ਮਿਸ਼ੀਗਨ, 27 ਜੁਲਾਈ (ਪੋਸਟ ਬਿਊਰੋ): ਅਮਰੀਕਾ ਦੇ ਉੱਤਰੀ ਮਿਸ਼ੀਗਨ ਦੇ ਟ੍ਰੈਵਰਸ ਸਿਟੀ ਵਿੱਚ ਇੱਕ ਵਾਲਮਾਰਟ ਸਟੋਰ 'ਤੇ ਸ਼ਨੀਵਾਰ ਨੂੰ ਚਾਕੂ ਨਾਲ ਹਮਲਾ ਕਰਨ ਦੀ ਘਟਨਾ ਵਿੱਚ 11 ਲੋਕ ਜ਼ਖਮੀ ਹੋ ਗਏ। ਮਿਸ਼ੀਗਨ ਸਟੇਟ ਪੁਲਿਸ ਨੇ ਕਿਹਾ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਾਂਚ ਜਾਰੀ ਹੈ।
ਪੁਲਿਸ ਨੇ ਐਕਤ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਮੁਲਜ਼ਮ ਹਿਰਾਸਤ ਵਿੱਚ ਹੈ, ਪਰ ਇਸ ਸਮੇਂ ਜਾਣਕਾਰੀ ਸੀਮਤ ਹੈ। ਪੁਲਿਸ ਨੇ ਲੋਕਾਂ ਨੂੰ ਜਾਂਚ ਪੂਰੀ ਹੋਣ ਤੱਕ ਮੌਕੇ ਦੇ ਨੇੜੇ ਨਾ ਆਉਣ ਦੀ ਅਪੀਲ ਕੀਤੀ ਹੈ।
ਸਾਰੇ 11 ਜ਼ਖਮੀਆਂ ਦਾ ਮੁਨਸਨ ਮੈਡੀਕਲ ਸੈਂਟਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਵਾਲਮਾਰਟ ਦੇ ਬੁਲਾਰੇ ਜੋਅ ਪੇਨਿੰਗਟਨ ਨੇ ਕਿਹਾ ਕਿ ਕੰਪਨੀ ਪੁਲਿਸ ਨਾਲ ਪੂਰਾ ਸਹਿਯੋਗ ਕਰ ਰਹੀ ਹੈ। ਉਨ੍ਹਾਂ ਨੇ ਇੱਕ ਈਮੇਲ ਵਿੱਚ ਕਿਹਾ ਕਿ ਅਸੀਂ ਪੁਲਿਸ ਨਾਲ ਕੰਮ ਕਰ ਰਹੇ ਹਾਂ ਅਤੇ ਸਾਰੇ ਸਵਾਲਾਂ ਲਈ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਾਂ।