ਟੋਰਾਂਟੋ, 22 ਸਤੰਬਰ (ਪੋਸਟ ਬਿਊਰੋ): ਮਿਲਟਨ ਵਿੱਚ ਸ਼ੁੱਕਰਵਾਰ ਨੂੰ ਅੱਠ ਵਾਹਨਾਂ ਦੀ ਟੱਕਰ ਵਿੱਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ।
ਮਿਲਟਨ ਦੇ 55 ਸਾਲਾ ਵਿਅਕਤੀ ਡੇਰੀ ਰੋਡ `ਤੇ ਟੋਇਟਾ ਕੋਰੋਲਾ ਚਲਾ ਰਿਹਾ ਸੀ, ਉਦੋਂ ਉਸਨੂੰ ਜੀਐੱਮਸੀ ਟਰੱਕ ਨੇ ਟੱਕਰ ਮਾਰ ਦਿੱਤੀ।
ਪੱਛਮ ਦੀ ਦਿਸ਼ਾਂ ਵੱਲ ਜਾ ਰਿਹਾ ਟਰੱਕ, ਜਿਸਨੂੰ 35 ਸਾਲਾ ਵਿਅਕਤੀ ਚਲਾ ਰਿਹਾ ਸੀ, ਡੇਰੀ ਰੋਡ ਅਤੇ ਓਂਟਾਰੀਓ ਸਟਰੀਟ ਸਾਊਥ ਦੇ ਚੁਰਾਸਤੇ ਦੇ ਆਸਪਾਸ ਕਈ ਵਾਹਨਾਂ ਨਾਲ ਟਕਰਾਅ ਗਿਆ ਅਤੇ ਪਲਟ ਗਿਆ।
ਘਟਨਾ ਸਥਾਨ ਤੋਂ ਲਈਆਂ ਗਈ ਤਸਵੀਰਾਂ ਵਿੱਚ ਚੁਰਾਸਤੇ ਦੇ ਆਸਪਾਸ ਨੁਕਸਾਨੇ ਗਏ ਵਾਹਨ ਵਿਖਾਈ ਦੇ ਰਹੇ ਹਨ। ਕੋਰੋਲਾ ਦੇ ਚਾਲਕ ਨੂੰ ਗੰਭੀਰ ਹਾਲਤ ਵਿੱਚ ਟਰਾਮਾ ਸੈਂਟਰ ਲਿਜਾਇਆ ਗਿਆ। ਹੈਲਟਨ ਪੁਲਿਸ ਨੇ ਐਤਵਾਰ ਦੀ ਸਵੇਰ ਇੱਕ ਪ੍ਰੈੱਸ ਰਿਲੀਜ਼ ਵਿਚ ਕਿਹਾ ਕਿ ਹਸਪਤਾਲ ਵਿੱਚ ਉਸਦੀ ਸੱਟਾਂ ਕਾਰਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ।