ਟੋਰਾਂਟੋ, 27 ਸਤੰਬਰ (ਪੋਸਟ ਬਿਊਰੋ): ਸ਼ੁੱਕਰਵਾਰ ਦੀ ਸਵੇਰ ਈਟੋਬਿਕੋਕ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਇੱਕ ਵਾਹਨ ਦਰਖਤ ਨਾਲ ਟਕਰਾਅ ਗਿਆ, ਇਸ ਦੌਰਾਨ ਇੱਕ ਔਰਤ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ।
ਇਹ ਵਾਹਨ ਦੁਰਘਟਨਾ ਰੇਡਗਰੇਵ ਡਰਾਈਵ ਅਤੇ ਕਲੇਰਿਅਨ ਰੋਡ ਕੋਲ ਸਵੇਰੇ 2 ਵਜੇ ਦੇ ਲਗਭਗ ਹੋਈ, ਜੋ ਮਾਰਟਿਨ ਗਰੋਵ ਅਤੇ ਡਿਕਸਨ ਰੋਡ ਦੇ ਆਸਪਾਸ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਸੜਕਾਂ ਬੰਦ ਹਨ, ਕਿਉਂਕਿ ਅਧਿਕਾਰੀ ਘਟਨਾ ਸਥਾਨ `ਤੇ ਜਾਂਚ ਕਰ ਰਹੇ ਹਨ।