ਓਟਵਾ, 3 ਸਤੰਬਰ (ਪੋਸਟ ਬਿਊਰੋ): ਸਨੋਬਰਡਜ਼ ਅਤੇ ਯੂਨਾਈਟੇਡ ਕਿੰਗਡਮ ਦੀ ਹਵਾਈ ਫੌਜ ਬੁੱਧਵਾਰ ਸ਼ਾਮ ਨੂੰ ਓਟਵਾ ਅਤੇ ਗੈਟਿਨੋ ਉੱਪਰੋਂ ਉਡਾਨ ਭਰਨਗੇ।
ਕੈਨੇਡੀਅਨ ਫੌਜ ਦੇ ਸਨੋਬਰਡਜ਼ ਅਤੇ ਰਾਇਲ ਏਅਰ ਫੋਰਸ ਰੇਡ ਐਰੋ ਲਗਭਗ 6:15 ਵਜੇ ਓਟਵਾ ਰਿਵਰ ਦੇ ਕੰਡੇ ਪੱਛਮ ਤੋਂ ਪੂਰਵ ਵੱਲ ਰੂਟ `ਤੇ ਚੱਲਣਗੇ।
ਇਹ ਉਡਾਨ ਆਰਏਐੱਫ ਰੈੱਡ ਐਰੋ ਦੇ ਉੱਤਰੀ ਅਮਰੀਕੀ ਦੌਰੇ ਅਤੇ ਨਵੇਂ ਯੂਕੇ ਹਾਈਕਮਿਸ਼ਨ ਦੇ ਉਦਘਾਟਨ ਮੌਕੇ ਭਰੀ ਜਾ ਰਹੀ ਹੈ।