Welcome to Canadian Punjabi Post
Follow us on

03

July 2025
 
ਪੰਜਾਬ

ਗੈਂਗਸਟਰ ਦੀ ਬਰਥਡੇਅ ਪਾਰਟੀ ਤੋਂ ਮੁੜਦੇ ਮੁੰਡਿਆਂ ਉੱਤੇ ਗੋਲੀ ਚੱਲੀ, ਦੋਂਹ ਦੀ ਮੌਤ

October 09, 2018 07:43 AM

ਫਿਰੋਜ਼ਪੁਰ, 8 ਅਕਤੂਬਰ (ਪੋਸਟ ਬਿਊਰੋ)- ਕੱਲ੍ਹ ਰਾਤ ਸ਼ੇਰਖਾਂ ਪਿੰਡ ਤੋਂ ਬਰਥਡੇਅ ਮਨਾ ਕੇ ਮੁੜਦੇ ਪੰਜ ਮੁੰਡਿਆਂ ਉਤੇ ਚੁੰਗੀ ਨੰਬਰ ਸੱਤ ਦੇ ਕੋਲ ਗੈਂਗਸਟਰ ਵਿੱਕੀ, ਵਿਲਸਨ ਤੇ ਸੈਮੁਅਲ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦੋ ਦੀ ਮੌਕੇ 'ਤੇ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਦੇ ਲਈ ਫਰੀਦਕੋਟ ਮੈਡੀਕਲ ਕਾਲਜ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।
ਥਾਣਾ ਫਿਰੋਜ਼ਪੁਰ ਕੈਂਟ ਦੇ ਮੁਖੀ ਨਵੀਨ ਸ਼ਰਮਾ ਨੇ ਦੱਸਿਆ ਕਿ ਕਿਸੇ ਕੇਸ ਵਿੱਚ ਬੰਦ ਵਿੱਕੀ ਵਾਸੀ ਸ਼ਾਂਤੀ ਨਗਰ ਅਤੇ ਡਰੱਗ ਕੇਸ ਵਿੱਚ ਬੰਦ ਜੱਗਾ ਵਾਸੀ ਰੁਕਨਾ ਮੁੰਗਲਾ ਦੀ ਜੇਲ੍ਹ ਵਿੱਚ ਕੋਈ ਝੜਪ ਹੋਈ ਸੀ ਤੇ ਉਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਸਨ। ਵਿੱਕੀ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਆ ਗਿਆ ਤਾਂ ਡਰੱਗ ਐਕਟ 'ਚ 10 ਸਾਲ ਸਜ਼ਾ ਕੱਟ ਰਿਹਾ ਜਗਸੀਰ ਸਿੰਘ ਉਰਫ ਜੱਗਾ ਵੀ ਤਿੰਨ ਅਕਤੂਬਰ ਨੂੰ ਛੁੱਟੀ 'ਤੇ ਆਇਆ ਸੀ। ਸ਼ਨੀਵਾਰ ਜੱਗਾ ਦਾ ਜਨਮ ਦਿਨ ਹੋਣ ਕਾਰਨ ਉਸ ਦੇ ਦੋਸਤ ਸ਼ੀਸ਼ਪਾਲ ਨੇ ਪਿੰਡ ਸ਼ੇਰਖਾਂ ਆਪਣੇ ਘਰ ਪਾਰਟੀ ਰੱਖੀ ਸੀ, ਜਿੱਥੇ ਸ਼ਾਮਲ ਹੋਣ ਲਈ ਜੱਗਾ ਅਤੇ ਉਸ ਦੇ ਸਾਥੀ ਪਿੰਡ ਸ਼ੇਰਖਾਂ ਗਏ ਸਨ। ਰਾਤ ਕਰੀਬ 11 ਵਜੇ ਜਦ ਉਹ ਉਥੋਂ ਵਾਪਸ ਆ ਰਹੇ ਸਨ ਤਾਂ ਜੱਗਾ ਆਪਣੇ ਮੋਟਰ ਸਾਈਕਲ 'ਤੇ ਚਲਾ ਗਿਆ, ਪਹਿਲਾਂ ਤੋਂ ਹੀ ਰੇਕੀ ਕਰ ਕੇ ਬੈਠੇ ਵਿੱਕੀ ਤੇ ਉਸ ਦੇ ਸਾਥੀਆਂ ਨੇ ਕਾਰ 'ਚ ਆ ਰਹੇ ਜੱਗਾ ਦੇ ਦੋਸਤਾਂ 'ਤੇ ਇਹ ਸਮਝ ਕੇ ਗੋਲੀਆਂ ਚਲਾ ਦਿੱਤੀਆਂ ਕਿ ਉਹ ਇਸੇ ਕਾਰ ਵਿੱਚ ਹੈ, ਪਰ ਇਸ ਗੋਲੀ ਕਾਂਡ ਵਿੱਚ ਹਰਜਿੰਦਰ ਸਿੰਘ ਉਰਫ ਮਿੱਕਾ ਵਾਸੀ ਆਜ਼ਾਦ ਨਗਰ, ਸੋਨੂੰ ਗਿੱਲ ਵਾਸੀ ਅੰਮ੍ਰਿਤਸਰ ਗੇਟ ਦੀ ਮੌਤ ਹੋ ਗਈ, ਚਮਕੌਰ ਸਿੰਘ ਵਾਸੀ ਆਜ਼ਾਦ ਨਗਰ ਲੱਤ 'ਚ ਗੋਲੀ ਲੱਗੀ ਹੈ। ਨਵੀਨ ਸ਼ਰਮਾ ਨੇ ਦੱਸਿਆ ਕਿ ਜਗਸੀਰ ਸਿੰਘ ਜੱਗਾ ਦੇ ਬਿਆਨਾਂ ਅਤੇ ਵਿਲਸਨ ਤੇ ਉਨ੍ਹਾਂ ਦੇ ਅੱਠ ਅਣਪਛਾਤੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਕਤਲ ਤੋਂ ਬਾਅਦ ਵਿੱਕੀ ਨੇ ਫੇਸਬੁਕ 'ਤੇ ਲਾਈਵ ਹੋ ਕੇ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਤੇ ਜੱਗਾ ਨੂੰ ਖੁੱਲ੍ਹਾ ਚੈਲਿੰਜ ਦਿੱਤਾ ਕਿ ਉਸ ਨੂੰ ਉਸ ਦੇ ਜਨਮ ਦਿਨ ਦਾ ਤੋਹਫਾ ਦਿੱਤਾ ਗਿਆ ਹੈ ਤੇ ਜਿਨ੍ਹਾਂ ਲੋਕਾਂ ਨੇ ਜੱਗਾ ਨੂੰ ਉਸ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ, ਉਨ੍ਹਾਂ ਨੂੰ ਵੀ ਦੇਖ ਲੈਣ ਦੀ ਧਮਕੀ ਦਿੱਤੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ