ਬਰੈਂਪਟਨ, 10 ਅਪ੍ਰੈਲ (ਪੋਸਟ ਬਿਊਰੋ): ਪੁਲਿਸ ਨੇ ਦੱਸਿਆ ਕਿ ਬਰੈਂਪਟਨ ਵਿੱਚ ਬੁੱਧਵਾਰ ਰਾਤ ਇੱਕ ਵਾਹਨ ਦੀ ਟੱਕਰ ਤੋਂ ਬਾਅਦ ਦੋ ਲੋਕ ਹਸਪਤਾਲ ਵਿੱਚ ਦਾਖਲ ਕਰਵਾਏ ਗਏ। ਇਹ ਘਟਨਾ ਕੈਸਲਮੋਰ ਰੋਡ ਅਤੇ ਰਾਏ ਐਵੇਨਿਊ ਦੇ ਵਿਚਕਾਰ ਮੈਕਵੀਨ ਡਰਾਈਵ 'ਤੇ ਰਾਤ ਕਰੀਬ 10:20 ਵਜੇ ਵਾਪਰੀ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੋ ਬਾਲਗਾਂ ਨੂੰ ਮੌਕੇ ਤੋਂ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿਚੋਂ ਇੱਕ ਗੰਭੀਰ ਜ਼ਖਮੀ ਹੈ। ਪੁਲਿਸ ਨੇ ਇੱਕ ਅਪਡੇਟ 'ਚ ਕਿਹਾ ਕਿ ਦੋਨਾਂ ਬਾਲਗਾਂ ਦੀ ਹਾਲਤ ਸਥਿਰ ਹੈ।