ਟੋਰਾਂਟੋ, 11 ਅਗਸਤ (ਪੋਸਟ ਬਿਊਰੋ): ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੈਮਿਲਟਨ ਨਿਵਾਸੀ ਨੂੰ ਰੇਬੀਜ਼ ਵਾਲੇ ਚਮਗਿੱਦੜ ਦੇ ਸੰਪਰਕ ਵਿੱਚ ਆਉਣ ਕਾਰਨ ਇਲਾਜ ਕੀਤਾ ਜਾ ਰਿਹਾ ਹੈ।
ਹੈਮਿਲਟਨ ਪਬਲਿਕ ਹੈਲਥ ਸਰਵਿਸੇਜ ਨੇ ਕਿਹਾ ਹੈ ਕਿ ਲਗਭਗ ਇੱਕ ਸਾਲ ਵਿੱਚ ਪਹਿਲੇ ਪਾਜ਼ੇਟਿਵ ਰੇਬੀਡ0 ਚਮਗਿੱਦੜ ਦੀ ਪੁਸ਼ਟੀ ਮਿਲੀ। ਇਸ ਤੋਂ ਪਹਿਲਾਂ ਅਗਸਤ 2023 ਵਿੱਚ ਇਸ ਦਾ ਪਤਾ ਚੱਲਿਆ ਸੀ।
ਇਨ੍ਹਾਂ ਦਿਨਾਂ `ਚ ਚਮਗਿੱਦੜਾਂ ਅਤੇ ਹੋਰ ਜਾਨਵਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਜਿਨ੍ਹਾਂ ਤੋਂ ਰੇਬੀਜ਼ ਹੋ ਸਕਦੇ ਹਨ। ਜਿਵੇਂ ਕਿ ਰੈਕੂਨ, ਸਕੰਕ, ਲੂੰਬੜੀ। ਨਾਲ ਹੀ ਅਵਾਰਾ ਬਿੱਲੀਆਂ ਅਤੇ ਕੁੱਤੇ।
ਰੇਬੀਜ਼ ਇੱਕ ਖਤਰਨਾਕ ਵਾਇਰਸ ਹੈ। ਇਹ ਆਮਤੌਰ `ਤੇ ਜੰਗਲੀ ਜਾਨਵਰਾਂ ਜਿਵੇਂ ਰੈਕੂਨ, ਸਕੰਕ, ਲੂੰਬੜੀ ਅਤੇ ਚਮਗਿੱਦੜ ਦੁਆਰਾ ਕੱਟਣ ਨਾਲ ਫੈਲਦਾ ਹੈ।