Welcome to Canadian Punjabi Post
Follow us on

13

July 2024
 
ਪੰਜਾਬ

ਸਾਥੀ, ਸੇਖਾ ਅਤੇ ਗੁਰਬਚਨ ਚਿੰਤਕ ਦੇ ਨਾਵਾਂ ਵਾਲੇ ਪੁਰਸਕਾਰਾਂ ਨਾਲ ਨੌਜਵਾਨ ਲੇਖਕ ਸਨਮਾਨਿਤ

June 13, 2024 11:19 PM

-ਸੁਖਦੀਪ ਔਜਲਾ, ਸਿਮਰਨ ਧਾਲੀਵਾਲ ਅਤੇ ਗੁਰਮਾਨਤ ਕੌਰ ਸਾਥੀ ਮੰਚ ਵੱਲੋਂ ਸਨਮਾਨਿਤ

ਮੋਗਾ, 13 ਜੂਨ (ਗਿਆਨ ਸਿੰਘ): ਸਥਾਨਕ ਡੀ ਐਮ ਕਾਲਜ ਮੋਗਾ ਵਿਖੇ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਨੂੰ ਸਮਰਪਿਤ ਸਾਹਿਤਕ ਸਮਾਗਮ ਵਿੱਚ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ "ਇੱਕ ਕਮਰੇ ਦਾ ਸ਼ਾਇਰ" ਨਾਂ ਦੀ ਪੁਸਤਕ ਲਿਖਣ ਵਾਲੇ ਨੌਜਵਾਨ ਸ਼ਾਇਰ ਸੁਖਦੀਪ ਔਜਲਾ ਨੂੰ ਮਹਿੰਦਰ ਸਾਥੀ ਯੁਵਾ ਕਾਵਿ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸ਼੍ਰੀ ਜਰਨੈਲ ਸਿੰਘ ਸੇਖਾ ਦੇ ਨਾਂ ਤੇ ਸਥਾਪਿਤ 'ਜਰਨੈਲ ਸੇਖਾ ਗਲਪ ਪੁਰਸਕਾਰ' ਨਾਲ ਨੌਜਵਾਨ ਕਹਾਣੀਕਾਰ ਅਤੇ ਯੁਵਾ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸਿਮਰਨ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ।
ਗੁਰਬਚਨ ਚਿੰਤਕ ਬਾਲ ਸਾਹਿਤ ਪੁਰਸਕਾਰ ਨਵਾਂ ਸ਼ਹਿਰ ਤੋਂ ਆਈ ਅਤੇ ਨੌਵੀਂ ਕਲਾਸ ਦੀ ਵਿਦਿਆਰਥਣ ਗੁਰਅਮਾਨਤ ਕੌਰ ਨੂੰ ਭੇਟ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਮਵਰ ਵਿਅੰਗਕਾਰ ਸ੍ਰੀ ਕੇ ਐਲ ਗਰਗ, ਜਿਲਾ ਭਾਸ਼ਾ ਅਫਸਰ ਫਰੀਦਕੋਟ ਸ੍ਰੀ ਮਨਜੀਤ ਪੁਰੀ ਅਤੇ
ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਨੇ ਕੀਤੀ। ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸ਼ਾਇਰਾ ਸਿਮਰਨ ਅਕਸ ਸ਼ਾਮਿਲ ਹੋਏ। ਪੰਜਾਬ ਪੰਜਾਬ ਦੇ ਨਾਮਵਰ ਸ਼ਾਇਰ ਵਿਜੇ ਵਿਵੇਕ ਵਿਸ਼ੇਸ਼
ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮਾਗਮ ਦੀ ਸ਼ੁਰੂਆਤ ਪੰਜਾਬ ਦੇ ਪ੍ਰਸਿੱਧ ਗਾਇਕ ਦਿਲਬਾਗ ਚਾਹਿਲ ਵੱਲੋਂ ਵਿਜੇ ਵਿਵੇਕ ਦੀ ਰਚਨਾ 'ਮੋਤੀ ਸਿਤਾਰੇ ਫੁੱਲ ਵੇ, ਮੁੱਠੀ ਮੇਰੀ ਵਿੱਚ ਕੁੱਲ ਵੇ' ਨਾਲ ਹੋਈ। ਸਰੋਤਿਆਂ ਵੱਲੋਂ ਇਸ ਗੀਤ ਦਾ ਤਾੜੀਆਂ ਮਾਰ ਕੇ ਭਰਪੂਰ ਸਵਾਗਤ ਕੀਤਾ। ਸਿਮਰਨਜੀਤ ਕੌਰ ਨੇ ਮਹਿੰਦਰ ਸਾਥੀ ਦੀ ਚਰਚਿਤ ਰਚਨਾ "ਮਸ਼ਾਲਾਂ ਬਾਲ ਕੇ
ਚੱਲਣਾ ਜਦੋਂ ਤੱਕ ਰਾਤ ਬਾਕੀ ਹੈ" ਨਾਲ ਮਹਿੰਦਰ ਸਾਥੀ ਨੂੰ ਯਾਦ ਕੀਤਾ। ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਨੇ ਮੰਚ ਦੀਆਂ ਕਾਰਗੁਜ਼ਾਰੀਆਂ, ਦਿੱਤੇ ਜਾਣ ਵਾਲੇ ਅਵਾਰਡਾਂ, ਆਏ ਹੋਏ ਮਹਿਮਾਨਾਂ ਅਤੇ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਬਾਰੇ ਭਾਵਪੂਰਤ ਸ਼ਬਦ ਆਖੇ। ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਰਣਜੀਤ ਸਰਾਂਵਾਲੀ ਨੇ ਕਵੀਆਂ ਨੂੰ ਕਲਾਤਮਿਕਤਾ ਨਾਲ ਪੇਸ਼ ਕੀਤਾ। ਕਵੀ ਦਰਬਾਰ ਦੀ ਸ਼ੁਰੂਆਤ ਦਰਸ਼ਨ ਦੋਸਾਂਝ ਦੇ ਗੀਤ "ਸੱਜਣਾਂ ਸੰਗਧੀਆਂ ਵਾਲਿਆ ਸਾਨੂੰ ਤਲਾਸ਼ਾਂ ਤੇਰੀਆਂ" ਨਾਲ ਹੋਈ। ਪਟਿਆਲੇ ਤੋਂ ਆਏ ਹੋਏ ਸ਼ਾਇਰ ਹਸਨ ਹਬੀਬ ਨੇ "ਜੇ ਵਟਾ ਹੁੰਦੀ ਤਾਂ ਮੈਂ ਲੈਂਦਾ ਵਟਾ, ਮੈਨੂੰ ਜੱਚਦੀ ਹੈ ਕਿਸੇ ਦੀ ਜ਼ਿੰਦਗੀ' ਅਤੇ 'ਝੀਲ ਕਿਨਾਰੇ ਖੇਡਣ ਵਾਲੇ ਬਾਲਾਂ ਨੂੰ ਅਕਸਰ ਹੀ ਤੈਰਾਕੀ ਆਉਂਦੀ ਹੁੰਦੀ ਹੈ' ਨਾਲ ਰੰਗ ਬੰਨ ਦਿੱਤਾ ਹਰਵਿੰਦਰ ਤਤਲਾ ਨੇ ਆਪਣਾ ਬਹੁਤ ਚਰਚਿਤ ਗੀਤ 'ਤੇਰਾ ਮੇਰਾ ਵੱਖ ਹੋਣਾ ਵੇ ਜਿਵੇਂ ਪਾਣੀ ਪੁਨਣਾ ਪਾਣੀ 'ਚੋਂ' ਤਰੰਨੁਮ ਵਿੱਚ ਗਾ ਕੇ ਸਾਰੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਮਾਨਸਾ ਤੋਂ ਆਏ ਨੌਜਵਾਨ ਸ਼ਾਇਰ ਵਰਿੰਦਰ ਔਲਖ ਨੇ ਆਪਣੇ ਸ਼ੇਅਰ 'ਸਬਰ ਦਾ ਫਲ ਹਮੇਸ਼ਾ ਵਾਸਤੇ ਮਿੱਠਾ ਹੀ ਹੁੰਦਾ ਏ, ਉਹ ਪੂਰੇ ਵਾਕ ਚੋਂ ਬਸ ਸਬਰ 'ਤੇ ਹੀ ਜ਼ੋਰ ਦਿੰਦਾ ਏ' ਨਾਲ ਭਰਪੂਰ ਤਾੜੀਆਂ ਖੱਟੀਆਂ। ਅੰਮ੍ਰਿਤਸਰ ਤੋਂ ਆਏ ਸ਼ਾਇਰ ਮੀਤ ਅਤੇ ਸ਼ਾਇਰਾ ਜੋਬਨਪ੍ਰੀਤ ਕੌਰ ਛੀਨਾ ਨੇ ਆਪਣੀਆਂ ਰਚਨਾਵਾਂ ਨਾਲ ਕਾਵਿ ਮਹਿਫ਼ਲ ਨੂੰ ਸਿਖਰ ਤੇ ਪਹੁੰਚਾ ਦਿੱਤਾ। ਗੁਰੂ ਹਰਸਾਏ ਤੋਂ ਆਏ ਸ਼ਾਇਰ ਸੰਜੀਵ, ਬਾਘਾ ਪੁਰਾਣਾ ਦੇ ਸ਼ਾਇਰ 'ਸਾਗਰ ਸਫ਼ਰੀ' ਰਾਮਪੁਰਾ ਤੋਂ ਆਏ ਹਣੀ ਰਾਮਪੁਰਾ, ਦਵਿੰਦਰ ਗਿੱਲ, ਪਟਿਆਲੇ ਤੋਂ ਸ਼ਾਇਰ ਹਰਮਨ,ਬਠਿੰਡਾ ਤੋਂ ਆਏ ਹਰਪ੍ਰੀਤ ਗਾਂਧੀ, ਬਰਕਤ ਗੀਤ ਕੰਡਿਆਰਾ, ਨਰਿੰਦਰ ਰੋਹੀ, ਸੋਨੀ ਮੋਗਾ ਅਤੇ ਪ੍ਰੀਤ ਜੱਗੀ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸਮਾਜਿਕ, ਰਾਜਨੀਤਕ ਦੇ ਕੋਹਜਾਂ 'ਤੇ ਵਿਅੰਗ ਕੀਤਾ।
ਸਨਮਾਨ ਦੀ ਰਸਮ ਸਮੇ ਗੁਰਅਮਾਨਤ ਕੌਰ ਬਾਰੇ ਸਨਮਾਨ ਪੱਤਰ ਅਮਰਪ੍ਰੀਤ ਕੌਰ ਸੰਘਾ ਨੇ ਪੇਸ਼ ਕੀਤਾ। ਸਿਮਰਨ ਧਾਲੀਵਾਲ ਦਾ ਸਨਮਾਨ ਪੱਤਰ ਮੰਚ ਦੇ ਮੀਡੀਆ ਕੁਆਰਡੀਨੇਟਰ ਅਮਰ ਘੋਲੀਆ ਨੇ ਅਤੇ ਸੁਖਦੀਪ ਔਜਲਾ ਦਾ ਸਨਮਾਨ ਪੱਤਰ ਅਮਰਜੀਤ ਸਨੇਰ੍ਹਵੀ ਨੇ ਪੜ੍ਹਿਆ। ਕੇ ਐਲ ਗਰਗ ਨੇ ਸਨਮਾਨਿਤ ਲੇਖਕਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਸਨਮਾਨ ਉਹਨਾਂ ਲਈ ਨਵੀਂ ਊਰਜਾ ਪ੍ਰਦਾਨ ਕਰਨਗੇ। ਪ੍ਰਧਾਨਗੀ ਕਰ ਰਹੇ ਮਨਜੀਤ ਪੁਰੀ ਨੇ ਮਹਿੰਦਰ ਸਾਥੀ ਦੇ ਸ਼ੇਅਰਾਂ ਦੇ ਹਵਾਲੇ ਪੇਸ਼ ਕਰਦਿਆਂ ਨਵੇਂ ਲੇਖਕਾਂ ਨੂੰ ਨਵੇਂ ਮੁਹਾਵਰੇ, ਪ੍ਰਤੀਕਾਂ ਦੇ ਨਾਲ ਨਾਲ ਨਵੇਂ ਬੋਧ ਨਾਲ ਵੀ ਜੁੜਨ ਲਈ ਆਖਿਆ। ਪੁਰੀ ਨੇ ਆਪਣੀ ਗ਼ਜ਼ਲ ਦੇ ਚੋਣਵੇਂ ਸ਼ੇਅਰ ਵੀ ਪੇਸ਼ ਕੀਤੇ। ਮੁੱਖ ਮਹਿਮਾਨ ਸਿਮਰਨ ਅਕਸ ਨੇ ਸੁਖਦੀਪ ਔਜਲਾ ਨੂੰ ਭਵਿੱਖ ਦਾ ਸ਼ਾਇਰ ਆਖਦਿਆਂ ਸਨਮਾਨ ਲਈ ਮੁਬਾਰਕਬਾਦ ਆਖੀ। ਸਿਮਰਨ ਦੇ ਸ਼ੇਅਰਾਂ ਨੂੰ ਭਰਪੂਰ ਦਾਦ ਮਿਲੀ। ਸਰੋਤਿਆਂ ਨੇ ਸਨਮਾਨਿਤ ਸ਼ਾਇਰ ਸੁਖਦੀਪ ਔਜਲਾ ਦੀ ਸ਼ਾਇਰੀ ਦੇ ਰੰਗਾਂ ਨੂੰ ਵੀ ਰੂਹ ਨਾਲ ਮਾਣਿਆ। ਸਿਮਰਨ ਧਾਲੀਵਾਲ ਅਤੇ ਗੁਰਮਾਨਤ ਕੌਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਵਿਸ਼ੇਸ਼ ਮਹਿਮਾਨ ਤੇ ਪੰਜਾਬ ਦੇ ਨਾਮਵਰ ਸ਼ਾਇਰ ਵਿਜੇ ਵਿਵੇਕ ਨੇ ਕਿਹਾ ਕਿ ਸ਼ਾਇਰੀ ਲਿਖਦਿਆਂ ਲੇਖਕ ਨੂੰ ਸੱਚ ਦੇ ਰੂਬਰੂ ਹੋਣਾ ਚਾਹੀਦਾ ਹੈ। ਲੇਖਕ ਦੀ ਰਚਨਾ ਵਿਚ ਘਾੜਤ ਨਹੀਂ ਹੋਣੀ ਚਾਹੀਦੀ। ਵਿਜੇ ਵਿਵੇਕ ਨੇ "ਫੌਜਾਂ ਦਿਆ ਜਰਨੈਲਾ ਵੇ ਸਾਨੂੰ ਭਰਤੀ ਕਰਲਾ" ਸੁਣਾਈ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਮੰਚ ਦੇ ਸੀਨੀਅਰ ਮੀਤ ਪ੍ਰਧਾਨ ਨਵਨੀਤ ਸੇਖਾ ਨੇ ਆਏ ਹੋਏ ਸ਼ਾਇਰਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਸ਼ੇਰ ਜੰਗ ਫਾਊਂਡੇਸ਼ਨ ਦੇ ਜਨਰਲ ਸਕੱਤਰ ਵਿਜੇ ਕੁਮਾਰ, ਵਿਵੇਕ ਕੋਟ ਈਸੇ ਖਾਂ, ਗੁਰਦੇਵ ਦਰਦੀ, ਬਲਵਿੰਦਰ ਸਿੰਘ ਰੋਡੇ, ਮਹਿੰਦਰਪਾਲ ਲੂੰਬਾ, ਪ੍ਰੇਮ ਕੁਮਾਰ, ਅਵਤਾਰ ਸਿੰਘ, ਹਰਚੰਦ ਭਿੰਡਰ, ਨਵਾਂ ਸ਼ਹਿਰ ਤੋਂ ਕਹਾਣੀਕਾਰ ਬਲਵੀਰ ਕੌਰ ਰੀਹਲ, ਪ੍ਰੋ ਕੁਲਵਿੰਦਰ ਸਿੰਘ, ਪ੍ਰਦੀਪ ਰਖਰਾ, ਗੁਰਮੀਤ ਰਖਰਾ ਕੜਿਆਲ, ਜਸਵਿੰਦਰ ਧਰਮਕੋਟ ਕਹਾਣੀਕਾਰ, ਮੰਚ ਦੇ ਸਕੱਤਰ ਧਾਮੀ ਗਿੱਲ, ਵਿਤ ਸਕੱਤਰ ਗੁਰਪ੍ਰੀਤ ਧਰਮਕੋਟ, ਮੀਤ ਪ੍ਰਧਾਨ ਗੁਰਦੀਪ ਲੋਪੋ, ਸ਼ਾਇਰ ਜਸਵੰਤ ਕੜਿਆਲ, ਸਿਮਰਜੀਤ ਸਿੰਮੀ, ਸਰਬਜੀਤ ਕੌਰ ਮਾਹਲਾ, ਕਮਲਜੀਤ ਕੌਰ ਧਾਲੀਵਾਲ, ਡਾਕਟਰ ਇੰਦਰਵੀਰ ਗਿੱਲ, ਜਸਵਿੰਦਰ ਸੰਧੂ ਗਲੋਟੀ, ਮਨਦੀਪ ਸਾਦਕ, ਸ਼ਾਇਰ ਸਮਾਲਸਰ, ਅਵਤਾਰ
ਸਮਾਲਸਰ, ਕੁਲਵੰਤ ਸਿੰਘ ਧਾਲੀਵਾਲ, ਦਿਲਬਾਗ ਸਿੰਘ ਬੁੱਕਣਵਾਲਾ, ਗੁਰਸ਼ਰਨ ਸਿੰਘ ਕੋਟ ਈਸੇ ਖਾਂ,ਬਲਕਰਨ ਮੋਗਾ, ਸੁਖਵਿੰਦਰ ਸਿੰਘ ਜੌਹਲ ਧੱਲੇਕੇ, ਬਲਵਿੰਦਰ ਕੈਂਥ ਅਤੇ ਹਸਨਪ੍ਰੀਤ ਸਿੰਘ ਤਲਵੰਡੀ ਸਾਬੋ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ 22 ਹਜ਼ਾਰ ਤੋਂ ਵੱਧ ਮਸ਼ੀਨਾਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਹੱਡਾ-ਰੋੜੀਆਂ ਦੇ ਸੁਚੱਜੇ ਪ੍ਰਬੰਧਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਮੋਟਰਾਂ ਨੇੜੇ ਚਾਰ-ਚਾਰ ਬੂਟੇ ਲਾਉਣ ਦੀ ਕੀਤੀ ਅਪੀਲ ਪੰਜਾਬ ਵੱਲੋਂ ਇੰਗਲੈਂਡ ਨੂੰ ਲੀਚੀ ਨਿਰਯਾਤ ਹੋਰ ਪ੍ਰਫੁੱਲਿਤ ਕਰਨ ਲਈ ਨਵੇਂ ਮੌਕਿਆਂ ਦੀ ਭਾਲ ਕਿਸਾਨ ਭਵਨ ਚੰਡੀਗੜ੍ਹ ਵਿੱਖੇ ਜੇਹਲਮ ਹਾਲ ਦਾ ਕੀਤਾ ਉਦਘਾਟਨ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਐੱਸ.ਪੀ. ਸਿੰਘ ਉਬਰਾਏ ਅਤੇ ਬਾਵਾ ਨੇ ਸਲੌਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਂਟ ਕੀਤੀ ਮਹਿਲਾ ਸ਼ਸਕਤੀਕਰਨ ਦੇ ਤਹਿਤ ਜਾਗਰੂਕਤਾ ਅਭਿਆਨ ਅਧੀਨ ਸਤੀਏਵਾਲਾ ਵਿੱਚ ਲਗਾਇਆ ਗਿਆ ਜਾਗਰੂਕਤਾ ਕੈਂਪ ਬਾਲ ਭਿੱਖਿਆ ਰੋਕਥਾਮ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ ਗਰਭਵਤੀ ਔਰਤਾਂ ਦੀ ਮੁਫ਼ਤ ਡਾਕਟਰੀ ਜਾਂਚ ਲਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਰਤਵ ਅਭਿਆਨ ਤਹਿਤ ਲਗਾਏ ਜਾ ਰਹੇ ਵਿਸ਼ੈਸ ਕੈਂਪ : ਸਿਵਲ ਸਰਜਨ ਗਲਾਡਾ ਵੱਲੋਂ ਦੋ ਅਣਅਧਿਕਾਰਤ ਕਲੋਨੀਆਂ `ਤੇ ਕਾਰਵਾਈ