ਬਰੈਂਪਟਨ, 27 ਸਤੰਬਰ (ਪੋਸਟ ਬਿਊਰੋ): ਪੁਲਿਸ ਦਾ ਕਹਿਣਾ ਹੈ ਕਿ ਮਿਸੀਸਾਗਾ ਵਿੱਚ ਪੋਰਸ਼ ਐੱਸਯੂਵੀ ਦੀ ਚੋਰੀ ਦੇ ਮਾਮਲੇ ਵਿੱਚ ਚਾਰ ਹੋਰ ਲੋਕਾਂ `ਤੇ ਚਾਰਜਿਜ਼ ਲਗਾਏ ਗਏ ਹਨ, ਜੋ ਇੱਕ ਸੰਗਠਿਤ ਗਰੁੱਪ ਦਾ ਹਿੱਸਾ ਹਨ। ਇਸ ਚੋਰੀ ਦੀ ਘਟਨਾ ਵਾਲੀ ਵੀਡੀਓ ਕਰੀਬ 1 ਲੱਖ ਵਾਰ ਵੇਖਿਆ ਗਿਆ ਸੀ।
27 ਸਤੰਬਰ ਨੂੰ ਅਪਡੇਟ ਵਿੱਚ ਪੀਲ ਪੁਲਿਸ ਨੇ ਕਿਹਾ ਕਿ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਏਗਲਿੰਟਨ ਏਵੇਨਿਊ ਕੋਲ ਸਥਿਤ ਇੱਕ ਘਰ ਵਿਚੋਂ 6 ਸਤੰਬਰ ਨੂੰ ਪੋਰਸ਼ ਕੇਐੱਨ ਦੀ ਚੋਰੀ ਦੇ ਮਾਮਲੇ ਵਿੱਚ ਦੋ ਨੌਜਵਾਨਾਂ ਸਮੇਤ 4 `ਤੇ ਚਾਰਜਿਜ਼ ਲਗਾਏ ਗਏ ਹਨ। ਚੋਰੀ ਤੋਂ ਕਰੀਬ ਦੋ ਹਫਤੇ ਬਾਅਦ 19 ਸਤੰਬਰ ਨੂੰ ਇੱਕ 18 ਸਾਲਾ ਬਰੈਂਪਟਨ ਦੀ ਲੜਕੀ ਨੇ ਖੁਦ ਨੂੰ ਪੀਲ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹ ਵੀਡੀਓ ਵਿੱਚ ਕੈਦ ਹੋ ਗਈ ਸੀ ਅਤੇ ਸੋਸ਼ਲ ਮੀਡੀਆ `ਤੇ ਖੂਬ ਸ਼ੇਅਰ ਕੀਤੀ ਗਈ ਸੀ।
ਉਸ ਘਟਨਾ ਵਿੱਚ ਇੱਕ ਲੜਕੀ ਨੂੰ ਵੀਡੀਓ ਵਿੱਚ ਵਿਕਰੀ ਲਈ ਪੋਰਸ਼ ਬਾਰੇ ਪੁੱਛਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਫਿਰ ਐੱਸਯੂਵੀ ਦੀ ਜਾਂਚ ਕਰਦੇ ਸਮੇਂ ਉਹ ਵਾਹਨ ਲੈ ਕੇ ਭੱਜਦੇ ਸਮੇਂ ਮਾਲਿਕ ਨੂੰ ਕੁਚਲ ਦਿੰਦੀ ਹੈ।
18 ਸਤੰਬਰ ਨੂੰ ਪੁਲਿਸ ਨੇ ਦੱਸਿਆ ਕਿ ਜਾਂਚਕਰਤਾਵਾਂ ਨੇ ਪੋਰਸ਼ ਕੇਐੱਨ ਦੇ ਨਾਲ-ਨਾਲ ਇੱਕ ਨੀਲੀ BMW X5 ਨੂੰ ਵੀ ਲੱਭਿਆ ਹੈ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਮਿਸੀਸਾਗਾ ਐੱਸਯੂਵੀ ਦੀ ਮੂਲ ਚੋਰੀ ਵਿੱਚ ਸ਼ਾਮਿਲ ਸੀ। ਪੀਲ ਪੁਲਿਸ ਨੇ ਦੱਸਿਆ ਕਿ BMW X5 ਦੀ ਚੋਰੀ ਦੀ ਰਿਪੋਰਟ ਟੋਰਾਂਟੋ ਪੁਲਿਸ ਨੂੰ ਦਿੱਤੀ ਗਈ ਸੀ।
ਟੋਰਾਂਟੋ ਦੇ 36 ਸਾਲਾ ਵਿਅਕਤੀ `ਤੇ ਅਪਰਾਧ ਤੋਂ ਪ੍ਰਾਪਤ ਜਾਇਦਾਦ ਰੱਖਣ, ਆਟੋਮੋਬਾਇਲ ਮਾਸਟਰ ਕੀ ਰੱਖਣ ਅਤੇ ਪੁਲਿਸ ਅਧਿਕਾਰੀ ਨੂੰ ਅੜਚਨ ਪਹੁੰਚਾਉਣ ਦੇ ਦੋ ਮਾਮਲਿਆਂ ਵਿੱਚ ਚਾਰਜਿਜ਼ ਲਗਾਏ ਗਏ ਹਨ। ਟੋਰਾਂਟੋ ਦੇ 21 ਸਾਲਾ ਵਿਅਕਤੀ `ਤੇ ਵੀ ਚਾਰਜਿਜ਼ ਲਗਾਇਆ ਗਿਆ ਹੈ, ਜਿਸ `ਤੇ ਅਪਰਾਧ ਤੋਂ ਪ੍ਰਾਪਤ ਜਾਇਦਾਦ ਰੱਖਣ ਅਤੇ ਆਟੋਮੋਬਾਇਲ ਮਾਸਟਰ ਕੀ ਰੱਖਣ ਦੇ ਦੋ ਮਾਮਲੇ ਦਰਜ ਹਨ।
ਪੁਲਿਸ ਅਨੁਸਾਰ, ਇੱਕ ਨੌਜਵਾਨ ਕੋਲ ਨਕਲੀ ਬੰਦੂਕ ਮਿਲੀ ਅਤੇ ਉਸਨੇ ਪਿਛਲੇ ਰਿਹਾਈ ਦੇ ਹੁਕਮ ਦੀ ਉਲੰਘਣਾ ਕੀਤੀ, ਉਸ `ਤੇ ਅਪਰਾਧ ਨਾਲ ਪ੍ਰਾਪਤ ਜਾਇਦਾਦ ਰੱਖਣ ਅਤੇ ਵਚਨਬੱਧਤਾ ਦਾ ਪਾਲਣ ਨਾ ਕਰਨ ਦਾ ਚਾਰਜਿਜ਼ ਲਗਾਇਆ ਗਿਆ ਹੈ। ਪੁਲਿਸ ਅਨੁਸਾਰ ਦੂਜੇ ਨੌਜਵਾਨ `ਤੇ ਅਪਰਾਧ ਤੋਂ ਪ੍ਰਾਪਤ ਜਾਇਦਾਦ ਰੱਖਣ ਦਾ ਚਾਰਜਿਜ਼ ਲਗਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਾਲੁ ਹੋਰ ਵੀ ਗ੍ਰਿਫ਼ਤਾਰੀਆਂ ਦੀ ਉਮੀਦ ਹੈ।