Welcome to Canadian Punjabi Post
Follow us on

21

October 2024
ਬ੍ਰੈਕਿੰਗ ਖ਼ਬਰਾਂ :
ਕੈਨੇਡੀਅਨਜ਼ ਉਨ੍ਹਾਂ ਰਾਜਨੇਤਾਵਾਂ ਤੋਂ ਤੰਗ ਆ ਚੁੱਕੇ ਹਨ ਜੋ ਵੰਡ ਪਾਉਣ ਨੂੰ ਜਿੱਤ ਦਾ ਰਾਹ ਮੰਨਦੇ ਹਨ : ਕ੍ਰਿਸਟੀ ਕਲਾਰਕਉੱਤਰੀ ਬੀ. ਸੀ. ਵਿੱਚ ਲਾਪਤਾ ਹੋਏ ਹਾਈਕਰ ਦੀ ਭਾਲ ਜਾਰੀਅਲਬਰਟਾ ਬਾਸਕੇਟਬਾਲ ਕੋਚ ਬਾਲ ਪੋਰਨੋਗਰਾਫੀ ਦਾ ਦੋਸ਼ੀ ਕਰਾਰਐਡਮਿੰਟਨ ਪਬਲਿਕ ਸਕੂਲ ਦਾ ਸਹਾਇਕ ਸਟਾਫ ਵੀਰਵਾਰ ਨੂੰ ਕਰੇਗਾ ਹੜਤਾਲਆਸਟ੍ਰੇਲੀਆ ਦੀ ਸੰਸਦ 'ਚ ਕਿੰਗ ਚਾਰਲਸ ਖਿਲਾਫ ਨਾਅਰੇਬਾਜ਼ੀ, ਸੰਸਦ ਮੈਂਬਰ ਨੇ ਕਿਹਾ-ਤੁਸੀਂ ਰਾਜਾ ਨਹੀਂ ਹੋ, ਸਾਡੇ ਲੋਕਾਂ ਦੇ ਕਾਤਲ ਹੋਇਜ਼ਰਾਈਲ ਨੇ ਕੀਤੇ ਹਿਜ਼ਬੁੱਲਾ ਦੇ ਬੈਂਕਾਂ 'ਤੇ ਹਵਾਈ ਹਮਲੇ, ਸੰਗਠਨ ਦਾ ਡਿਪਟੀ ਕਮਾਂਡਰ ਈਰਾਨ ਭੱਜਿਆਮੁੱਖ ਮੰਤਰੀ ਵੱਲੋਂ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਜੰਗੀ ਪੱਧਰ 'ਤੇ ਕਰਨ ਦੇ ਹੁਕਮਸੁਪਰੀਮ ਕੋਰਟ ਅਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਪਰਾਲੀ ਸਾੜਨ ਵਿਰੁੱਧ ਸਖ਼ਤ ਕਾਰਵਾਈ; 874 ਐਫ.ਆਈ.ਆਰ. ਦਰਜ, 10.55 ਲੱਖ ਰੁਪਏ ਦਾ ਜੁਰਮਾਨਾ ਲਾਇਆ
 
ਪੰਜਾਬ

ਪਿੰਡ ਢਿੱਲਵਾਂ ਕਲਾਂ ਦੇ ਨੌਜਵਾਨਾ ਨੇ ਛੱਪੜ ਨੂੰ ਸੈਰਗਾਹ ਦਾ ਰੂਪ ਦੇਣ ਦਾ ਕੀਤਾ ਫੈਸਲਾ

June 12, 2024 09:50 AM

 -55 ਸਾਲਾਂ ਬਾਅਦ ਛੱਪੜ ਦੀ ਸਫਾਈ ਕਰਵਾਈ

-ਹਰ ਤਰਾਂ ਦੀ ਸਿਆਸੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹੋਣਗੇ ਸੇਵਾ ਕਾਰਜ : ਢਿੱਲਵਾਂ

ਕੋਟਕਪੂਰਾ, 12 ਜੂਨ (ਗਿਆਨ ਸਿੰਘ): ਨੇੜਲੇ ਪਿੰਡ ਢਿੱਲਵਾਂ ਕਲਾਂ ਦੇ ਉਤਸ਼ਾਹੀ ਨੌਜਵਾਨਾ ਨੇ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਅਤੇ ਬਾਬਾ ਜਰਨੈਲ ਸਿੰਘ ਯੂਥ ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਢਿੱਲੋਂ ਦੀ ਅਗਵਾਈ ਹੇਠ ਹਰ ਤਰਾਂ ਦੀ ਸਿਆਸੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਵਿਚਲੇ ਛੱਪੜ ਦਾ ਕੌਹੜ ਕੱਢ ਕੇ ਉਸਨੂੰ ਇਕ ਸੈਰਗਾਹ ਦਾ ਨਿਵੇਕਲਾ ਰੂਪ ਦੇਣ ਦਾ ਫੈਸਲਾ ਕੀਤਾ ਹੈ। ਲਗਭਗ ਤਿੰਨ ਏਕੜ ਥਾਂ ਵਿੱਚ ਫੈਲੇ ਪਿੰਡ ਦੇ ਐਨ ਵਿਚਕਾਰਲੇ ਛੱਪੜ ਦੀ ਪਹਿਲਾਂ ਸਫਾਈ ਕਰਵਾਈ ਗਈ ਤੇ ਫਿਰ ਅਰਦਾਸ ਬੇਨਤੀ ਕਰਨ ਉਪਰੰਤ ਚਾਰਦੀਵਾਰੀ ਦਾ ਕੰਮ ਸ਼ੁਰੂ ਕੀਤਾ ਗਿਆ।

  
ਆਪਣੇ ਸੰਬੋਧਨ ਦੌਰਾਨ ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੇ ਦੱਸਿਆ ਕਿ ਅੱਧੀ ਸਦੀ ਤੋਂ ਵੀ ਜਿਆਦਾ ਸਮਾਂ ਅਰਥਾਤ 55 ਸਾਲਾਂ ਤੋਂ ਇਸ ਛੱਪੜ ਦੀ ਸਫਾਈ ਨਹੀਂ ਸੀ ਹੋਈ, ਜਦੋਂ ਪਿੰਡ ਦੇ ਉਤਸ਼ਾਹੀ ਨੌਜਵਾਨਾ ਨੇ ਉਕਤ ਛੱਪੜ ਦੀ ਸਫਾਈ ਕਰਵਾ ਕੇ ਇਸ ਨੂੰ ਸੈਰਗਾਹ ਦਾ ਰੂਪ ਦੇਣ ਦਾ ਫੈਸਲਾ ਕੀਤਾ ਤਾਂ ਚੋਣ ਜਾਬਤਾ ਲਾਗੂ ਹੋ ਜਾਣ ਕਰਕੇ ਸਰਕਾਰੀ ਫੰਡ ਲਾਉਣ ’ਤੇ ਰੋਕ ਲੱਗਣੀ ਸੁਭਾਵਿਕ ਸੀ। ਉਹਨਾ ਪਿੰਡ ਦੇ ਅਨੇਕਾਂ ਉਸਾਰੂ ਸੋਚ ਰੱਖਣ ਵਾਲੇ ਬਜੁਰਗਾਂ ਅਤੇ ਨੌਜਵਾਨਾ ਦਾ ਬਕਾਇਦਾ ਨਾਮ ਲੈ ਕੇ ਆਖਿਆ ਕਿ ਉਹ ਇਸ ਛੱਪੜ ਤੋਂ ਬਾਅਦ ਪਿੰਡ ਦੇ ਬਾਕੀ ਸਾਰੇ ਅਰਥਾਤ ਕੁੱਲ 5 ਛੱਪੜਾਂ ਨੂੰ ਸੁੰਦਰ ਬਣਾਉਣ ਦੀ ਕੌਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰਾ ਪੰਜਾਬ ਹੀ ਸਿਹਤਮੰਦ ਹੋਵੇ ਪਰ ਇਸ ਲਈ ਸ਼ੁਰੂਆਤ ਉਹਨਾ ਆਪਣੇ ਪਿੰਡ ਤੋਂ ਹੀ ਕਰਨ ਦੀ ਪਹਿਲਕਦਮੀ ਕੀਤੀ ਹੈ। ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਢਿੱਲੋਂ ਨੇ ਆਖਿਆ ਕਿ ਉਹ ਇੰਜੀ. ਸੁਖਜੀਤ ਸਿੰਘ ਢਿੱਲਵਾਂ ਦੀ ਉੱਚੀ ਸੁੱਚੀ ਸੋਚ ਦੇ ਕਾਇਲ ਹਨ ਤੇ ਉਹਨਾ ਦੇ ਯਤਨਾ ਸਦਕਾ ਉਹ ਪਿੰਡ ਵਿੱਚੋਂ ਹਰ ਤਰਾਂ ਦੀ ਧੜੇਬੰਦੀ ਖਤਮ ਕਰਕੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਦੀਆਂ ਕੌਸ਼ਿਸ਼ਾਂ ਜਾਰੀ ਰੱਖਣਗੇ। ਪੰਚਾਇਤ ਸਕੱਤਰ ਰਾਕੇਸ਼ ਕੁਮਾਰ ਅਤੇ ਹੋਰ ਸਾਰੇ ਪਿੰਡ ਵਾਸੀਆਂ ਨੇ ਵੀ ਇੰਜੀ. ਸੁਖਜੀਤ ਸਿੰਘ ਢਿੱਲਵਾਂ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਛੱਪੜ ਵਿੱਚ ਐਨੀ ਖਤਰਨਾਕ ਗਾਰ ਪੈਦਾ ਹੋ ਗਈ ਸੀ ਕਿ ਜੇਕਰ ਇਸ ਛੱਪੜ ਵਿੱਚ ਕੋਈ ਬੱਤਖ ਵਰਗਾ ਜੀਵ-ਜੰਤੂ ਵੀ ਫਸ ਜਾਂਦਾ ਤਾਂ ਉਸਦੀ ਮੌਤ ਹੋ ਜਾਂਦੀ ਸੀ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਨੇ ਆਪੋ ਆਪਣੀ ਵਿੱਤ ਅਨੁਸਾਰ ਯੋਗਦਾਨ ਪਾ ਕੇ 25 ਤੋਂ 30 ਲੱਖ ਰੁਪਿਆ ਖਰਚ ਕਰਨ ਦਾ ਫੈਸਲਾ ਕੀਤਾ ਹੈ। ਉਹਨਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਅਮੋਲਕ ਸਿੰਘ ਜੈਤੋ ਸਮੇਤ ਹੋਰ ਰਾਜਨੀਤਿਕ ਅਤੇ ਗੈਰ ਸਿਆਸੀ ਸ਼ਖਸ਼ੀਅਤਾਂ ਵਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾ ਪਹਿਲਾਂ ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੂੰ ਚੇਅਰਮੈਨੀ ਬਖਸ਼ ਕੇ ਪਿੰਡ ਢਿੱਲਵਾਂ ਕਲਾਂ ਦੇ ਵਸਨੀਕਾਂ ਨੂੰ ਮਾਣ ਦਿੱਤਾ ਅਤੇ ਹੁਣ ਇੰਜੀ. ਢਿੱਲਵਾਂ ਦੀ ਅਗਵਾਈ ਹੇਠ ਪਿੰਡ ਵਿੱਚ ਭਾਈਚਾਰਕ ਸਾਂਝ ਵਧਾਉਣ ਅਤੇ ਪਿੰਡ ਦੀ ਸੁੰਦਰਤਾ ਵਿੱਚ ਵਾਧਾ ਕਰਨ ਦੇ ਸੇਵਾ ਕਾਰਜਾਂ ’ਚ ਬਣਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ। ਪਿੰਡ ਦੇ ਛੱਪੜ ਨੂੰ ਸੈਰਗਾਹ ਦਾ ਨਿਵੇਕਲਾ ਰੂਪ ਦੇਣ ਵਾਲੇ ਉਕਤ ਮਾਮਲੇ ਦਾ ਦਿਲਚਸਪ, ਰੌਚਕ ਅਤੇ ਉਸਾਰੂ ਪਹਿਲੂ ਇਹ ਵੀ ਹੈ ਕਿ ਪਿੰਡ ਦੇ ਨੌਜਵਾਨਾ ਨੇ ਇਸ ਕਾਰਜ ਲਈ ਹਰ ਤਰਾਂ ਦੀ ਮਜਦੂਰੀ ਵੀ ਖੁਦ ਕਰਨ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਵਿੰਦਰ ਸਿੰਘ ਢਿੱਲੋਂ ਕਲੱਬ ਪ੍ਰਧਾਨ, ਸੁਖਦੀਪ ਢਿੱਲੋਂ,ਗੁਰਪ੍ਰੀਤ ਗਿੱਲ,ਦੀਪਾ ਵੇਹਨੀਵਾਲ, ਪਰਬਜੀਤ ਢਿੱਲੋਂ, ਖੁਸਵੀਤ ਭਲੂਰੀਆ,,ਜਗਦੀਪ ਬੁੱਟਰ,ਗੁਰਮੀਤ ਸਿੰਘ,ਮਨਪ੍ਰੀਤ ਗਿੱਲ,ਹਰਿੰਦਰ ਢਿੱਲੋਂ,ਰਾਕੇਸ਼ ਸੈਕਟਰੀ,ਜਗਤਾਰ ਬਰਾੜ,ਲਾਲ ਢਿੱਲੋਂ, ਤਾਰ ਬਰਾੜ,ਦਰਸ਼ਨ ਮਾਸਟਰ,ਗੁਰਮੇਲ ਸਿੰਘ,ਬਲਜੀਤ ਸਿੰਘ,ਲੱਖਾ ਬਰਾੜ,ਗੁਰਤੇਜ ਮਾਸਟਰ ਵੀ ਹਾਜਰ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਮੰਤਰੀ ਵੱਲੋਂ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਜੰਗੀ ਪੱਧਰ 'ਤੇ ਕਰਨ ਦੇ ਹੁਕਮ ਸੁਪਰੀਮ ਕੋਰਟ ਅਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਪਰਾਲੀ ਸਾੜਨ ਵਿਰੁੱਧ ਸਖ਼ਤ ਕਾਰਵਾਈ; 874 ਐਫ.ਆਈ.ਆਰ. ਦਰਜ, 10.55 ਲੱਖ ਰੁਪਏ ਦਾ ਜੁਰਮਾਨਾ ਲਾਇਆ 65ਵਾਂ ਪੁਲਿਸ ਯਾਦਗਾਰੀ ਦਿਵਸ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ ਪ੍ਰਗਤੀ ਅਧੀਨ ਸਮੂਹ ਵਿਕਾਸ ਕਾਰਜ ਤੈਅ ਸਮੇਂ ਅੰਦਰ ਮੁਕੰਮਲ ਕੀਤੇ ਜਾਣ : ਡਾ ਰਵਜੋਤ ਸਿੰਘ ਪੰਜਾਬ ਕੈਬਨਿਟ ਸਬ-ਕਮੇਟੀ ਵੱਲੋਂ ਪੀ.ਐਸ.ਪੀ.ਸੀ.ਐਲ ਨੂੰ ਕਰਮਚਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੇ ਨਿਰਦੇਸ਼ ਉਦਯੋਗਪਤੀਆਂ ਦੀ ਸਲਾਹ ਨਾਲ ਪੰਜਾਬ ਵਿੱਚ ਸਨਅਤ ਪੱਖੀ ਨੀਤੀਆਂ ਲਾਗੂ ਕਰਾਂਗੇ : ਸੌਂਦ ਪੰਜਾਬ ਦੇ 20000 ਸਰਕਾਰੀ ਸਕੂਲਾਂ ਵਿੱਚ ਤੀਸਰੀ ਮਾਪੇ-ਅਧਿਆਪਕ ਮਿਲਣੀ ਭਲਕੇ ਉਦਯੋਗਪਤੀਆਂ ਦੀ ਸਲਾਹ ਨਾਲ ਪੰਜਾਬ ਵਿੱਚ ਸਨਅਤ ਪੱਖੀ ਨੀਤੀਆਂ ਲਾਗੂ ਕਰਾਂਗੇ : ਸੌਂਦ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਪੰਜਾਬੀ ਸੱਭਿਆਚਾਰਕ ਗਾਇਕੀ ਦਾ ਖੁੱਲ੍ਹਾ ਅਖਾੜਾ 21 ਤੋਂ ਸਰਸ ਮੇਲਾ-ਦਿਨ ਤੀਸਰਾ: ਪ੍ਰਸ਼ਾਸਨ ਵੱਲੋਂ ਬ੍ਰਹਮਕੁਮਾਰੀਆਂ ਨਾਲ ਮਿਲ ਕੇ ਦਿੱਤਾ ਗਿਆ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਸੁਨੇਹਾ