ਟੋਰਾਂਟੋ, 29 ਸਤੰਬਰ (ਪੋਸਟ ਬਿਊਰੋ): ਪੀਲ ਰੀਜਨ ਪੁਲਿਸ ਨੇ ਮਿਸੀਸਾਗਾ ਵਿੱਚ ਸੀਨੀਅਰ ਨਾਗਰਿਕਾਂ `ਤੇ ਦੋ ਹਮਲਿਆਂ ਦੇ ਸੰਬੰਧ ਵਿੱਚ ਇੱਕ ਸ਼ੱਕੀ `ਤੇ ਚਾਰਜਿਜ਼ ਲਗਾਇਆ ਹੈ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਮਲੇ ਬਿਨ੍ਹਾਂ ਕਾਰਨ ਕੀਤੇ ਗਏ ਸਨ। ਪੁਲਿਸ ਨੇ ਦੱਸਿਆ ਕਿ ਦੋਵੇਂ ਹਮਲੇ ਏਪਲਵੁਡ ਹਿਲਜ਼ ਟਰੇਲ ਅਤੇ ਬਲੂਰ ਸਟਰੀਟ ਦੇ ਇਲਾਕੇ ਵਿੱਚ ਹੋਏ।
ਪਹਿਲਾ ਹਮਲਾ 19 ਸਤੰਬਰ ਨੂੰ ਦੁਪਹਿਰ 1 ਵਜੇ ਤੋਂ ਬਾਅਦ ਹੋਇਆ। ਪੀਲ ਪੁਲਿਸ ਨੇ ਦੱਸਿਆ ਕਿ 73 ਸਾਲਾ ਵਿਅਕਤੀ, ਇਲਾਕੇ ਵਿੱਚ ਟਹਿਲ ਰਿਹਾ ਸੀ, ਉਦੋਂ ਸ਼ੱਕੀ ਵਿਅਕਤੀ ਉਸਦੇ ਪਿੱਛੇ ਤੋਂ ਆਇਆ ਅਤੇ ਉਸ `ਤੇ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸਤੋਂ ਬਾਅਦ ਸ਼ੱਕੀ ਵਿਅਕਤੀ ਇਲਾਕੇ ਵਿਚੋਂ ਭੱਜ ਗਿਆ। ਪੀੜਤ ਨੂੰ ਸੱਟਾਂ ਲੱਗੀਆਂ ਅਤੇ ਸਥਾਨਕ ਹਸਪਤਾਲ ਲਿਜਾਇਆ ਗਿਆ।
ਦੂਜੀ ਘਟਨਾ 27 ਸਤੰਬਰ ਨੂੰ ਦੁਪਹਿਰ ਕਰੀਬ 12:30 ਵਜੇ, ਮਿਸੀਸਾਗਾ ਦਾ 77 ਸਾਲਾ ਵਿਅਕਤੀ ਇਲਾਕੇ ਵਿੱਚ ਟਹਿਲ ਰਿਹਾ ਸੀ, ਉਦੋਂ ਸ਼ੱਕੀ ਵਿਅਕਤੀ ਉਸਦੇ ਪਿੱਛੇ ਤੋਂ ਆਇਆ ਅਤੇ ਉਸ `ਤੇ ਹਥਿਆਰ ਨਾਲ ਹਮਲਾ ਕਰ ਦਿੱਤਾ। ਸ਼ੱਕੀ ਵਿਅਕਤੀ ਇਲਾਕੇ ਤੋਂ ਭੱਜ ਗਿਆ। ਇਸਤੋਂ ਬਾਅਦ ਪੀੜਤ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ।
ਪੁਲਿਸ ਨੇ ਸ਼ਨੀਵਾਰ ਨੂੰ ਇੱਕ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਕਿ ਦੋਨਾਂ ਹਮਲਿਆਂ ਦੇ ਸਿਲਸਿਲੇ ਵਿੱਚ 27 ਸਤੰਬਰ ਨੂੰ ਇੱਕ ਸ਼ੱਕੀ `ਤੇ ਚਾਰਜਿਜ਼ ਲਗਾਇਆ ਗਿਆ ਸੀ।
ਜਾਂਚਕਰਤਾਵਾਂ ਨੇ ਮਿਸੀਸਾਗਾ ਦੇ 32 ਸਾਲਾ ਮਾਰਸਿਨ ਗੋਲੇਬਿਓਸਕੀ `ਤੇ ਗੰਭੀਰ ਹਮਲਾ, ਅਦਾਲਤ ਦੇ ਹੁਕਮ ਦੀ ਉਲੰਘਣਾ ਅਤੇ ਹਥਿਆਰ ਨਾਲ ਹਮਲਾ ਕਰਨ ਦਾ ਚਾਰਜਿਜ਼ ਲਗਾਇਆ ਹੈ।