Welcome to Canadian Punjabi Post
Follow us on

25

June 2025
 
ਟੋਰਾਂਟੋ/ਜੀਟੀਏ

ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ

September 24, 2024 11:28 AM

-ਕਲੱਬ ਦੇ 18 ਹੋਰ ਮੈਂਬਰ ਹੌਸਲਾ-ਅਫ਼ਜ਼ਾਈ ਲਈ ਵਾਲੰਟੀਅਰਾਂ ਵਜੋਂ ਉਨ੍ਹਾਂ ਦੇ ਨਾਲ ਗਏ

ਬਰੈਂਪਟਨ, (ਡਾ. ਝੰਡ) - ਲੰਘੇ ਸ਼ਨੀਵਾਰ 21 ਸਤੰਬਰ ਨੂੰ ਪੀਟਰਬੋਰੋ ਸ਼ਹਿਰ ਵਿਚ ਆਯੋਜਿਤ ਕੀਤੇ ਗਏ ‘ਬਟਰਫ਼ਲਾਈ ਫੈਸਟੀਵਲ ਐਂਡ ਰੇਸ’ ਦੇ ਰੇਸ ਵਾਲੇ ਈਵੈਂਟ ਵਿਚ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ. ਕਲੱਬ) ਦੇ 26 ਮੈਂਬਰਾਂ ਨੇ ਬੜੇ ਉਤਸ਼ਾਹ ਨਾਲ 10 ਕਿਲੋਮੀਟਰ ਦੌੜ ਵਿਚ ਭਾਗ ਲਿਆ। ਉਨ੍ਹਾਂ ਦੇ ਨਾਲ ਇੱਥੋਂ ਕਲੱਬ ਦੇ 18 ਹੋਰ ਮੈਂਬਰ ਉਨ੍ਹਾਂ ਦੀ ਹੌਸਲਾ ਅਫ਼ਜਾਈ ਕਰਨ ਤੇ ਰੌਣਕ ਮੇਲਾ ਵੇਖਣ ਲਈ ਗਏ।

 

ਪਿਛਲੇ ਸਾਲ 2023 ਵਿਚ ਆਰੰਭ ਕੀਤਾ ਗਿਆ ਇਹ ‘ਬਟਰਫ਼ਲਾਈ ਫੈਸਟੀਵਲ ਐਂਡ ਰੇਸ’ ਈਵੈਂਟ ਇਸ ਸਾਲ ਦੂਸਰੀ ਵਾਰ ਮਨਾਇਆ ਗਿਆ। ਤਿਤਲੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਅਹਿਮੀਅਤ ਕਾਇਮ ਰੱਖਣ ਲਈ ਪ੍ਰਬੰਧਕਾਂ ਵੱਲੋਂ ਇਸ ‘ਤਿਤਲੀ ਮੇਲੇ’ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੌਕੇ ਬੱਚਿਆਂ ਲਈ ਇਕ ਕਿਲੋਮੀਟਰ ਅਤੇ ਨੌਜੁਆਨਾਂ ਤੇ ਸੀਨੀਅਰਾਂ ਲਈ 10 ਕਿਲੋਮੀਟਰ ਦੌੜ ਦੇ ਈਵੈਂਟ ਕਰਵਾਏ ਜਾਂਦੇ ਹਨ। ਇਸ ਦੇ ਨਾਲ ਹੀ ਮਿਊਜ਼ਿਕ, ਡਾਂਸ ਤੇ ਕਲਾਕਾਰਾਂ ਵੱਲੋਂ ਹੋਰ ਪੇਸ਼ਕਾਰੀਆਂ ਵੀ ਕੀਤੀਆਂ ਜਾਂਦੀਆਂ ਹਨ ਅਤੇ ਇਸ ਦੌਰਾਨ ‘ਮੋਨਾਰਕ ਬਟਰਫਲਾਈਜ਼’ ਲਈ ਫ਼ੰਡ ਵੀ ਇਕੱਤਰ ਕੀਤਾ ਜਾਂਦਾ ਹੈ।

 

ਇਸ ਦੂਸਰੇ ਮੋਨਾਰਕ ਤਿਤਲੀਆਂ ਦੇ ਮੇਲੇ ਵਿਚ ਸ਼ਾਮਲ ਹੋਣ ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਸਕੂਲ ਬੱਸ ਵਿਚ ਸਵੇਰੇ 6.30 ਵਜੇ ਸਵਾਰ ਹੋ ਕੇ ਰਸਤੇ ਵਿਚ ਛੋਟਾ ਜਿਹਾ ਕੇਵਲ ਇਕ ਹੀ ਪੜਾਅ ਕਰਕੇ ਪੀਟਰਬੋਰੋ ਸ਼ਹਿਰ 8.45 ਵਜੇ ਪਹੁੰਚੇ। ਸਵੇਰੇ 9.00 ਵਜੇ ਉਨ੍ਹਾਂ ਨੇ ਪ੍ਰਬੰਧਕਾਂ ਕੋਲੋਂ ਆਪਣੇ ਬਿਬ ਪ੍ਰਾਪਤ ਕੀਤੇ ਅਤੇ ਉਨ੍ਹਾਂ ਵੱਲੋਂ ਪਰੋਸਿਆ ਗਿਆ ਹਲਕਾ ਜਿਹਾ ਨਾਸ਼ਤਾ ਕੀਤਾ।

 

9.30 ਵਜੇ ਬੱਚਿਆਂ ਦੀ ਇਕ ਕਿਲੋਮੀਟਰ ਦੌੜ ਆਰੰਭ ਹੋ ਗਈ।ਸਵੇਰੇ ਸਵੇਰ ਸੁੱਤੇ ਉੱਠ ਕੇ ਉਹ ਆਪਣੇ ਮਾਪਿਆਂ ਨਾਲ ਉੱਥੇ ਪਹੁੰਚੇ ਸਨ। ਇਹ ਵੀ ਉਨ੍ਹਾਂ ਲਈ ਬੜੀ ਹਿੰਮਤ ਤੇ ਹੌਸਲੇ ਵਾਲੀ ਗੱਲ ਸੀ। ਛੋਟੇ-ਛੋਟੇ ਬੱਚਿਆਂ ਨੂੰ ਨਿੱਕੇ-ਨਿੱਕੇ ਕਦਮ ਪੁੱਟ ਕੇ ਦੌੜਦਿਆਂ ਨੂੰ ਵੇਖ ਕੇ ਬੜਾ ਵਧੀਆ ਲੱਗ ਰਿਹਾ ਸੀ। ਮੌਸਮ ਬੜਾ ਸੁਹਾਵਣਾ ਸੀ ਅਤੇ ਇਹ ਇਸ ਈਵੈਂਟ ਦੀ ਖ਼ੂਬਸੂਰਤੀ ਵਿਚ ਹੋਰ ਵੀ ਵਾਧਾ ਕਰਰਿਹਾ ਸੀ।

 

ਠੀਕ 10.00 ਵਜੇ 10 ਕਿਲੋਮੀਟਰ ਦੀ ਦੌੜ ਸ਼ੁਰੂ ਹੋਈ। ਇਸ ਵਿਚ ਭਾਗ ਲੈਣ ਲਈ ਨੌਜੁਆਨ ਅਤੇ ਸੀਨੀਅਰਜ਼ ਬੜੀ ਦੂਰ-ਦੂਰ ਤੋਂ ਆਏ ਹੋਏ ਸਨ। ਸਾਰੇ ਬੜੇ ਸ਼ੌਕ ਤੇ ਉਤਸ਼ਾਹ ਨਾਲ ਇਸ ਵਿਚ ਆਰਾਮ ਨਾਲ ਦੌੜ ਰਹੇ ਸਨ। ਕੋਈ ਕਾਹਲੀ ਨਹੀਂ ਸੀ, ਲੱਗਭੱਗ 11.30 ਵਜੇ ਤੱਕ ਸਾਰੇ ਦੌੜਾਕ ਇਹ ਦੌੜ ਸਮਾਪਤ ਕਰਕੇ ਵਾਪਸ ਆ ਗਏ ਅਤੇ ਇਸ ਦੇ ਨਾਲ ਹੀ ਜੇਤੂਆਂ ਨੂੰ ਇਨਾਮ ਵੰਡਣ ਦਾ ਸਿਲਸਿਲਾ ਆਰੰਭ ਹੋ ਗਿਆ ਜੋ ਲੱਗਭੱਗ ਬਾਰਾਂ ਵਜੇ ਤੀਕ ਚੱਲਦਾ ਰਿਹਾ।

ਇੱਥੋਂ ਵਿਹਲੇ ਹੋ ਕੇ ਕਲੱਬ ਦੇ ਸਾਰੇ ਮੈਂਬਰ ਬੱਸ ਵਿਚ ਸਵਾਰ ਹੋ ਕੇ ਇਕ ਪਾਰਕ ਵਿਚ ਚਲੇ ਗਏ ਜਿੱਥੇ ਨਾਲ ਲਿਆਂਦੇ ਹੋਏ ਵੈੱਜ ਤੇ ਨਾਨ-ਵੈੱਜ ‘ਸੱਬਾਂ’ਅਤੇ ਹੋਰ ‘ਸਾਜ਼ੋ-ਸਮਾਨ’ ਨਾਲ ਲੰਚ ਕੀਤਾ। ਹਰਚੰਦ ਸਿੰਘ ਬਾਸੀ, ਗੈਰੀ ਗਰੇਵਾਲ, ਜੱਸੀ ਭੁੱਲਰ ਤੇ ਹੋਰ ਕਈਆਂ ਨੇ ਸ਼ਿਅਰੋ-ਸ਼ਾਇਰੀ ਨਾਲ ਖ਼ੂਬ ਰੌਣਕਾਂ ਲਾਈਆਂ। ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਇਸ ਦੇ ਸਰਗਰਮ ਮੈਂਬਰਾਂ ਮਨਜੀਤ ਨੌਟਾਤੇ ਗੈਰੀ ਗਰੇਵਾਲ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਸੁਆਦਲੇ ਸੱਬਾਂ ਲਈ ਉਨ੍ਹਾਂ ਵੱਲੋਂ ‘ਕਿੰਗ ਆਫ਼ ਸਬਵੇਜ਼’ ਕੁਲਵੰਤ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜੋ ਕਲੱਬ ਦੇ ਹਰੇਕ ਟੂਰ ਤੇ ਪਿਕਨਿਕ ਉੱਪਰ ‘ਸੱਬਾਂ’ ਦੀ ਸੇਵਾ ਕਰਦੇ ਹਨ। ਸ਼ਾਮੀਂ ਚਾਰ ਵਜੇ ਵਾਪਸੀ ਕੀਤੀ ਅਤੇ ਸੱਤ ਵਜੇ ਵਾਪਸ ਬਰੈਂਪਟਨ ਪਹੁੰਚੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਦਿਲਜੀਤ ਦੋਸਾਂਝ 'ਤੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਸ਼ੁਰੂ ਕਰੇਗੀ ਕੋਰਸ ਸੋਸ਼ਲ ਐਪ `ਤੇ ਦੋਸਤੀ ਕਰਕੇ ਪੈਸੇ ਮੰਗਣ ਤੇ ਹਮਲਾ ਕਰਨ ਵਾਲੇ ਦੀ ਭਾਲ ਕਰ ਰਹੀ ਪੁਲਿਸ ਓਂਟਾਰੀਓ ਨੂੰ ਅਗਲੇ ਦਹਾਕੇ ਵਿੱਚ 20 ਲੱਖ ਤੋਂ ਵੱਧ ਘਰ ਬਣਾਉਣ ਦੀ ਲੋੜ : ਰਿਪੋਰਟ ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰਾਂਟੋ ਵੱਲੋਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਟੋਰਾਂਟੋ ਨਾਰਥ ਯੌਰਕ ਸ਼ੈਲਟਰ `ਚ ਛੁਰੇਬਾਜ਼ੀ ਵਿਚ ਇਕ ਦੀ ਮੌਤ, ਦੂਜਾ ਜ਼ਖ਼ਮੀ, ਮੁਲਜ਼ਮ ਕਾਬੂ ਟੋਰਾਂਟੋ ਵਿੱਚ ਛੁਰੇਬਾਜ਼ੀ ਦੇ ਸਬੰਧ ਵਿੱਚ ਲੋੜੀਂਦਾ ਵਿਅਕਤੀ ਗ੍ਰਿਫ਼ਤਾਰ ਬਲੂਰ ਸਟਰੀਟ ਵੈਸਟ 'ਤੇ ਗੋਲੀਬਾਰੀ ਮਾਮਲੇ ਵਿਚ ਟੋਰਾਂਟੋ ਦੇ ਵਿਅਕਤੀ 'ਤੇ ਲਾਏ ਗਏ ਦੋਸ਼ ਬਾਥਰਸਟ ਸਟੇਸ਼ਨ 'ਤੇ ਵਿਅਕਤੀ ਦਾ ਗਲਾ ਘੁੱਟਣ ਅਤੇ ਜਿਣਸੀ ਸ਼ੋਸ਼ਣ ਕਰਨ ਵਾਲੇ ਦੀ ਭਾਲ ਕਰ ਰਹੀ ਪੁਲਿਸ ਸਿਹਤ ਸੰਭਾਲ ਦਾ ਭਵਿੱਖ ਮਿਸੀਸਾਗਾ ਵਿੱਚ ਹੋਵੇਗਾ ਸ਼ੁਰੂ ਜੀ-7 (G-7)2025 ਸੰਮੇਲਨ ਵਿੱਚ ਕੈਨੇਡਾ ਦੀ ਅਗਵਾਈ ਬਾਰੇ ਐੱਮ.ਪੀ.ਸੋਨੀਆ ਸਿੱਧੂ ਵੱਲੋਂ ਸਪੱਸ਼ਟਤਾ