ਮੋਹਾਲੀ, 15 ਮਈ (ਪੋਸਟ ਬਿਊਰੋ): ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ - 69 ਵੱਲੋਂ ਆਪਣੇ ਵਿਦਿਆਰਥੀਆਂ ਵਿਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਅਤੇ ਉਨ੍ਹਾਂ ਨੂੰ ਪ੍ਰਸ਼ਾਸਕੀ ਸੰਸਥਾ ਦੇ ਕੰਮਕਾਜ ਦਾ ਅਹਿਸਾਸ ਦਿਵਾਉਣ ਲਈ ਇੱਕ ਸਕੂਲ ਕੈਬਨਿਟ ਬਣਾਈ ਗਈ । ਸਕੂਲ ਦੇ ਆਡੀਟੋਰੀਅਮ ਵਿਚ ਕਰਾਏ ਗਏ ਸਮਾਗਮ ਦੌਰਾਨ ਕਰਵਾਈ ਗਈ ਐਨਵੈਸਟਰ ਸੈਰੇਮਨੀ ਦੌਰਾਨ ਵਿਦਿਆਰਥੀਆਂ ਨੂੰ ਸਕੂਲ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ । ਇਸ ਸਮਾਗਮ ਵਿਚ ਮੇਜਰ ਜਨਰਲ ਅੰਮਿ੍ਰਤਪਾਲ ਸਿੰਘ (ਸੇਵਾਮੁਕਤ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਮੁੱਖ ਮਹਿਮਾਨ ਵੱਲੋਂ ਬੈਜ ਅਤੇ ਝੰਡੇ ਦੇ ਕੇ ਸਨਮਾਨਿਤ ਕੀਤਾ ਗਿਆ। ਸੇਵਾਮੁਕਤ ਹੈੱਡ ਗਰਲ ਅਨਵਿਤਾ ਉਪਾਧਿਆਏ ਨੇ ਸ਼ਾਮਲ ਹੋਏ ਮੈਂਬਰਾਂ ਨੂੰ ਸਹੁੰ ਚੁਕਾਉਂਦੇ ਹੋਏ ਫ਼ਰਜ਼ਾਂ ਅਤੇ ਚੁਨੌਤੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਬਰ ਤਿਆਰ ਕੀਤਾ ਗਿਆ। ਇਸ ਦੌਰਾਨ ਰਾਜਸਵੀ ਨੂੰ ਹੈੱਡ ਗਰਲ ਅਤੇ ਅਭਿਸ਼ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ। ਮੈਂਬਰਾਂ ਨੇ ਫ਼ਰਜ਼ਾਂ ਅਤੇ ਚੁਨੌਤੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਕੇ ਆਪਣਾ ਅਹੁਦਾ ਸੰਭਾਲਿਆ।
ਮੁੱਖ ਮਹਿਮਾਨ ਮੇਜਰ ਜਨਰਲ ਅੰਮਿ੍ਰਤਪਾਲ ਸਿੰਘ (ਸੇਵਾਮੁਕਤ) ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਦਿਤੀ ਇਹ ਜ਼ਿੰਮੇਵਾਰੀ ਸਿਰਫ਼ ਸਕੂਲ ਵੱਲੋਂ ਉਨ੍ਹਾਂ ਲਈ ਇਕ ਸਨਮਾਨ ਨਹੀ ਹੈ ਬਲਕਿ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਆਪਣੇ ਸਾਥੀਆਂ ਤੋਂ ਇੱਕ ਕਦਮ ਅੱਗੇ ਖੜ੍ਹਾ ਕਰ ਦਿੰਦੀ ਹੈ, ਜਿੱਥੇ ਉਹ ਦੂਜਿਆਂ ਲਈ ਇਕ ਮਿਸਾਲ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਕਦਮ ਇਹ ਸਿਰਫ਼ ਇੱਕ ਸਨਮਾਨ ਨਹੀਂ ਹੈ ਜੋ ਤੁਹਾਨੂੰ ਆਪਣੇ ਸਾਥੀਆਂ ਤੋਂ ਇੱਕ ਕਦਮ ਅੱਗੇ ਖੜ੍ਹਾ ਕਰਦਾ ਹੈ, ਸਗੋਂ ਇਹ ਤੁਹਾਨੂੰ ਯਾਦ ਦਿਵਾਉਂਦਾ ਹੈ ਕਿ ਤੁਹਾਨੂੰ ਕੁੱਝ ਫ਼ਰਜ਼ ਨਿਭਾਉਣੇ ਹਨ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੀ ਪਿ੍ਰੰਸੀਪਲ ਪ੍ਰਨੀਤ ਸੋਹਲ ਨੇ ਕਿਹਾ ਕਿ ਸਕੂਲ ਨੇ ਉਨ੍ਹਾਂ ’ਤੇ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਡਿਊਟੀਆਂ ਇਸ ਤਰ੍ਹਾਂ ਨਿਭਾਉਣੀਆਂ ਚਾਹੀਦੀਆਂ ਹਨ ਕਿ ਉਹ ਪੂਰੇ ਸਕੂਲ ਲਈ ਇੱਕ ਮਿਸਾਲ ਕਾਇਮ ਕਰਨ। ਉਨਾਂ ਵਿਦਿਆਰਥੀਆਂ ਨੂੰ ਜ਼ਿੰਮੇਵਾਰੀ ਨਿਭਾਉਣ ਅਤੇ ਲੀਡਰਸ਼ਿਪ ਦੇ ਗੁਣ ਵਿਕਸਤ ਕਰਨ ਦੀ ਜ਼ਰੂਰਤ ਬਾਰੇ ਦੱਸਿਆ। ਮੇਜਰ ਜਨਰਲ ਅੰਮਿ੍ਰਤਪਾਲ ਸਿੰਘ (ਸੇਵਾਮੁਕਤ) ਨੇ ਨਵੀਂ ਨਿਯੁਕਤ ਕੌਂਸਲ ਨੂੰ ਆਪਣੀਆਂ ਨਿੱਘੀਆਂ ਵਧਾਈਆਂ ਦਿੱਤੀਆਂ।ਅਖੀਰ ਵਿਚ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕਰਨ ਬਾਜਵਾ ਨੇ ਮੁੱਖ ਮਹਿਮਾਨ ਨੂੰ ਉਨ੍ਹਾਂ ਦੀ ਕੀਮਤੀ ਮੌਜੂਦਗੀ ਅਤੇ ਮਾਰਗ ਦਰਸ਼ਨ ਦਾ ਧੰਨਵਾਦ ਕਰਦੇ ਹੋਏ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ। ਸਕੂਲ ਕੌਂਸਲ ਦੇ ਮੈਂਬਰਾਂ ਨੇ ਸਾਰੇ ਯਤਨਾਂ ਵਿਚ ਸੰਪੂਰਨਤਾ ਲਈ ਯਤਨ ਕਰਨ ਅਤੇ ਆਪਣੇ ਸਕੂਲ ਨੂੰ ਸ਼ਾਨ ਦੀਆਂ ਹੋਰ ਉਚਾਈਆਂ ’ਤੇ ਲਿਜਾਉਣ ਦਾ ਵਾਅਦਾ ਕੀਤਾ।