ਵੈਨਕੂਵਰ, 7 ਅਗਸਤ (ਪੋਸਟ ਬਿਊਰੋ): ਮੰਗਲਵਾਰ ਸ਼ਾਮ ਨੂੰ ਵੈਨਕੂਵਰ ਦੇ ਡਨਬਰ-ਸਾਊਥਲੈਂਡਜ਼ ਇਲਾਕੇ ਵਿੱਚ ਲੱਗੀ ਭਿਆਨਕ ਅੱਗ ਦੌਰਾਨ ਇੱਕ ਕ੍ਰੇਨ ਸੜਕ `ਤੇ ਡਿੱਗ ਗਈ।
ਸੋਸ਼ਲ ਮੀਡਿਆ ਉੱਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਕ੍ਰੇਨ ਨੂੰ ਵੇਸਟ 41 ਏਵੇਨਿਊ `ਤੇ ਡਿੱਗਦੇ ਹੋਏ ਵਿਖਾਇਆ ਗਿਆ ਹੈ, ਜਦੋਂ ਐਮਰਜੈਂਸੀ ਦਲ ਅੱਗ `ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਅੱਗ ਇੱਕ ਨਿਰਮਾਣ ਅਧੀਨ ਅਪਾਰਟਮੈਂਟ ਬਿਲਡਿੰਗ ਵਿੱਚ ਲੱਗੀ ਸੀ।
ਮੌਕੇ ਦੇ ਗਵਾਹਾਂ ਨੇ ਕਈ ਜੋ਼ਰਦਾਰ ਧਮਾਕਿਆਂ ਦੀ ਆਵਾਜ਼ ਵੀ ਸੁਣੀ।
ਫਰਨਾਜ਼ ਇਮਾਨੀ, ਜਿਨ੍ਹਾਂ ਦੇ ਪਰਿਵਾਰ ਨੇ ਕੁੱਝ ਹੀ ਬਲਾਕ ਦੂਰ ਆਪਣੇ ਸਾਹਮਣੇ ਤੋਂ ਅੱਗ ਨੂੰ ਵੇਖਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਲੱਗਾ ਕਿ ਇਹ ਗੈਸ ਸੀ। ਇਹ ਬਹੁਤ ਭਿਆਨਕ ਸੀ।
ਇਹ ਸਪੱਸ਼ਟ ਨਹੀਂ ਹੈ ਕਿ ਅੱਗ ਜਾਂ ਕ੍ਰੇਨ ਡਿੱਗਣ ਨਾਲ ਕੋਈ ਜ਼ਖ਼ਮੀ ਹੋਇਆ ਹੈ ਜਾਂ ਨਹੀਂ। ਬੀ. ਸੀ. ਐਮਰਜੈਂਸੀ ਸਿਹਤ ਸੇਵਾਵਾਂ ਨੇ ਦੱਸਿਆ ਕਿ ਘਟਨਾ ਸਥਾਨ `ਤੇ ਕਿਸੇ ਵੀ ਮਰੀਜ਼ ਦਾ ਇਲਾਜ ਨਹੀਂ ਕੀਤਾ ਗਿਆ ਜਾਂ ਉਸਨੂੰ ਹਸਪਤਾਲ ਨਹੀਂ ਲਿਜਾਇਆ ਗਿਆ।
ਮੇਅਰ ਕੇਨ ਸਿਮ, ਜਿਨ੍ਹਾਂ ਨੂੰ ਫਾਇਰ ਕਰਮੀਆਂ ਅਤੇ ਪੁਲਿਸ ਨੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸ਼ੁਰੁਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਸਾਰੇ ਸੁਰੱਖਿਅਤ ਹਨ।
ਅੱਗ ਬਾਰੇ ਪਤਾ ਚੱਲਣ ਤੋਂ ਬਾਅਦ ਇਲਾਕੇ ਵਿੱਚ ਪਹੁੰਚੇ ਸਿਮ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਾਲੇ ਇਹੀ ਹਾਲਤ ਹੈ। ਅੱਗ ਦੀਆਂ ਲਪਟਾਂ ਸ਼ਾਮ 7 ਵਜੇ ਤੋਂ ਪਹਿਲਾਂ ਵੇਸਟ 41 ਅਤੇ ਕਾਲਿੰਗਵੁਡ ਸਟਰੀਟ ਕੋਲ ਭੜਕ ਉੱਠੀਆਂ, ਜਿਸ ਨਾਲ ਸ਼ਹਿਰ `ਤੇ ਕਾਲਾ ਧੂੰਆਂ ਛਾਅ ਗਿਆ। ਮੇਅਰ ਨੇ ਇਸ ਵਿਨਾਸ਼ ਨੂੰ ਕਾਫ਼ੀ ਕਰੂਰ ਦੱਸਿਆ ਅਤੇ ਕਿਹਾ ਕਿ ਸਾਵਧਾਨੀ ਦੇ ਤੌਰ ਉੱਤੇ ਨਾਲ ਦੇ ਘਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ।