Welcome to Canadian Punjabi Post
Follow us on

23

June 2025
 
ਟੋਰਾਂਟੋ/ਜੀਟੀਏ

ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ

September 25, 2024 01:13 PM

ਬਰੈਂਪਟਨ, 25 ਸਤੰਬਰ (ਪੋਸਟ ਬਿਊਰੋ): ਪੀਲ ਪੁਲਿਸ ਦਾ ਕਹਿਣਾ ਹੈ ਕਿ ਬਰੈਂਪਟਨ ਦੇ ਇੱਕ ਵਿਅਕਤੀ `ਤੇ ਨਿਵੇਸ਼ ਘੋਟਾਲੇ ਤੋਂ ਬਾਅਦ ਧੋਖਾਧੜੀ ਦੇ ਦੋਸ਼ ਲੱਗੇ ਹਨ, ਜਿਸ ਵਿੱਚ ਪੀੜਤ ਨਾਲ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਕੀਤੀ ਗਈ।

ਪੁਲਿਸ ਦਾ ਕਹਿਣਾ ਹੈ ਕਿ ਜੂਨ 2022 ਵਿੱਚ ਪੀੜਤ ਨੇ ਗਾਰੰਟੀ ਆਧਾਰਿਤ ਨਿਵੇਸ਼ ਪ੍ਰਮਾਣ ਪੱਤਰ ਖਰੀਦਣ ਲਈ ਆਨਲਾਈਨ ਪੁੱਛਗਿਛ ਸ਼ੁਰੂ ਕੀਤੀ ਅਤੇ ਅਣਜਾਣੇ ਵਿੱਚ ਇੱਕ ਕਾਲਪਨਿਕ ਕੰਪਨੀ ਦੇ ਨਾਮ ਦੇ ਲਿੰਕ `ਤੇ ਕਲਿਕ ਕਰ ਦਿੱਤਾ, ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਨਿਯਮਕ ਨਿਵੇਸ਼ ਕੰਪਨੀ ਨਾਲ ਕਾਫ਼ੀ ਮਿਲਦਾ-ਜੁਲਦਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਪੀੜਤ ਨੇ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕੀਤੀ ਜਿਸਨੂੰ ਉਹ ਕਾਲਪਨਿਕ ਵਿੱਤੀ ਸੇਵਾ ਕੰਪਨੀ ਦਾ ਨਿਯਮਕ ਪ੍ਰਤੀਨਿਧੀ ਮੰਨਦਾ ਸੀ ਅਤੇ ਬਾਅਦ ਵਿੱਚ ਉਸਨੇ ਕੁਲ ਇੱਕ ਲੱਖ 70 ਹਜ਼ਾਰ ਡਾਲਰ ਟਰਾਂਸਫਰ ਕਰ ਦਿੱਤੇ।
ਪੁਲਿਸ ਨੇ ਕਿਹਾ ਕਿ ਜਦੋਂ ਪੀੜਤ ਅਤੇ ਸ਼ੱਕੀ ਵਿੱਚ ਸੰਚਾਰ ਖ਼ਤਮ ਹੋ ਗਿਆ ਤਾਂ ਪੀੜਤ ਨੇ ਅਸਲੀ ਨਿਵੇਸ਼ ਕੰਪਨੀ ਨਾਲ ਸੰਪਰਕ ਕੀਤਾ ਜਿਸ `ਤੇ ਉਸਨੂੰ ਦੱਸਿਆ ਗਿਆ ਕਿ ਉਸਦੇ ਨਾਲ ਠੱਗੀ ਹੋ ਗਈ ਹੈ।
ਵਰਨੋਨ ਆਰਸੀਐੱਮਪੀ ਦੀ ਸਹਾਇਤਾ ਨਾਲ ਇੱਕ ਲੰਬੀ ਜਾਂਚ ਤੋਂ ਬਾਅਦ, ਇੱਕ ਸ਼ੱਕੀ ਦੀ ਪਹਿਚਾਣ ਕੀਤੀ ਗਈ ਅਤੇ 20 ਸਤੰਬਰ ਨੂੰ ਬਰੈਂਪਟਨ ਦੇ ਇੱਕ 62 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ `ਤੇ 5 ਹਜ਼ਾਰ ਡਾਲਰ ਤੋਂ ਜਿ਼ਆਦਾ ਦੀ ਧੋਖਾਧੜੀ ਅਤੇ ਅਪਰਾਧ ਨਾਲ ਪ੍ਰਾਪਤ ਪੈਸੇ ਨੂੰ ਆਪਣੇ ਕੋਲ ਰੱਖਣ ਦਾ ਚਾਰਜਿਜ਼ ਲਗਾਇਆ ਗਿਆ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਨਾਰਥ ਯੌਰਕ ਸ਼ੈਲਟਰ `ਚ ਛੁਰੇਬਾਜ਼ੀ ਵਿਚ ਇਕ ਦੀ ਮੌਤ, ਦੂਜਾ ਜ਼ਖ਼ਮੀ, ਮੁਲਜ਼ਮ ਕਾਬੂ ਟੋਰਾਂਟੋ ਵਿੱਚ ਛੁਰੇਬਾਜ਼ੀ ਦੇ ਸਬੰਧ ਵਿੱਚ ਲੋੜੀਂਦਾ ਵਿਅਕਤੀ ਗ੍ਰਿਫ਼ਤਾਰ ਬਲੂਰ ਸਟਰੀਟ ਵੈਸਟ 'ਤੇ ਗੋਲੀਬਾਰੀ ਮਾਮਲੇ ਵਿਚ ਟੋਰਾਂਟੋ ਦੇ ਵਿਅਕਤੀ 'ਤੇ ਲਾਏ ਗਏ ਦੋਸ਼ ਬਾਥਰਸਟ ਸਟੇਸ਼ਨ 'ਤੇ ਵਿਅਕਤੀ ਦਾ ਗਲਾ ਘੁੱਟਣ ਅਤੇ ਜਿਣਸੀ ਸ਼ੋਸ਼ਣ ਕਰਨ ਵਾਲੇ ਦੀ ਭਾਲ ਕਰ ਰਹੀ ਪੁਲਿਸ ਸਿਹਤ ਸੰਭਾਲ ਦਾ ਭਵਿੱਖ ਮਿਸੀਸਾਗਾ ਵਿੱਚ ਹੋਵੇਗਾ ਸ਼ੁਰੂ ਜੀ-7 (G-7)2025 ਸੰਮੇਲਨ ਵਿੱਚ ਕੈਨੇਡਾ ਦੀ ਅਗਵਾਈ ਬਾਰੇ ਐੱਮ.ਪੀ.ਸੋਨੀਆ ਸਿੱਧੂ ਵੱਲੋਂ ਸਪੱਸ਼ਟਤਾ ਫਸਟ ਨੇਸ਼ਨਜ਼ ਸੋਨੇ ਦੀ ਤਰ੍ਹਾਂ ਪਰ ਹਰ ਵੇਲੇ ਸਰਕਾਰ ਕੋਲ ਨਹੀਂ ਆ ਸਕਦੇ : ਫੋਰਡ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ-ਦਿਨ ਨੂੰ ਸਮੱਰਪਿਤ ਗੋਰ ਸੀਨੀਅਰਜ਼ ਕਲੱਬ ਵੱਲੋਂ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਫ਼ਲਾਵਰ ਸਿਟੀ ਫ਼ਰੈਂਡਜ਼ ਸੀਨੀਅਰਜ਼ ਕਲੱਬ ਨੇ ‘ਫ਼ਾਦਰਜ਼ ਡੇਅ’ ਹੈਮਿਲਟਨ ਵਿਖੇ ਝੀਲ ਕਿਨਾਰੇ ਖ਼ੂਬਸੂਰਤ ਬੀਚ ‘ਤੇ ਮਨਾਇਆ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਨੇ ‘ਮਿੰਨੀ-ਸੈਮੀਨਾਰ’ ਦਾ ਰੂਪ ਧਾਰਿਆ