ਓਟਵਾ, 23 ਜੂਨ (ਪੋਸਟ ਬਿਊਰੋ): ਓਟਾਵਾ ਸੈਂਟਰ ਦੇ ਸੰਸਦ ਮੈਂਬਰ ਯਾਸਿਰ ਨਕਵੀ ਕਨੈੇਡਾ ਡੇਅ ਮਨਾਉਣ ਲਈ ਆਪਣੇ ਚੋਣ ਖੇਤਰ ਦੇ ਲੋਕਾਂ ਨੂੰ ਭੇਜੇ ਗਏ ਕੈਨੇਡਾ ਦੇ ਨਕਸ਼ੇ ਵਿੱਚ ਹੋਈ ਗਲਤੀ ਲਈ ਮੁਆਫੀ ਮੰਗੀ ਹੈ।
ਲੋਕਾਂ ਨੂੰ 1 ਜੁਲਾਈ ਨੂੰ ਕੈਨੇਡਾ ਡੇਅ ਤੋਂ ਪਹਿਲਾਂ ਨਕਸ਼ੇ ਵਿਚ ਰੰਗ ਭਰਨ ਲਈ ਕਿਹਾ ਗਿਆ ਸੀ। ਹਾਲਾਂਕਿ, ਰੰਗ ਭਰਨ ਵਾਲੇ ਨਕਸ਼ਾ ਵਿੱਚ ਪ੍ਰਿੰਸ ਏਡਵਰਡ ਆਈਲੈਂਡ ਅਤੇ ਯੁਕੋਨ ਸ਼ਾਮਿਲ ਨਹੀਂ ਹਨ।
ਐਕਸ `ਤੇ ਨਕਵੀ ਨੇ ਨਕਸ਼ੇ ਵਿੱਚ ਹੋਈ ਗਲਤੀ ਨੂੰ ਸਵੀਕਾਰ ਕੀਤਾ, ਜਿਸ ਵਿੱਚ ਸੂਬੇ ਅਤੇ ਖੇਤਰ ਦਾ ਨਾਮ ਨਹੀਂ ਸੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਗਲਤੀ ਕੀਤੀ ਹੈ। ਨਕਸ਼ੇ ਵਿੱਚ ਪੀਈਆਈ ਅਤੇ ਯੁਕੋਨ ਦਾ ਨਾਮ ਨਹੀਂ ਹੈ। ਮੈਂ ਅਤੇ ਮੇਰੀ ਟੀਮ ਮੁਆਫੀ ਮੰਗਦੇ ਹਾਂ।
ਬੱਚਿਆਂ ਨੂੰ ਕ੍ਰਿਪਾ ਕਰਕੇ ਸਾਡਾ ਭੂਗੋਲ ਸਿਖਾਉਣ ਜਾਂ ਇਸ ਵੱਖ-ਵੱਖ ਸਥਾਨਾਂ ਬਾਰੇ ਜਿ਼ਆਦਾ ਜਾਣਨ ਲਈ ਇੱਕ ਇੰਟਰੈਕਟਿਵ ਨਕਸ਼ੇ ਦੇ ਰੂਪ ਵਿੱਚ ਸੋਚੋ।ਨਕਵੀ ਦੇ ਦਫ਼ਤਰ ਵੱਲੋਂ ਓਟਵਾ ਸੈਂਟਰ ਵਿੱਚ ਕੈਨੇਡਾ ਦੇ ਝੰਡੇ ਦੇ ਪੋਸਟਰ ਵੰਡੇ ਜਾ ਰਹੇ ਹਨ।