ਟੋਰਾਂਟੋ, 3 ਸਤੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਸਕਾਰਬੋਰੋ ਬਲਫਰਜ਼ ਕੋਲ ਓਂਟਾਰੀਓ ਝੀਲ ਵਿਚੋਂ ਕੱਢੇ ਗਏ ਇੱਕ ਤੈਰਾਕ ਨੂੰ ਹਸਪਤਾਲ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ। ਇਹ ਘਟਨਾ ਬਲਫਰਸ ਪਾਰਕ ਵਿੱਚ ਉੱਤੇ ਹੋਈ , ਜੋ ਕਿੰਗਸਟਨ ਰੋਡ ਦੇ ਦੱਖਣ ਵਿੱਚ ਅਤੇ ਮੈਕਕੋਵਨ ਰੋਡ ਦੇ ਪੱਛਮ ਵਿੱਚ ਹੈ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 4 ਵਜੇ ਤੋਂ ਬਾਅਦ ਉਸ ਖੇਤਰ ਵਿੱਚ ਬੁਲਾਇਆ ਗਿਆ ਸੀ, ਜਿੱਥੇ ਕਿਸੇ ਵਿਅਕਤੀ ਨੂੰ ਪਾਣੀ ਵਿੱਚ ਮਦਦ ਦੀ ਜ਼ਰੂਰਤ ਸੀ। ਉਨ੍ਹਾਂ ਨੇ ਕਿਹਾ ਕਿ ਉਹ ਵਿਅਕਤੀ ਸ਼ਾਇਦ ਕਿਸੇ ਨਿੱਜੀ ਸਿ਼ਪ ਵਿਚੋਂ ਡਿੱਗ ਗਿਆ ਸੀ।
ਐਕਸ `ਤੇ ਇੱਕ ਪੋਸਟ ਵਿਚ ਪੁਲਿਸ ਨੇ ਕਿਹਾ ਕਿ ਮਿਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਉਹ ਵਿਅਕਤੀ ਇੱਕ ਫਲੋਟੇਸ਼ਨ ਯੰਤਰ `ਤੇ ਸੀ ਜੋ ਪਾਣੀ ਵਿੱਚ ਹੀ ਖ਼ਰਾਬ ਹੋ ਗਈ।