ਵਿੰਡਸਰ, 25 ਦਸੰਬਰ (ਪੋਸਟ ਬਿਊਰੋ): ਕਈ ਵਿਦਿਆਰਥੀਆਂ ਲਈ ਮਿਡਲ ਸਿੱਖਿਆ ਤੋਂ ਬਾਅਦ ਮਾਤਾ-ਪਿਤਾ ਤੋਂ ਅਜ਼ਾਦ ਹੋਣ ਦੇ ਮੌਕੇ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਪਰ ਵਿੰਡਸਰ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਲਈ ਇਹ ਉਸਦੀ ਸਭਤੋਂ ਵੱਡੀ ਖੁਸ਼ੀ ਹੈ ਕਿ ਉਸਨੂੰ ਮਾਂ ਨਾਲ ਜਿ਼ਆਦਾ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ ਹੈ।
ਇਸਾਬੇਲਾ ਹਿਗਿਸਨ, ਇੱਕ 19 ਸਾਲਾ ਬਾਲ ਮਨੋਵਿਗਿਆਨ ਦੀ ਵਿਦਿਆਰਥਣ ਹੈ ਅਤੇ ਉਨ੍ਹਾਂ ਦੀ 42 ਸਾਲਾ ਮਾਂ ਏਲਿਸੀਆ, ਇੱਕ ਮਾਸਟਰ ਆਫ ਐਜੂਕੇਸ਼ਨ ਦੀ ਵਿਦਿਆਰਥਣ ਹੈ। ਦੋਵੇਂ ਇੱਕ ਹੀ ਕੰਪਲੈਕਸ ਵਿੱਚ ਆਪਣੀ ਪੜ੍ਹਾਈ ਦਾ ਸੁਪਨਾ ਪੂਰਾ ਕਰ ਰਗੀਆਂ ਹਨ।
ਕ੍ਰਿਸਮਸ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਇਸਾਬੇਲਾ ਨੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਇਕੱਠੀਆਂ ਵਿਦਿਆਰਥੀ ਬਣਾਗੀਆਂ।
ਏਲਿਸੀਆ ਨੇ ਲਗਭਗ ਦੋ ਦਹਾਕੇ ਪਹਿਲਾਂ ਰਾਜਨੀਤੀ ਵਿਗਿਆਨ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਉਨ੍ਹਾਂ ਨੇ 2021 ਵਿੱਚ ਐਜੂਕੇਸ਼ਨ ਵਿਚ ਮਾਸਟਰ ਡਿਗਰੀ ਕਰਨ ਲਈ ਫੈਸਲਾ ਕੀਤਾ।
ਇੱਕ ਸਾਲ ਬਾਅਦ ਉਨ੍ਹਾਂ ਦੀ ਬੇਟੀ ਨੇ ਆਪਣੀ ਯੂਨੀਵਰਸਿਟੀ ਯਾਤਰਾ ਸ਼ੁਰੂ ਕੀਤੀ। ਹਾਲਾਂਕਿ ਦੋਨਾਂ ਨੇ ਇੱਕ ਹੀ ਸਮੇਂ ਵਿੱਚ ਵਿਦਿਆਰਥੀ ਬਣਨ ਦੀ ਯੋਜਨਾ ਨਹੀਂ ਬਣਾਈ ਸੀ, ਪਰ ਉਨ੍ਹਾਂ ਨੇ ਇਸ ਅਨੁਭਵ ਨੂੰ ਅਪਨਾਇਆ ਹੈ। ਕਦੇ-ਕਦੇ ਇਕੱਠੇ ਲੰਚ ਦਾ ਆਨੰਦ ਲੈਂਦੀਆਂ ਹਨ ਅਤੇ ਕਲਾਸਾਂ ਬਾਰੇ ਗੱਲਾਂ ਸਾਂਝੀਆਂ ਕਰਦੀਆਂ ਹਨ।
ਇਸਾਬੇਲਾ ਲਈ ਕੈਂਪਸ ਵਿੱਚ ਆਪਣੀ ਮਾਂ ਦਾ ਹੋਣਾ ਇੱਕ ਅਸ਼ੀਰਵਾਦ ਵਾਂਗ ਰਿਹਾ ਹੈ। ਉਸ ਲਈ ਇਹ ਕਦੇ ਅਜੀਬ ਨਹੀਂ ਰਿਹਾ। ਅਸਲ ਵਿੱਚ ਬਹੁਤ ਜਿ਼ਆਦਾ ਮਦਦਗਾਰ ਰਿਹਾ ਹੈ। ਇਸਾਬੇਲਾ ਨੇ ਕਿਹਾ ਕਿ ਮੈਨੂੰ ਗੱਡੀ ਚਲਾਉਣਾ ਪਸੰਦ ਨਹੀਂ ਹੈ, ਇਸ ਲਈ ਜੇਕਰ ਉਹ ਘਰ ਜਾ ਰਹੇ ਹਨ, ਤਾਂ ਮੈਂ ਕਹਿ ਸਕਦੀ ਹਾਂ ਕਿ ਮੈਂ ਤੁਹਾਡੇ ਨਾਲ ਆ ਰਹੀ ਹਾਂ।
ਇਹ ਮਾਂ-ਬੇਟੀ ਦੀ ਜੋੜੀ ਇੱਕ ਉਦਾਹਰਣ ਹੈ ਕਿ ਕਿਵੇਂ ਪਰਿਵਾਰਿਕ ਸੰਬੰਧਾਂ ਵਿਚ ਰਹਿਕੇ ਆਪਣੇ ਆਪ ਨੂੰ ਹੋਰ ਵਿਕਸਤ ਕੀਤਾ ਜਾ ਸਕਦਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਸਿੱਖਣਮ, ਪੜ੍ਹਾਈ ਕਰਨ ਅਤੇ ਵਿਅਕਤੀਗਤ ਵਿਕਾਸ ਦੀ ਕੋਈ ਉਮਰ ਦੀ ਸੀਮਾ ਨਹੀਂ ਹੁੰਦੀ।