ਵਿੰਨੀਪੇਗ, 4 ਸਤੰਬਰ (ਪੋਸਟ ਬਿਊਰੋ): ਮੈਨੀਟੋਬਾ ਆਰਸੀਐੱਮਪੀ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦੂਜੇ ਵਿਅਕਤੀ ਦੀ ਤਲਾਸ਼ ਕਰ ਰਹੀ ਹੈ। ਮੁਲਜ਼ਮਾਂ ਨੇ ਆਰਸੀਐੱਮਪੀ ਅਧਿਕਾਰੀ ਨੂੰ ਜਾਨੋਂ ਮਾਰਨੇ ਦੀ ਧਮਕੀ ਦੇਣ ਵਾਲਾ ਵੀਡੀਓ ਆਨਲਾਈਨ ਪੋਸਟ ਕੀਤਾ ਸੀ।
ਆਰਸੀਐੱਮਪੀ ਅਨੁਸਾਰ ਅਧਿਕਾਰੀਆਂ ਨੂੰ 31 ਅਗਸਤ ਨੂੰ ਸ਼ਾਮ 6:05 ਵਜੇ ਵੀਡੀਓ ਬਾਰੇ ਪਤਾ ਚੱਲਿਆ। ਫੇਸਬੁਕ `ਤੇ ਪ੍ਰਸਾਰਿਤ ਹੋ ਰਹੇ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਆਪਣੇ ਸਾਹਮਣੇ ਦੇ ਪੋਰਚ `ਤੇ ਗੰਨ ਨਾਲ ਵਿਖਾਇਆ ਗਿਆ ਹੈ ਨਾਲ ਇੱਕ ਹੋਰ ਵਿਅਕਤੀ ਵੀ ਹੈ, ਜੋ ਅਧਿਕਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ। ਏਬ ਐਂਡ ਫਲੋ ਫ੍ਰਸਟ ਨੇਸ਼ਨ ਵਿੱਚ ਇੱਕ ਨਾਲ ਦੇ ਘਰ ਵਿਚ ਸੀ।
ਆਰਸੀਐੱਮਪੀ ਨੇ ਕਿਹਾ ਕਿ ਅਧਿਕਾਰੀ ਉਸ ਸਮੇਂ ਗ੍ਰਿਫ਼ਤਾਰੀ ਵਾਰੰਟ ਦੀ ਤਾਮੀਲ ਕਰ ਰਿਹਾ ਸੀ ਅਤੇ ਉਸਨੂੰ ਫਾਇਰਆਰਮਜ਼ ਅਤੇ ਧਮਕੀ ਬਾਰੇ ਪਿਤਾ ਨਹੀਂ ਸੀ।
ਆਰਸੀਐੱਮਪੀ ਨੇ ਕਿਹਾ ਕਿ ਪਤਾ ਚੱਲਿਆ ਕਿ ਵੀਡੀਓ ਕਿੱਥੇ ਲਿਆ ਗਿਆ ਸੀ ਅਤੇ ਅਧਿਕਾਰੀਆਂ ਨੇ ਤੁਰੰਤ ਜਾਇਦਾਦ ਦਾ ਦੌਰਾ ਕੀਤਾ। ਇਹ ਪਤਾ ਲਗਾਉਣ ਲਈ ਡਰੋਨ ਦਾ ਇਸਤੇਮਾਲ ਕੀਤਾ ਗਿਆ ਕਿ ਜਾਇਦਾਦ ਵਿੱਚ ਕੌਣ ਸੀ ਅਤੇ ਅੰਦਰ ਮੌਜੂਦ ਵਿਅਕਤੀ ਬਾਹਰ ਆਏ ਅਤੇ ਡਰੋਨ `ਤੇ ਸਾਮਾਨ ਸੁੱਟ ਰਹੇ ਸਨ। ਲਾਊਡਸਪੀਕਰ ਨਾਲ ਘਰੋਂ ਬਾਹਰ ਆਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਦੌਰਾਨ ਪੰਜ ਲੋਕ ਬਾਹਰ ਨਿਕਲੇ। 29 ਸਾਲਾਾ ਜਰਮੇਨ ਬਿਊਲਿਊ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ `ਤੇ ਧਮਕੀ ਦੇਣ, ਫਾਇਰਆਰਮਜ਼ ਰੱਖਣ ਅਤੇ ਫਾਇਰਆਰਮਜ਼ ਦੇ ਗੈਰ ਕਾਨੂੰਨੀ ਕਬਜ਼ੇ ਦਾ ਦੋਸ਼ ਲਗਾਇਆ ਗਿਆ। ਉਹ ਹਿਰਾਸਤ ਵਿੱਚ ਹੈ। ਅਦਾਲਤ ਵਿੱਚ ਦੋਸ਼ ਸਾਬਤ ਨਹੀਂ ਹੋਏ ਹਨ। 29 ਸਾਲਾ ਕੀਥ ਰੇਸੇਟ ਦੀ ਵੀ ਭਾਲ ਕੀਤੀ ਜਾ ਰਹੀ ਹੈ। ਰੇਸੇਟ ਦਾ ਕੱਦ ਪੰਜ ਫੁਟ 9 ਇੰਚ, ਉਸਦਾ ਭਾਰ 194 ਪਾਊਂਡ ਹੈ ਅਤੇ ਉਸਦੇ ਛੋਟੇ ਕਾਲੇ ਵਾਲ ਅਤੇ ਭੂਰੀਆਂ ਅੱਖਾਂ ਹਨ। ਉਸਦੀ ਗਰਦਨ ਦੇ ਖੱਬੇ ਪਾਸੇ ਇੱਕ ਵੱਡਾ ਟੈਟੂ ਹੈ ਅਤੇ ਉਸਦੇ ਖੱਬੇ ਗੱਲ `ਤੇ ਇੱਕ ਵੱਡਾ ਜਮਾਂਦਰੂ ਨਿਸ਼ਾਨ ਹੈ ।