ਟੋਰਾਂਟੋ, 8 ਅਗਸਤ (ਪੋਸਟ ਬਿਊਰੋ): ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਟੋਰਾਂਟੋ ਦੇ ਇੱਕ ਪੁਲਿਸ ਅਧਿਕਾਰੀ ਦਾ ਬਚਾਅ ਕੀਤਾ ਹੈ, ਜੋ ਇੱਕ ਵੀਡੀਓ ਵਿੱਚ ਇੱਕ ਨਾਗਰਿਕ ਨੂੰ ਵਿਚਕਾਰਲੀ ਉਂਗਲ ਦਿਖਾਉਂਦੇ ਹੋਏ ਕੈਦ ਹੋਇਆ ਸੀ।
ਫੋਰਡ ਨੇ ਬੁੱਧਵਾਰ ਸਵੇਰੇ ਮਿਸੀਸਾਗਾ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਵੀਡੀਓ ਬਾਰੇ ਕਿਹਾ ਕਿ ਆਓ ਅਸੀਂ ਆਪਣੀ ਪੁਲਿਸ ਦਾ ਸਮਰਥਨ ਕਰੀਏ। ਉਨ੍ਹਾਂ ਦਾ ਧੰਨਵਾਦ ਕਰੀਏ, ਬਜਾਏ ਇਸਦੇ ਕਿ ਅਸੀ ਗੂਗਲ ਗਲਾਸ ਖਰੀਦ ਲਈਏ ਅਤੇ ਸਾਡੀ ਪੁਲਿਸ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰੀਏ, ਮੈਂ ਇਸਨੂੰ ਹਰਾਸਮੈਂਟ ਕਹਿੰਦਾ ਹਾਂ।
ਇਹ ਵੀਡੀਓ 2 ਅਗਸਤ ਨੂੰ ਮਸ਼ਰੂਫ ਡਿਸਟੀਲਰੀ ਡਿਸਟਰਿਕਟ ਕੋਲ ਬਣਾਇਆ ਗਿਆ ਸੀ ਅਤੇ ਇਸ ਹਫ਼ਤੇ ਸਾਹਮਣੇ ਆਇਆ। ਇਸ ਵਿੱਚ ਦੋ ਅਧਿਕਾਰੀ ਇੱਕ ਕਰੂਜ਼ਰ ਵਿੱਚ ਕੌਫ਼ੀ ਲਿਜਾਂਦੇ ਹੋਏ ਵਿਖਾਈ ਦੇ ਰਹੇ ਹਨ, ਜੋ ਨੋ ਪਾਰਕਿੰਗ ਏਰੀਏ ਵਿੱਚ ਖੜ੍ਹੀ ਹੈ। ਵੀਡੀਓ ਬਣਾਉਣ ਵਾਲਾ ਵਿਅਕਤੀ ਅਧਿਕਾਰੀਆਂ ਨਾਲ ਭਿੜ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਉਨ੍ਹਾਂ ਨੂੰ ਬਾਕੀ ਲੋਕਾਂ ਦੀ ਤਰ੍ਹਾਂ ਹੀ ਇੱਕ ਰੈਗੂਲਰ ਪਾਰਕਿੰਗ ਥਾਂ ਲੱਭਣੀ ਚਾਹੀਦੀ ਹੈ।
ਇਹ ਵੀਡੀਓ 7.5 ਮਿੰਟ ਤੱਕ ਚੱਲਦਾ ਹੈ, ਜਿਸ ਵਿੱਚ ਵਿਅਕਤੀ ਫੁੱਟਪਾਥ ਤੋਂ ਨਿਕਲ ਰਹੇ ਅਧਿਕਾਰੀਆਂ `ਤੇ ਚੀਕਦਾ ਹੈ ਕਿ ਉਹ ਹਰੀ ਬੱਤੀ `ਤੇ ਚਲੇ ਜਾਣ। ਕਰੂਜ਼ਰ ਵਿੱਚ ਮੌਜੂਦ ਇੱਕ ਅਧਿਕਾਰੀ ਕਰੂਜ਼ਰ ਦੇ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਵਿੱਚਕਾਰ ਵਾਲੀ ਉਂਗਲ ਚੁੱਕਦਾ ਹੋਇਆ ਵਿਖਾਈ ਦਿੰਦਾ ਹੈ।
ਵੀਡੀਓ ਰਿਕਾਰਡ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਵਿਸ਼ੇਸ਼ ਵੀਡੀਓ ਰਿਕਾਰਡਿੰਗ ਚਸ਼ਮੇ ਦੀ ਵਰਤੋਂ ਕਰ ਰਿਹਾ ਸੀ, ਇਸ ਲਈ ਅਧਿਕਾਰੀਆਂ ਨੂੰ ਪਤਾ ਨਹੀਂ ਚੱਲਿਆ ਕਿ ਉਨ੍ਹਾਂ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ।
ਬੁੱਧਵਾਰ ਨੂੰ ਬਿਨ੍ਹਾਂ ਕਿਸੇ ਕਾਰਨ ਇਸ ਮਾਮਲੇ ਨੂੰ ਚੁੱਕਦੇ ਹੋਏ, ਫੋਰਡ ਨੇ ਇਸ ਗੁਪਤ ਰਿਕਾਰਡਿੰਗ ਨੂੰ ਕਾਫ਼ੀ ਡਰਾਵਨਾ ਦੱਸਿਆ।
ਇਹ ਲੋਕ ਗੂਗਲ ਗਲਾਸ ਨਾਲ ਘੁੰਮ ਰਹੇ ਹਨ। ਇਹ ਇੱਕ ਚੰਗੀ ਗੱਲ ਹੋ ਸਕਦੀ ਹੈ, ਪਰ ਮੈਨੂੰ ਇਹ ਕਾਫ਼ੀ ਡਰਾਵਨਾ ਲੱਗਦਾ ਹੈ। ਕਲਪਨਾ ਕਰੋ ਕਿ ਕੋਈ ਵਿਅਕਤੀ ਸੜਕ `ਤੇ ਚਲਦੇ ਹੋਏ ਸਭ ਕੁੱਝ ਵੀਡੀਓ ਵਿੱਚ ਰਿਕਾਰਡ ਕਰ ਰਿਹਾ ਹੈ।
ਉਨ੍ਹਾਂਨੇ ਕਿਹਾ ਕਿ ਉਸ ਵਿਅਕਤੀ ਨੂੰ ਅਧਿਕਾਰੀਆਂ ਨਾਲ ਹੱਥ ਮਿਲਾਉਣਾ ਚਾਹੀਦਾ ਸੀ ਅਤੇ ਉਨ੍ਹਾਂ ਦੇ ਕੰਮ ਲਈ ਉਨ੍ਹਾਂ ਨੂੰ ਕੌਫ਼ੀ ਪਿਲਾਉਣੀ ਚਾਹੀਦੀ ਸੀ।
ਫੋਰਡ ਨੇ ਕਿਹਾ ਕਿ ਉਹ ਪੁਲਿਸ ਦਾ ਸਮਰਥਨ ਕਰਦੇ ਹਨ ਅਤੇ ਉਨ੍ਹਾਂ ਨੇ ਕਿਹਾ ਪੁਲਿਸ ਨੇ ਕੁੱਝ ਵੀ ਗਲਤ ਨਹੀਂ ਕੀਤਾ। ਮੈਂ ਉਨ੍ਹਾਂ ਨੂੰ ਬੇਹੱਦ ਪਿਆਰ ਕਰਦਾ ਹਾਂ।