ਟੋਰਾਂਟੋ, 16 ਸਤੰਬਰ (ਪੋਸਟ ਬਿਊਰੋ): ਪੈਰਾਮੇਡਿਕਸ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਈਟੋਬਿਕੋਕ ਵਿੱਚ ਇੱਕ ਵਾਹਨ ਪਲਟਣ ਕਾਰਨ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।
ਦੋ ਵਾਹਨਾਂ ਦੀ ਟੱਕਰ ਇਸਲਿੰਗਟਨ ਏਵੇਨਿਊ ਅਤੇ ਨਾਰਸਮੈਨ ਸਟਰੀਟ ਕੋਲ, ਬਲੋਰ ਸਟਰੀਟ ਵੇਸਟ ਅਤੇ ਦ ਕਵੀਂਸਵੇ ਵਿਚਕਾਰ ਹੋਈ ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ 2:39 ਵਜੇ ਸੂਚਨਾ ਮਿਲੀ ਸੀ। ਐਕਸ `ਤੇ ਇੱਕ ਪੋਸਟ ਵਿੱਚ ਪੁਲਿਸ ਨੇ ਦੱਸਿਆ ਕਿ ਪੀੜਤ ਦੀਆਂ ਸੱਟਾਂ ਮਾਮੂਲੀ ਹਨ।
ਡਰਾਈਵਰਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਸ ਖੇਤਰ ਨਾ ਜਾਣ ਘਟਨਾ ਕਾਰਨ ੳਨ੍ਹਾਂ ਨੂੰ ਮੰਜਿ਼ਲ ਤਕ ਪਹੁੰਚਣ ਵਿਚ ਦੇਰੀ ਹੋ ਸਕਦੀ ਹੈ, ਕਿਉਂਕਿ ਦੁਰਘਟਨਾ ਦੇ ਕਾਰਨ ਸੜਕਾਂ ਅਸਥਾਈ ਰੂਪ ਵਲੋਂ ਬੰਦ ਸਨ।