Welcome to Canadian Punjabi Post
Follow us on

21

May 2025
ਬ੍ਰੈਕਿੰਗ ਖ਼ਬਰਾਂ :
ਟਰੰਪ ਬਣਵਾਉਣਗੇ ਅਮਰੀਕਾ ਲਈ ਇੱਕ ਨਵੀਂ ਗੋਲਡਨ ਡੋਮ ਰੱਖਿਆ ਪ੍ਰਣਾਲੀ, ਪੁਲਾੜ ਤੋਂ ਹਮਲਿਆਂ ਨੂੰ ਵੀ ਰੋਕਿਆ ਜਾ ਸਕੇਗਾਪਾਕਿਸਤਾਨ ਦੇ ਸਿੰਧ ਵਿਚ ਪਾਣੀ ਰੋਕਣ `ਤੇ ਗੁੱਸੇ `ਚ ਆਏ ਲੋਕਾਂ ਨੇ ਗ੍ਰਹਿ ਮੰਤਰੀ ਦਾ ਘਰ ਸਾੜਿਆਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤਪਾਕਿਸਤਾਨ ਵਿੱਚ ਆਰਮੀ ਸਕੂਲ 'ਤੇ ਆਤਮਘਾਤੀ ਹਮਲਾ, 3 ਬੱਚਿਆਂ ਸਮੇਤ 5 ਦੀ ਮੌਤਅਮਰੀਕਾ ਅਤੇ ਜਾਪਾਨ ਸਮੇਤ 7 ਦੇਸ਼ਾਂ ਨੇ ਆਪ੍ਰੇਸ਼ਨ ਸਿੰਦੂਰ ਵਿੱਚ ਤਬਾਹ ਕੀਤੀ ਪੀਐੱਲ-15ਈ ਮਿਜ਼ਾਈਲ ਦਾ ਮਲਬਾ ਮੰਗਿਆਗੀਤਾ ਸਮੋਥਾ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਸੀਆਈਐੱਸਐੱਫ ਅਧਿਕਾਰੀ ਬਣੀਮੁੱਖ ਮੰਤਰੀ ਵੱਲੋਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਜੰਗ ਦੇ ਸਿਪਾਹੀ ਬਣਨ ਦਾ ਸੱਦਾਬਟਾਲਾ ਵਿੱਚ ਗ੍ਰਨੇਡ ਹਮਲੇ ਦੀ ਕੋਸ਼ਿਸ਼ ਪਿੱਛੇ ਸੀ ਪਾਕਿ-ਆਈ.ਐਸ.ਆਈ. ਸਮਰਥਿਤ ਅੱਤਵਾਦੀ ਮਾਡਿਊਲ, ਗਿਰੋਹ ਦੇ 6 ਕਾਰਕੁੰਨ ਕਾਬੂ
 
ਪੰਜਾਬ

ਪੰਜਾਬ ਨੇ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ 'ਬੈਸਟ ਸਟੇਟ' ਅਤੇ 'ਬੈਸਟ ਡਿਸਟ੍ਰਿਕਟ' ਪੁਰਸਕਾਰ ਕੀਤੇ ਹਾਸਲ

February 04, 2025 08:14 AM

* ਪ੍ਰਸਿੱਧ ਵਾਤਾਵਰਣ ਵਿਗਿਆਨੀ ਸੋਨਮ ਵਾਂਗਚੁਕ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੂੰ ਪੁਰਸਕਾਰ ਕੀਤਾ ਭੇਟ
ਚੰਡੀਗੜ੍ਹ, 4 ਫਰਵਰੀ (ਪੋਸਟ ਬਿਊਰੋ): ਪੰਜਾਬ ਨੇ ਵਾਤਾਵਰਣ ਸਿੱਖਿਆ ਅਤੇ ਸਥਿਰਤਾ ਦੇ ਖੇਤਰ ਵਿੱਚ ਮਹੱਤਵਪੂਰਨ ਮੀਲ ਪੱਥਰ ਸਥਾਪਤ ਕਰਦਿਆਂ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ.ਈ.) ਵੱਲੋਂ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਕਰਵਾਏ ਗਏ ਗ੍ਰੀਨ ਸਕੂਲਜ਼ ਅਵਾਰਡਜ਼ 2025 ਵਿੱਚ ਵੱਕਾਰੀ 'ਬੈਸਟ ਗ੍ਰੀਨ ਸਟੇਟ' ਅਤੇ 'ਬੈਸਟ ਗ੍ਰੀਨ ਡਿਸਟ੍ਰਿਕਟ' ਪੁਰਸਕਾਰ ਹਾਸਲ ਕੀਤਾ ਹੈ। ਇਹ ਪੁਰਸਕਾਰ ਪ੍ਰਸਿੱਧ ਵਾਤਾਵਰਣ ਵਿਗਿਆਨੀ ਸੋਨਮ ਵਾਂਗਚੁਕ ਅਤੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੀ ਮੁਖੀ ਸੁਨੀਤਾ ਨਰਾਇਣ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਦੇ ਕਾਰਜਕਾਰੀ ਡਾਇਰੈਕਟਰ ਇੰਜੀਨੀਅਰ ਪ੍ਰਿਤਪਾਲ ਸਿੰਘ ਅਤੇ ਜੁਆਇੰਟ ਡਾਇਰੈਕਟਰ ਡਾ. ਕੁਲਬੀਰ ਸਿੰਘ ਬਾਠ ਨੂੰ ਸੌਂਪੇ।
ਸੀ.ਐਸ.ਈ. ਦੀ ਵਿਲੱਖਣ ਪਹਿਲਕਦਮੀ ਗ੍ਰੀਨ ਸਕੂਲਜ਼ ਪ੍ਰੋਗਰਾਮ (ਜੀ.ਐਸ.ਪੀ.) ਨੂੰ ਪੀ.ਐਸ.ਸੀ.ਐਸ.ਟੀ. ਵੱਲੋਂ ਆਪਣੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਪੰਜਾਬ ਵਿੱਚ ਸਰਗਰਮੀ ਨਾਲ ਲਾਗੂ ਕੀਤਾ ਗਿਆ ਹੈ। ਇਹ ਪ੍ਰੋਗਰਾਮ ਸਕੂਲਾਂ ਨੂੰ ਹਵਾ, ਊਰਜਾ, ਭੋਜਨ, ਜ਼ਮੀਨ, ਪਾਣੀ ਅਤੇ ਰਹਿੰਦ-ਖੂੰਹਦ ਵਰਗੇ ਛੇ ਮੁੱਖ ਖੇਤਰਾਂ ਵਿੱਚ ਜ਼ਰੂਰੀ ਮਾਪਦੰਡਾਂ ਲਈ ਸਖ਼ਤ ਆਡਿਟ ਕਰਵਾ ਕੇ ਸਰੋਤ ਪ੍ਰਬੰਧਨ ਨੂੰ ਅਨੁਕੂਲ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ। ਇਹ ਪੁਰਸਕਾਰ ਵਿਦਿਆਰਥੀਆਂ ਅਤੇ ਸਕੂਲਾਂ ਵਿੱਚ ਵਾਤਾਵਰਣ ਦੀ ਸਥਿਰਤਾ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਪੰਜਾਬ ਦੀ ਅਗਵਾਈ ਨੂੰ ਮਾਨਤਾ ਦਿੰਦੇ ਹਨ।
ਦੇਸ਼ ਭਰ ਵਿੱਚ ਰਜਿਸਟਰਡ 11,917 ਸਕੂਲਾਂ ਵਿੱਚੋਂ, ਪੰਜਾਬ ਦੇ 7406 ਸਕੂਲਾਂ ਨੇ ਵਾਤਾਵਰਣ ਆਡਿਟ ਪੂਰੇ ਕੀਤੇ ਹਨ, ਜੋ ਕਿ ਦੇਸ਼ ਭਰ ਵਿੱਚ ਕੀਤੇ ਗਏ ਸਾਰੇ ਆਡਿਟ ਦਾ 84 ਫੀਸਦ ਬਣਦਾ ਹੈ। ਪੰਜਾਬ ਦੇ 196 ਸਕੂਲਾਂ ਨੂੰ ਗ੍ਰੀਨ ਸਕੂਲ ਦਾ ਦਰਜਾ ਦਿੱਤਾ ਗਿਆ, ਜਿਸ ਵਿੱਚ 171 ਸਰਕਾਰੀ ਅਤੇ 25 ਪ੍ਰਾਈਵੇਟ ਸਕੂਲ ਸ਼ਾਮਲ ਹਨ। ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸਰਵੋਤਮ ਜ਼ਿਲ੍ਹਾ ਪੁਰਸਕਾਰ ਦਿੱਤਾ ਗਿਆ। ਹੁਸ਼ਿਆਰਪੁਰ ਜ਼ਿਲ੍ਹੇ ਨੇ 1,945 ਸਕੂਲਾਂ ਦਾ ਆਡਿਟ ਪੂਰਾ ਕਰਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ, ਜੋ ਭਾਰਤ ਦੇ ਕਿਸੇ ਵੀ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ ਹੈ।
ਇਹ ਮੀਲ ਪੱਥਰ ਵਾਤਾਵਰਣ ਸਿੱਖਿਆ ਵਿੱਚ ਪੰਜਾਬ ਦੀ ਮੋਹਰੀ ਭੂਮਿਕਾ ਦੀ ਗਵਾਹੀ ਭਰਦੇ ਹਨ ਅਤੇ ਬਿਹਤਰ ਭਵਿੱਖ ਦੀ ਸਿਰਜਣਾ ਲਈ ਸੂਬੇ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ। ਪੰਜਾਬ ਵਿੱਚ ਗ੍ਰੀਨ ਸਕੂਲ ਪ੍ਰੋਗਰਾਮ ਦੀ ਸਫਲਤਾ ਦੂਜੇ ਸੂਬਿਆਂ ਲਈ ਇੱਕ ਮਾਡਲ ਵਜੋਂ ਕੰਮ ਕਰਦੀ ਹੈ, ਜੋ ਸਿੱਖਿਆ ਪ੍ਰਣਾਲੀ ਵਿੱਚ ਵਾਤਾਵਰਣ ਚੇਤਨਾ ਨੂੰ ਸ਼ਾਮਲ ਕਰਨ ਦੀ ਮਹੱਤਤਾ ਨੂੰ ਦਰਸਾਉਂਦੀ ਹੈ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮਾਨ ਸਰਕਾਰ ਨੇ ਸਿੱਖਿਆ ਕ੍ਰਾਂਤੀ ਲਈ ਪੰਜਾਬ ਦੇ ਇਤਿਹਾਸ `ਚ ਪਹਿਲੀ ਵਾਰ 12 ਫੀਸਦੀ ਬਜਟ ਦਾ ਵਾਧਾ ਕਰਕੇ ਇਤਿਹਾਸ ਸਿਰਜਿਆ : ਧਾਲੀਵਾਲ ਪੰਜਾਬ ਰਾਜ ਦੀਆਂ ਮੰਡੀਆਂ ਵਿੱਚੋਂ 130.07 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ : ਹਰਚੰਦ ਸਿੰਘ ਬਰਸਟ ਮੁੱਖ ਮੰਤਰੀ ਵੱਲੋਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਜੰਗ ਦੇ ਸਿਪਾਹੀ ਬਣਨ ਦਾ ਸੱਦਾ ਬਟਾਲਾ ਵਿੱਚ ਗ੍ਰਨੇਡ ਹਮਲੇ ਦੀ ਕੋਸ਼ਿਸ਼ ਪਿੱਛੇ ਸੀ ਪਾਕਿ-ਆਈ.ਐਸ.ਆਈ. ਸਮਰਥਿਤ ਅੱਤਵਾਦੀ ਮਾਡਿਊਲ, ਗਿਰੋਹ ਦੇ 6 ਕਾਰਕੁੰਨ ਕਾਬੂ ਡਾ. ਬਲਜੀਤ ਕੌਰ ਵੱਲੋਂ ਬਾਲ ਨਿਆਂ ਐਕਟ ਅਧੀਨ ਬਹਾਲੀ ਵਿਧੀਆਂ ਦਾ ਮੁਲਾਂਕਣ ਸਿਰਲੇਖ ਵਾਲੀ ਵਿਆਪਕ ਖੋਜ ਰਿਪੋਰਟ ਕੀਤੀ ਜਾਰੀ ਪੇਂਡੂ ਆਬਾਦੀ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ 315 ਕਰੋੜ ਰੁਪਏ ਦੀਆਂ ਦੋ ਅਹਿਮ ਯੋਜਨਾਵਾਂ ਕਰੇਗੀ ਸ਼ੁਰੂ ਸਿਵਲ ਸਰਜਨ ਵੱਲੋਂ ਜਿ਼ਲੇ ਅੰਦਰ ਸਿਹਤ ਸੇਵਾਵਾਂ ਦਾ ਨਿਰੀਖਣ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਯੋਧੇ ਬਣਨ ਲਈ ਸਹੁੰ ਚੁਕਾਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸਿ਼ਆਂ ਦੀ ਮਾਰ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰਾਂਗੇ : ਅਰਵਿੰਦ ਕੇਜਰੀਵਾਲ ‘ਉਡਦਾ ਪੰਜਾਬ’ ਤੋਂ ‘ਬਦਲਦਾ ਪੰਜਾਬ’: ‘ਆਪ’ ਨੇ ਨਸ਼ਿਆਂ ਦੇ ਕੇਂਦਰ ਬਿੰਦੂਆਂ ਨੂੰ ਨਸ਼ਾ ਮੁਕਤ ਜ਼ੋਨਾਂ ਵਿੱਚ ਬਦਲਿਆ: ਅਰਵਿੰਦ ਕੇਜਰੀਵਾਲ