-ਅਕੈਡਮਿਕ, ਤਕਨਾਲੋਜੀ ਅਤੇ ਖੋਜ ਦੇ ਖੇਤਰਾਂ ਵਿਚ ਰਣਨੀਤਕ ਸਾਂਝੀਦਾਰੀ ਰਾਹੀਂ ਇੱਕ ਲੈਂਡ ਮਾਰਕ ਐਮ ਓ ਯੂ ਬਣਾਇਆਂ ਗਿਆ
ਮੋਹਾਲੀ, 15 ਸਤੰਬਰ (ਪੋਸਟ ਬਿਊਰੋ): ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਸਟੈਫੋਰਡਸ਼ਾਇਰ ਯੂਨੀਵਰਸਿਟੀ, ਯੂ.ਕੇ. ਦੇ ਨਾਲ ਅਕਾਦਮਿਕ ਸਹਿਯੋਗ ਨਾਲ ਸਬੰਧਿਤ ਮਹੱਤਵਪੂਰਨ ਐਮ ਓ ਯੂ ਤੇ ਹਸਤਾਖ਼ਰ ਕੀਤੇ ਹਨ ।ਇਸ ਸਾਂਝੀਦਾਰੀ ਦਾ ਉਦੇਸ਼ ਵਿੱਦਿਅਕ ਅਤੇ ਖੋਜ ਆਦਾਨ-ਪ੍ਰਦਾਨ ਨੂੰ ਵਧਾਉਣਾ ਹੈ। ਜੋ ਕਿ ਭਵਿੱਖ ਵਿਚ ਸਾਂਝੇ ਖੋਜ ਪ੍ਰੋਜੈਕਟਾਂ, ਐਕਸਚੇਂਜ ਪ੍ਰੋਗਰਾਮਾਂ, ਅਤੇ ਪਾਠਕ੍ਰਮ ਸੰਸ਼ੋਧਨ ਦੁਆਰਾ ਵਿਦਿਆਰਥੀ ਅਤੇ ਫੈਕਲਟੀ ਵਿਕਾਸ ਲਈ ਮਹੱਤਵਪੂਰਨ ਮੌਕੇ ਪ੍ਰਦਾਨ ਕਰਦਾ ਹੈ।
ਇਸ ਸਮਝੌਤੇ ਤਹਿਤ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਲਈ ਵਿਸ਼ਵ ਦੇ ਮਸ਼ਹੂਰ ਸਿੱਖਿਆਂ ਸ਼ਾਸਤਰੀ ਪ੍ਰੋ. ਰੇਡੈਂਟ ਟੋਨਾ ਅਤੇ ਪ੍ਰੋ. ਕਿ੍ਰਸ ਹਾਕਿੰਸ ਸਮੇਤ ਹੋਰ ਕਈ ਮਾਹਿਰਾਂ ਦੇ ਗੈੱਸਟ ਲੈਕਚਰ ਵੀ ਕਰਵਾਏ ਜਾ ਰਹੇ ਹਨ ਤਾਂ ਕਿ ਝੰਜੋੜੀ ਕੈਂਪਸ ਦੇ ਵਿਦਿਆਰਥੀਆਂ ਲਈ ਅਕਾਦਮਿਕ ਤਜਰਬੇ ਨੂੰ ਹੋਰ ਨਿਖਾਰਿਆ ਜਾ ਸਕੇ। ਇਸ ਦੇ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਨ ਲਾਈਨ ਵੈਬਨਾਰ, ਗੈੱਸਟ ਲੈਕਚਰ ਅਤੇ ਲਾਈਵ ਸੈਸ਼ਨ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਜਿਸ ਨਾਲ ਵਿਦਿਆਰਥੀ ਅੰਤਰ ਰਾਸ਼ਟਰੀ ਪੱਧਰ ਤੇ ਸਿੱਖਿਆਂ ਦੇ ਖੇਤਰ ਵਿਚ ਆ ਰਹੇ ਬਦਲਾਵਾਂ ਨਾਲ ਰੂ ਬ ਰੂ ਹੋ ਸਕਣਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਬਿਹਤਰ ਸਿੱਖਿਆ ਲਈ ਸਹਿਯੋਗੀ ਖੋਜ ਅਤੇ ਅਧਿਆਪਨ ਵਿਧੀਆਂ ਵਿਚ ਸ਼ਾਮਲ ਕਰਨ ਲਈ ਫੈਕਲਟੀ ਐਕਸਚੇਂਜ ਪ੍ਰੋਗਰਾਮ ਵੀ ਹੋਵੇਗਾ। ਜਿਸ ਨਾਲ ਇਸ ਸਮਝੌਤੇ ਨਾਲ ਵਿਦਿਆਰਥੀਆਂ ਲਈ ਗਲੋਬਲ ਪੱਧਰ ’ਤੇ ਸੈਟਲ ਹੋਣ ਲਈ ਗਲੋਬਲ ਸਿੱਖਣ ਅਤੇ ਨੌਕਰੀ ਦੇ ਮੌਕੇ ਵੀ ਖੋਲ੍ਹੇਗਾ।
ਸੀ ਜੀ ਸੀ ਝੰਜੇੜੀ ਕੈਂਪਸ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸਾਂਝੀਦਾਰੀ ਨਾ ਸਿਰਫ਼ ਦੋ ਸੰਸਥਾਵਾਂ ਨੂੰ ਇਕੱਠੇ ਕਰੇਗੀ ਸਗੋਂ ਵਿਸ਼ਵ ਪੱਧਰ ਦੀ ਜਾਣਕਾਰੀ ਲਈ ਸਿੱਖਿਆਰਥੀਆਂ ਨੂੰ ਵੀ ਉਤਸ਼ਾਹਿਤ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਸੀ ਜੀ ਸੀ ਝੰਜੇੜੀ ਆਪਣੇ ਵਿਦਿਆਰਥੀਆਂ ਨੂੰ ਇੱਕ ਪਰਿਵਰਤਨਸ਼ੀਲ ਸਿੱਖਿਆ ਪ੍ਰਦਾਨ ਕਰਨ ਅਤੇ ਨਵੀਨਤਾ, ਗਲੋਬਲ ਐਕਸਪੋਜ਼ਰ ਅਤੇ ਸੰਪੂਰਨ ਵਿਕਾਸ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿਸ਼ਵ ਪੱਧਰੀ ਮੁਕਾਬਲੇ ਲਈ ਤਿਆਰ ਕਰਨ ਲਈ ਵਚਨਬੱਧ ਹੈ।
ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੀ ਜੀ ਸੀ ਝੰਜੇੜੀ ਕੈਂਪਸ ਅਤੇ ਸਟੈਫੋਰਡਸ਼ਾਇਰ ਯੂਨੀਵਰਸਿਟੀ ਵਿਚਕਾਰ ਇਹ ਗੱਠਜੋੜ ਸਿੱਖਿਆ, ਖੋਜ ਅਤੇ ਤਕਨੀਕੀ ਨਵੀਨਤਾ ਵਿਚ ਨਵੇਂ ਮਾਪਦੰਡ ਸਥਾਪਤ ਕਰਨ ਲਈ ਤਿਆਰ ਹੈ, ਜਿਸ ਨਾਲ ਅਕਾਦਮਿਕ ਅਤੇ ਸਮਾਜ ਵਿਚ ਵੱਡੇ ਪੱਧਰ ’ਤੇ ਉਨ੍ਹਾਂ ਦੇ ਯੋਗਦਾਨ ਨੂੰ ਹੋਰ ਵਧਾਇਆ ਜਾਵੇਗਾ।