Welcome to Canadian Punjabi Post
Follow us on

25

June 2025
 
ਕੈਨੇਡਾ

ਉੱਤਰੀ ਬੀ.ਸੀ. ਦੇ ਜੰਗਲਾਂ ਵਿੱਚ 50 ਦਿਨਾਂ ਤੋਂ ਬਾਅਦ ਜਿਉਂਦਾ ਮਿਲਿਆ ਲਾਪਤਾ ਹਾਈਕਰ

November 27, 2024 11:24 PM

ਵੈਨਕੂਵਰ, 27 ਨਵੰਬਰ (ਪੋਸਟ ਬਿਊਰੋ): ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ ਬਰਫੀਲੇ ਜੰਗਲਾਂ ਵਿੱਚ ਇਕੱਲੇ 50 ਦਿਨਾਂ ਬਾਅਦ ਇੱਕ ਲਾਪਤਾ ਹਾਈਕਰ ਜਿਉਂਦਾ ਮਿਲ ਗਿਆ ਹੈ।
ਨਾਰਦਰਨ ਰਾਕੀਜ ਆਰਸੀਐੱਮਪੀ ਦੇ ਇੱਕ ਬਿਆਨ ਅਨੁਸਾਰ, ਸੈਮ ਬੇਨਾਸਟਿਕ ਨੂੰ ਮੰਗਲਵਾਰ ਨੂੰ ਫੋਰਟ ਸੇਂਟ ਜਾਨ ਦੇ ਉੱਤਰ-ਪੱਛਮ ਵਿੱਚ ਲਗਭਗ 250 ਕਿਲੋਮੀਟਰ ਦੂਰ ਰੇਡਫਰਨ-ਕੇਲੀ ਰਾਜਸੀ ਪਾਰਕ ਕੋਲ ਕੰਮ `ਤੇ ਜਾ ਰਹੇ ਦੋ ਲੋਕਾਂ ਨੂੰ ਮਿਲਿਆ।
ਕਰਮਚਾਰੀ ਲਾਪਤਾ ਯਾਤਰੀ ਨੂੰ ਹਸਪਤਾਲ ਲੈ ਗਏ, ਜਿੱਥੇ ਪੁਲਿਸ ਨੇ ਉਸਦੀ ਪਹਿਚਾਣ ਬੇਨਾਸਟਿਕ ਦੇ ਰੂਪ ਵਿੱਚ ਕੀਤੀ, ਜੋ 7 ਅਕਤੂਬਰ ਨੂੰ ਪਾਰਕ ਵਿੱਚ ਇਕੱਲੇ ਕੈਂਪਿੰਗ ਟਰਿਪ `ਤੇ ਨਿਕਲਿਆ ਸੀ।
ਬੇਨਾਸਟਿਕ ਨੂੰ ਇੱਕ ਉਤਸ਼ਾਹੀ ਆਊਟਡੋਰ ਵਿਅਕਤੀ ਵਜੋਂ ਦੱਸਿਆ ਗਿਆ ਸੀ। ਉਹ 17 ਅਕਤੂਬਰ ਨੂੰ 10 ਦਿਨਾਂ ਯਾਤਰਾ ਤੋਂ ਪਰਤਣ ਵਾਲਾ ਸੀ ਪਰ ਜਦੋਂ ਉਹ ਘਰ ਨਾ ਪਹੁੰਚਿਆ ਤਾਂ ਉਸਦੇ ਪਰਿਵਾਰ ਨੇ ਪੁਲਿਸ ਨੂੰ ਉਸਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਹੈਮਿਲਟਨ ਦੀ ਲਾਪਤਾ ਔਰਤ ਦੇ ਕਾਮਨ-ਲਾਅ ਪਾਰਟਨਰ 'ਤੇ ਲੱਗਾ ਸੈਕਿੰਡ ਡਿਗਰੀ ਕਤਲ ਦਾ ਦੋਸ਼ ਕਿਊਬੈਕ ਜੇਲ੍ਹ ਤੋਂ ਭੱਜਣ ਵਾਲਾ ਉਮਰ ਕੈਦ ਦਾ ਦੋਸ਼ੀ ਕਾਬੂ ਝੀਲ ਸਿਮਕੋ ਦੇ ਕੰਢਿਆਂ 'ਤੇ ਪਹੁੰਚਿਆ ‘ਬੀਬੋਟ’ ਅਮਰੀਕਾ ਵੱਲੋਂ ਈਰਾਨ ਹਮਲਿਆਂ 'ਤੇ ਮਾਰਕ ਕਾਰਨੀ ਦੀ ਪ੍ਰਤੀਕਿਰਿਆ, ਕਿਹਾ- ਦੋਨੇਂ ਦੇਸ਼ ਆਪਸ `ਚ ਬੈਠ ਕੇ ਕਰਨ ਗੱਲਬਾਤ ਸਾਬਕਾ ਕੈਬਨਿਟ ਮੰਤਰੀ ਜੌਨ ਮੈਕਕੈਲਮ ਦਾ 75 ਸਾਲ ਦੀ ਉਮਰ `ਚ ਦਿਹਾਂਤ ਹੈਮਿਲਟਨ ਕਾਰ ਹਾਦਸੇ ਵਿਚ 2 ਲੋਕਾਂ ਦੀ ਮੌਤ ਐਸਕੇਪੈਡ ਮਿਊਜਿ਼ਕ ਫੈਸਟੀਵਲ ਦੀ ਪਹਿਲੀ ਰਾਤ ਸ਼ਹਿਰ ਨੂੰ ਸ਼ੋਰ ਹੋਣ ਦੀਆਂ ਮਿਲੀਆਂ 26 ਸ਼ਿਕਾਇਤਾਂ ਵਾਹਨ ਦੀ ਟੱਕਰ ਨਾਲ 3 ਸਾਲਾ ਬੱਚੇ ਦੀ ਮੌਤ ਖੋਜਕਰਤਾਵਾਂ ਨੂੰ ਮਿਲੀ ਨੋਵਾ ਸਕੋਸ਼ੀਆ ਦੇ ਪਾਣੀ `ਚ ਤੈਰਨ ਵਾਲੀ ਪ੍ਰਾਚੀਨ ਸਿ਼ਕਾਰੀ ਮੱਛੀ ਕੈਨੇਡਾ ਪੋਸਟ ਨੇ ਦੂਜੀ ਸਭ ਤੋਂ ਵੱਡੀ ਯੂਨੀਅਨ ਨਾਲ ਕੀਤਾ ਸਮਝੌਤਾ, CUPW ਨਾਲ ਗੱਲਬਾਤ ਜਾਰੀ