Welcome to Canadian Punjabi Post
Follow us on

20

April 2025
 
ਟੋਰਾਂਟੋ/ਜੀਟੀਏ

ਕਾਰਲੇਟਨ ਪਲੇਸ ਵਿੱਚ ਕਾਰਾਂ ਨੂੰ ਅੱਗ ਲਾਉਣ ਵਾਲੇ ਮੁਲਜ਼ਮਾਂ ਦੀ ਭਾਲ ਕਰ ਰਹੀ ਪੁਲਿਸ

April 14, 2025 04:57 AM

ਓਂਟਾਰੀਓ, 14 ਅਪ੍ਰੈਲ (ਪੋਸਟ ਬਿਊਰੋ): ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਸ਼ਨੀਵਾਰ ਸਵੇਰੇ ਕਾਰਲੇਟਨ ਪਲੇਸ ਵਿੱਚ ਹੋਈ ਅੱਗਜਨੀ ਦੀਆਂ ਘਟਨਾਵਾਂ ਦੇ ਦੋ ਸ਼ੱਕੀਆਂ ਦੀ ਪਛਾਣ ਕਰਨ ਲਈ ਜਨਤਾ ਤੋਂ ਮਦਦ ਮੰਗ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਵੇਰੇ ਕਰੀਬ 4 ਵਜੇ ਦੋ ਵਿਅਕਤੀਆਂ ਨੂੰ ਕਾਰਲੇਟਨ ਪਲੇਸ ਦੇ ਡਾਉਡਲ ਸਰਕਲ 'ਤੇ ਦੋ ਕਾਰਾਂ ਨੂੰ ਅੱਗ ਲਗਾਉਂਦੇ ਹੋਏ ਦੇਖਿਆ ਗਿਆ। ਜਿਸ ਤੋਂ ਬਾਅਦ ਉਹ ਪੈਦਲ ਹੀ ਭੱਜ ਗਏ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਵਿਅਕਤੀਆਂ ਨੂੰ ਆਖਰੀ ਵਾਰ ਗ੍ਰਿਫਿਥ ਵੇਅ 'ਤੇ ਦੇਖਿਆ ਗਿਆ ਸੀ।
ਸੋਸ਼ਲ ਮੀਡੀਆ 'ਤੇ ਇੱਕ ਅਪਡੇਟ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਦੋਵੇਂ ਸ਼ੱਕੀਆਂ ਨੇ ਗੂੜ੍ਹੇ ਸਵੈਟਰ ਪਹਿਨੇ ਹੋਏ ਸਨ। ਉਨ੍ਹਾਂ ਵਿੱਚੋਂ ਇੱਕ ਨੇ ਗੂੜ੍ਹੇ ਰੰਗ ਦੀ ਪੈਂਟ ਪਾਈ ਹੋਈ ਸੀ, ਜਦੋਂ ਕਿ ਦੂਜੇ ਨੇ ਘਟਨਾ ਦੇ ਸਮੇਂ ਹਲਕੇ ਰੰਗ ਦੀ ਪੈਂਟ ਪਾਈ ਹੋਈ ਸੀ। ਜਿਸ ਕਿਸੇ ਨੇ ਵੀ ਘਟਨਾ ਨੂੰ ਦੇਖਿਆ ਹੋਵੇ ਜਾਂ ਵੀਡੀਓ ਫੁਟੇਜ ਹੋਵੇ ਉਹ 1-888-310-1122 ‘ਤੇ ਕਾਲ ਕਰ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਦੇ 7 ਹਾਈ ਸਕੂਲਾਂ `ਚ ਨਫ਼ਰਤ ਤੋਂ ਪ੍ਰੇਰਿਤ ਸ਼ਬਦ ਲਿਖਣ ਤੇ ਭੰਨਤੋੜ ਕਰਨ ਵਾਲਿਆਂ ਦੀ ਪੁਲਿਸ ਕਰ ਰਹੀ ਭਾਲ ਮਿਲਟਨ ਫਾਰਮ ਵਿੱਚ ਮਿੱਟੀ ਦੀ ਢਿੱਗ ਢਹਿਣ ਨਾਲ ਬਜ਼ੁਰਗ ਦੀ ਮੌਤ ਡਾ. ਦਵਿੰਦਰ ਸਿੰਘ ਲੱਧੜ ਕਿੰਗਜ਼ ਕੋਰੋਨੇਸ਼ਨ ਪਿੰਨ ਨਾਲ ਸਨਮਾਨਿਤ ਸਕਾਰਬਰੋ ਦੇ ਘਰ `ਚ ਅੱਗ ਲੱਗਣ ਨਾਲ ਬਜ਼ੁਰਗ ਦੀ ਮੌਤ ਪਿਕਰਿੰਗ ਵਿੱਚ ਬੱਸ ਸ਼ੈਲਟਰ `ਚ ਟਕਰਾਇਆ ਵਾਹਨ, ਇਕ ਦੀ ਮੌਤ ਅਜੈਕਸ ਵਿੱਚ ਕਈ ਵਾਹਨਾਂ ਦੀ ਟੱਕਰ `ਚ ਔਰਤ ਦੀ ਮੌਤ ਪੀਅਰਸਨ ਹਵਾਈ ਅੱਡੇ ‘ਤੇ ਸੋਨਾ ਚੋਰੀ ਕਰਨ ਵਾਲੇ ਨੇ ਅਮਰੀਕਾ ਵਿਚ ਹਥਿਆਰ ਤਸਕਰੀ ਦੇ ਦੋਸ਼ ਮੰਨੇ ਟੀਐਮਯੂ ਕੈਂਪਸ ਹਿੱਟ-ਐਂਡ-ਰਨ ਮਾਮਲੇ ‘ਚ ਜਾਣਬੁੱਝ ਕੇ ਟੱਕਰ ਮਾਰਨ ਦਾ ਖ਼ਦਸ਼ਾ ਸੁਰੱਖਿਆ ਅਤੇ ਰਹਿਣਯੋਗਤਾ ਪ੍ਰਤੀ ਵਚਨਬੱਧਤਾ ਦਰਸਾਉਂਦੇ ਹਨ ਅੰਕੜੇ: ਮੇਅਰ ਟੋਰਾਂਟੋ ਦੇ ਲਿਟਲ ਇਟਲੀ ਇਲਾਕੇ ਵਿੱਚ ਅੱਗ ਲੱਗਣ ਨਾਲ 1 ਦੀ ਮੌਤ, 2 ਜ਼ਖ਼ਮੀ