕਾਰ ਦਰਭੰਗਾ ਵਿੱਚ ਸਾਈਕਲ `ਤੇ ਸਕੂਲ ਜਾ ਰਹੇ ਅਧਿਆਪਕ ਦਾ ਗੋਲੀਆਂ ਮਾਰਕੇ ਕਤਲ