ਟੋਰਾਂਟੋ, 12 ਮਾਰਚ (ਪੋਸਟ ਬਿਊਰੋ): ਡਫਰਿਨ ਮਾਲ ਵਿਖੇ ਮੰਗਲਵਾਰ ਰਾਤ ਨੂੰ ਵਾਪਰੀ ਘਟਨਾ ਵਿਚ ਇੱਕ ਸ਼ੱਕੀ ਅਤੇ ਇੱਕ ਲੌਸ ਪ੍ਰੀਵੈਂਸ਼ਨ ਅਫ਼ਸਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਮੁਲਾਜ਼ਮਾਂ ਨੂੰ ਰਾਤ 8 ਵਜੇ ਡਫਰਿਨ ਸਟਰੀਟ ਅਤੇ ਬਲੂਰ ਸਟਰੀਟ ਵੈਸਟ ਦੇ ਨੇੜੇ ਸਥਿਤ ਮਾਲ ਵਿੱਚ ਬੁਲਾਇਆ ਗਿਆ ਸੀ। ਇਸ ਦੌਰਾਨ ਟੋਰਾਂਟੋ ਪੈਰਾਮੈਡਿਕਸ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।