Welcome to Canadian Punjabi Post
Follow us on

04

December 2024
ਬ੍ਰੈਕਿੰਗ ਖ਼ਬਰਾਂ :
ਟਰੱਕਿੰਗ ਇੰਡਸਟਰੀ ਨਾਲ ਜੁੜੀ ਨਵੀਂ ਟੈਕਨਾਲੌਜੀ, ਨੈੱਟਵਰਕਿੰਗ, ਚੋਰੀ, ਫਰਾਡ ਤੇ ਹੋਰ ਪੱਖਾਂ ‘ਤੇ ਵਿਚਾਰ ਕਰਨ ਲਈ ਆਯੋਜਿਤ ਹੋਈ ‘ਫ਼ਲੀਟ ਐਗਜੈ਼ੱਕਟਿਵ ਸੰਮਿਟ ਟੋਰਾਂਟੋ-2024’ਟੋਰਾਂਟੋ ਵਿੱਚ ਬੁੱਧਵਾਰ ਨੂੰ ਪਹਿਲੀ ਬਰਫਬਾਰੀ ਹੋਣ ਦੀ ਸੰਭਾਵਨਾ, ਐਡਵਇਜ਼ਰੀ ਜਾਰੀਟੀਟੀਸੀ ਬੋਰਡ ਨੇ ਈ-ਬਾਈਕ ਅਤੇ ਈ-ਸਕੂਟਰ `ਤੇ ਸਰਦੀਆਂ ਦੇ ਚਲਦੇ ਰੋਕ ਨੂੰ ਦਿੱਤੀ ਮਨਜ਼ੂਰੀ ਮੈਕਸੀਕਨ ਰਾਸ਼ਟਰਪਤੀ ਨੇ ਕਿਹਾ: ਕੈਨੇਡਾ ਵਿੱਚ ਫੇਂਟੇਨਾਇਲ ਦੀ ਬਹੁਤ ਗੰਭੀਰ ਸਮੱਸਿਆਮੁੱਖ ਮੰਤਰੀ ਦਾ ਐਲਾਨ: ਪੰਜਾਬ ਸਰਕਾਰ ਨੇ 32 ਮਹੀਨਿਆਂ 'ਚ 50,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ, ਹੋਰ ਨੌਕਰੀਆਂ ਵੀ ਛੇਤੀਸਥਾਨਕ ਸਰਕਾਰਾਂ ਬਾਰੇ ਮੰਤਰੀ ਵਲੋਂ ਅਲਾਵਲਪੁਰ ’ਚ 10.61 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਖਣੀ ਕੋਰੀਆ ਵਿਖੇ ਯੂਨੈਸਕੋ ਫੋਰਮ ਵਿੱਚ ਪਾਈ ਪੰਜਾਬ ਦੇ ਨਵੇਂ ਸਿੱਖਿਆ ਮਾਡਲ ਦੀ ਬਾਤਸ਼ਹਿਰੀ ਖੇਤਰਾਂ ਵਿਚ 100 ਫੀਸਦੀ ਆਬਾਦੀ ਨੂੰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਿਆਪਕ ਯੋਜਨਾਬੰਦੀ : ਡਾ.ਰਵਜੋਤ ਸਿੰਘ
 
ਅੰਤਰਰਾਸ਼ਟਰੀ

ਪਾਕਿ ਪੰਜਾਬ ਦੀ ਮੰਤਰੀ ਦਾ ਭਾਰਤ 'ਤੇ ਦੋਸ਼: ਅੰਮ੍ਰਿਤਸਰ-ਦਿੱਲੀ ਹਵਾਵਾਂ ਕਾਰਨ ਲਾਹੌਰ 'ਚ ਪ੍ਰਦੂਸ਼ਣ

November 04, 2024 07:22 AM

ਨਵੀਂ ਦਿੱਲੀ, 4 ਅਕਤੂਬਰ (ਪੋਸਟ ਬਿਊਰੋ): ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ, ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਲਾਹੌਰ ਵਿੱਚ ਤਾਲਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਸਕੂਲ ਬੰਦ ਕਰ ਦਿੱਤੇ ਗਏ ਹਨ। ਇਨਾ ਹੀ ਨਹੀਂ ਪਾਕਿ ਪੰਜਾਬ ਸਰਕਾਰ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖੇਗੀ, ਤਾਂ ਜੋ ਡਿਪਲੋਮੈਟਿਕ ਚੈਨਲਾਂ ਦੀ ਵਰਤੋਂ ਕਰਕੇ ਭਾਰਤ 'ਤੇ ਦਬਾਅ ਬਣਾਇਆ ਜਾ ਸਕੇ। ਪੰਜਾਬ ਸੂਬੇ ਦੀ ਮੰਤਰੀ ਮਰੀਅਮ ਔਰੰਗਜ਼ੇਬ ਨੇ ਲਾਹੌਰ ਦੇ ਹਾਲਾਤ ਲਈ ਇਕ ਵਾਰ ਫਿਰ ਭਾਰਤ ਨੂੰ ਜਿ਼ੰਮੇਵਾਰ ਠਹਿਰਾਇਆ ਹੈ।
ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਅੱਜ ਲਾਹੌਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 1000 ਤੋਂ ਵੱਧ ਪਹੁੰਚ ਗਿਆ ਹੈ ਅਤੇ ਹਵਾ ਦੀ ਦਿਸ਼ਾ ਇਸ ਵੇਲੇ ਅੰਮ੍ਰਿਤਸਰ-ਚੰਡੀਗੜ੍ਹ ਤੋਂ ਲਾਹੌਰ ਵੱਲ ਹੈ। ਉਨ੍ਹਾਂ ਦੱਸਿਆ ਕਿ ਭਾਰਤ ਤੋਂ ਆਉਣ ਵਾਲੀਆਂ ਪੂਰਬੀ ਹਵਾਵਾਂ ਦੀ ਰਫ਼ਤਾਰ ਤੇਜ਼ ਹੈ, ਜਿਸ ਕਾਰਨ ਲਾਹੌਰ ਵਿੱਚ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ। ਇਸ ਦਾ ਏਕਿਊਆਈ ਫਿਰ 1173 'ਤੇ ਪਹੁੰਚ ਗਿਆ ਹੈ। ਜੇਕਰ ਹਵਾ ਦੀ ਦਿਸ਼ਾ ਪਾਕਿਸਤਾਨ ਤੋਂ ਭਾਰਤ ਵੱਲ ਹੈ ਤਾਂ ਵੀ 500 ਦੇ ਨੇੜੇ ਪਹੁੰਚ ਰਿਹਾ ਹੈ।
ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਦਿੱਲੀ ਤੋਂ ਸ਼ੁਰੂ ਹੋਇਆ ਇਹ ਪ੍ਰਦੂਸ਼ਣ ਲਾਹੌਰ ਦੇ ਮਾਹੌਲ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਅਤੇ ਲਾਹੌਰ ਦੀ ਹਵਾ ਦੀ ਗੁਣਵੱਤਾ ਦਾ ਪੱਧਰ ਸਾਲ ਦੇ 365 ਦਿਨਾਂ ਵਿੱਚੋਂ 220 ਦਿਨ ਨੈਗੇਟਿਵ ਰਹਿੰਦਾ ਹੈ। ਅਗਲੇ ਇਕ ਹਫਤੇ ਤੱਕ ਹਵਾ ਦਾ ਰੁਖ ਲਾਹੌਰ ਵੱਲ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਪ੍ਰਦੂਸ਼ਣ ਹੋਰ ਵਧ ਸਕਦਾ ਹੈ।
ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪੰਜਾਬ ਸਰਕਾਰ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖ ਕੇ ਲਾਹੌਰ ਦੀ ਸਥਿਤੀ ਬਾਰੇ ਜਾਣਕਾਰੀ ਦੇਵੇਗੀ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੂੰ ਵੀ ਆਪਣੇ ਕੂਟਨੀਤਕ ਚੈਨਲਾਂ ਦੀ ਵਰਤੋਂ ਕਰਨ ਲਈ ਕਿਹਾ ਜਾਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਟਰੰਪ ਦੀ ਹਮਾਸ ਨੂੰ ਧਮਕੀ: ਕਿਹਾ- 20 ਜਨਵਰੀ ਤੱਕ ਬੰਧਕਾਂ ਨੂੰ ਛੱਡੋ, ਨਹੀਂ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ ਇਜ਼ਰਾਈਲ 'ਚ ਮਸਜਿਦਾਂ 'ਚੋਂ ਹਟਾਏ ਜਾਣਗੇ ਸਪੀਕਰ: ਸਪੀਕਰਾਂ ਨੂੰ ਜ਼ਬਤ ਕਰਨ ਦੇ ਹੁਕਮ ਟਰੰਪ ਨੇ ਦੋ ਸੰਬੰਧੀਆਂ ਨੂੰ ਵੱਡੀ ਜਿੰ਼ਮੇਵਾਰੀ ਦਿੱਤੀ, ਇੱਕ ਨੂੰ ਮੱਧ ਪੂਰਬ ਦੇ ਮਾਮਲਿਆਂ ਦੇ ਸਲਾਹਕਾਰਅ ਤੇ ਦੂਜੇ ਨੂੰ ਫਰਾਂਸ ਦੇ ਰਾਜਦੂਤ ਬਣਾਉਣਗੇ ਅਫਰੀਕੀ ਦੇਸ਼ ਗਿਨੀ 'ਚ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ, 100 ਮੌਤਾਂ, ਰੈਫਰੀ ਦੇ ਵਿਵਾਦਿਤ ਫੈਸਲੇ 'ਤੇ ਭੜਕੇ ਲੋਕ ਹੁਣ ਟਰੰਪ ਨੇ ਬ੍ਰਿਕਸ ਦੇਸ਼ਾਂ 'ਤੇ ਟੈਰਿਫ ਲਗਾਉਣ ਦੀ ਦਿੱਤੀ ਧਮਕੀ, ਕਿਹਾ- ਜੇਕਰ ਡਾਲਰ ਤੋਂ ਇਲਾਵਾ ਹੋਰ ਕਰੰਸੀ ਵਿੱਚ ਵਪਾਰ ਕੀਤਾ ਤਾਂ 100 ਫੀਸਦੀ ਲੱਗੇਗਾ ਟੈਰਿਫ 9 ਮਈ ਦੀ ਹਿੰਸਾ 'ਚ ਇਮਰਾਨ ਖਾਨ ਨੂੰ ਦੋਸ਼ੀ ਕਰਾਰ ਨਿੱਜੀ ਕਲੱਬ 'ਚ ਹੋਈ ਟਰੰਪ-ਟਰੂਡੋ ਦੀ ਮੁਲਾਕਾਤ, ਇਕੱਠੇ ਕੀਤਾ ਡਿਨਰ ਭਾਰਤੀ ਮੂਲ ਦੇ ਕਾਸ਼ ਪਟੇਲ ਟਰੰਪ ਸਰਕਾਰ `ਚ ਹੋਣਗੇ ਐੱਫਬੀਆਈ ਦੇ ਡਾਇਰੈਕਟਰ ਟਰੰਪ ਨੇ ਜ਼ੁਕਰਬਰਗ ਨੂੰ ਡਿਨਰ ਲਈ ਘਰ ਬੁਲਾਇਆ ਸੁਨੀਤਾ ਵਿਲੀਅਮਜ਼ ਨੇ ਸਪੇਸ ਸਟੇਸ਼ਨ ਵਿੱਚ ਬੁਚ ਵਿਲਮੋਰ ਅਤੇ ਸਹਿਕਰਮੀਆਂ ਨਾਲ ਥੈਂਕਸਗਿਵਿੰਗ ਡੇ ਮਨਾਇਆ