ਅੰਮ੍ਰਿਤਸਰ, 25 ਸਤੰਬਰ (ਗਿਆਨ ਸਿੰਘ): ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਹਵਾਲਾਤੀ ਬੰਦੀ ਔਰਤ ਨੂਤਨ ਵਿਸ਼ਵਾਨਾਥ ਨਾਗਪਾਲ ਉਰਫ ਨੂਤਨ ਚੌਪੜਾ ਪਤਨੀ ਅਜੀਤ ਹਰਦੀਪ ਸਿੰਘ ਚੋਪੜਾ ਵਾਸੀ ਅੰਧੇਰੀ ਈਸਟ, ਮੁੰਬਈ ਦੀ ਮੌਤ ਬਿਮਾਰੀ ਕਾਰਨ ਹੋ ਗਈ। ਜੇਲ ਸੁਪਰਡੈਂਟ ਨੇ ਦੱਸਿਆ ਕਿ ਉਕਤ ਬੰਦੀ ਔਰਤ ਦੇ ਨਾਲ ਸਾਡਾ ਕੋਈ ਸੰਪਰਕ ਨਹੀਂ ਹੈ। ਉਹਨਾਂ ਦੱਸਿਆ ਕਿ ਇਸ ਬੰਦੀ ਔਰਤ ਦਾ 72 ਘੰਟੇ ਬਾਅਦ ਸੰਸਕਾਰ ਕੀਤਾ ਜਾਣਾ ਹੈ। ਇਸ ਲਈ ਜੇਕਰ ਉਕਤ ਮ੍ਰਿਤਕ ਔਰਤ ਦਾ ਕੋਈ ਰਿਸ਼ਤੇਦਾਰ/ਵਾਰਸ ਮੌਜੂਦਾ ਹੈ ਤਾਂ ਉਹ ਮਾਨਯੋਗ ਅਦਾਲਤ ਸ਼੍ਰੀ ਗਗਨਦੀਪ ਸਿੰਘ ਜੇ.ਐੱਮ.ਆਈ.ਸੀ. ਅੰਮ੍ਰਿਤਸਰ ਜਾਂ ਸੁਪਰਡੈਂਟ, ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਕੰਟਰੋਲ ਰੂਮ ਨੰਬਰ 0183- 2810100 /ਵੱਟਸਐਪ ਨੰ: 7973181357/ ` ਤੇ ਸੰਪਰਕ ਕਰਕੇ ਮ੍ਰਿਤਕ ਦੇਹ ਪ੍ਰਾਪਤ ਕਰ ਸਕਦਾ ਹੈ। ਜੇਕਰ 72 ਘਟਿੰਆਂ ਵਿੱਚ ਉਕਤ ਮ੍ਰਿਤਕ ਔਰਤ ਦਾ ਕੋਈ ਵਾਰਸ ਜਾਂ ਰਿਸ਼ਤੇਦਾਰ ਨਹੀਂ ਆਉਂਦਾ ਹੈ ਤਾਂ ਮ੍ਰਿਤਕ ਬਾੱਡੀ ਦਾ ਸੰਸਕਾਰ ਕਰ ਦਿੱਤਾ ਜਾਵੇਗਾ।