ਟੋਰਾਂਟੋ, 29 ਸਤੰਬਰ (ਪੋਸਟ ਬਿਊਰੋ): ਸ਼ਨੀਵਾਰ ਸਵੇਰੇ ਰੇਕਸਡੇਲ ਵਿੱਚ ਟੀ.ਟੀ.ਸੀ. ਬਸ ਹਾਈਡਰੋ ਪੋਲ ਨਾਲ ਟਕਰਾਉਣ ਕਾਰਨ ਇੱਕ ਔਰਤ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 10:40 ਵਜੇ ਰੇਕਸਡੇਲ ਅਤੇ ਹੰਬਰਵੁਡ ਬੁਲੇਵਾਰਡ `ਤੇ ਹੋਈ। ਪੁਲਿਸ ਨੇ ਦੱਸਿਆ ਕਿ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਦੁਰਘਟਨਾ ਵਿੱਚ ਹਾਈਡਰੋ ਪੋਲ ਅਤੇ ਬਸ ਲੂਪ ਵਿੱਚ ਲੱਗੀਆਂ ਕੁੱਝ ਤਾਰਾਂ ਟੁੱਟ ਗਈਆਂ ਹਨ।
ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਸਮੇਂ ਬਸ ਵਿੱਚ ਕਿੰਨੇ ਲੋਕ ਸਵਾਰ ਸਨ ਜਾਂ ਟੱਕਰ ਕਿਸ ਕਾਰਨ ਹੋਈ।