ਟੋਰਾਂਟੋ, 8 ਅਗਸਤ (ਪੋਸਟ ਬਿਊਰੋ): ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਵਾਸਾਗਾ ਬੀਚ `ਤੇ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਮੁੰਦਰ ਤੱਟ `ਤੇ ਸ਼ੌਚ ਨਹੀਂ ਕਰਨਾ ਚਾਹੀਦਾ ਕਿਉਂਕਿ ਓਂਟਾਰੀਓ ਸ਼ਹਿਰ ਨੇ ਸੋਸ਼ਲ ਮੀਡੀਆ `ਤੇ ਗੁੰਮਰਾਹਕੁੰਨ ਪੋਸਟ ਖਿਲਾਫ ਲੜਾਈ ਲੜੀ ਹੈ।
ਉਨ੍ਹਾਂ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੋਕ ਵਾਸਾਗਾ ਬੀਚ `ਤੇ ਪਾਰਕ ਦੀ ਰੇਤ ਵਿੱਚ ਸ਼ੌਚ ਕਰ ਰਹੇ ਹਨ ਅਤੇ ਸ਼ਹਿਰ ਦੇ ਮੇਅਰ ਦਾ ਕਹਿਣਾ ਹੈ ਕਿ ਵਾਸਾਗਾ ਬੀਚ ਦੀ ਛਵੀ ਨੂੰ ਇਸ ਨਾਲ ਗੰਭੀਰ ਰੂਪ ਤੋਂ ਨੁਕਸਾਨ ਹੋ ਰਿਹਾ ਹੈ।
ਫੋਰਡ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੈਂਸ ਵਿੱਚ ਕਿਹਾ ਕਿ ਇਹ ਇੱਕ ਬਹੁਤ ਹਰਮਨਪਿਆਰਾ ਸਮੁੰਦਰੀ ਤੱਟ ਹੈ। ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ ਕਿ ਲੋਕ ਪਾਰਕ ਵਿੱਚ ਸ਼ੌਚ ਕਰ ਰਹੇ ਹਨ।
ਇਹ ਘਟਨਾ ਪਿਛਲੇ ਮਹੀਨੇ ਤੱਦ ਸ਼ੁਰੂ ਹੋਈ ਜਦੋਂ ਇੱਕ ਟਿਕ-ਟੌਕ ਉਪਯੋਗਕਰਤਾ ਨੇ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਕਿ ਵਾਸਾਗਾ ਬੀਚ ਦੀ ਪਾਰਕ ਵਿੱਚ ਸ਼ੌਚ ਕਰਨਾ ਸਾਲਾਂ ਤੋਂ ਇੱਕ ਮੁੱਦਾ ਬਣਿਆ ਹੋਇਆ ਹੈ।
ਉਪਯੋਗਕਰਤਾ, ਨੈਟੀ ਲਿਨ ਨੇ ਕਿਹਾ ਕਿ ਲੋਕ ਛੋਟੇ-ਛੋਟੇ ਟੈਂਟ ਲਗਾ ਰਹੇ ਸਨ ਅਤੇ ਪਖਾਨੇ ਦੇ ਰੂਪ ਵਿੱਚ ਵਰਤੋਂ ਕਰਣ ਲਈ ਖੱਡੇ ਪੁੱਟ ਰਹੇ ਸਨ। ਉਸ ਵੀਡੀਓ ਵਿੱਚ, ਉਸਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਬੀਚ 1 `ਤੇ ਰੇਤ ਵਿੱਚ ਖੁਦਾਈ ਨਹੀਂ ਕਰਨ ਦਿੰਦੀ।
ਪਿਛਲੇ ਸੋਮਵਾਰ, ਵਾਸਾਗਾ ਬੀਚ ਦੇ ਮੇਅਰ ਬ੍ਰਾਇਨ ਸਮਿਥ ਨੇ ਫੋਰਡ ਨੂੰ ਇਸ ਬਾਰੇ ਕੁੱਝ ਕਰਨ ਲਈ ਬੇਨਤੀ ਕੀਤੀ ਸੀ।