Welcome to Canadian Punjabi Post
Follow us on

15

June 2024
ਬ੍ਰੈਕਿੰਗ ਖ਼ਬਰਾਂ :
ਭਾਰਤ ਨੇ ਪਾਕਿ-ਚੀਨ ਨੂੰ ਕਿਹਾ- ਜੰਮੂ-ਕਸ਼ਮੀਰ ਸਾਡਾ ਅਨਿੱਖੜਵਾਂ ਅੰਗ, ਦਖਲ ਨਾ ਦਿਓ45 ਭਾਰਤੀਆਂ ਦੀਆਂ ਮ੍ਰਿਤਕਦੇਹਾਂ ਕੁਵੈਤ ਤੋਂ ਕੋਚੀ ਲਿਆਂਦੀਆਂ, ਕੇਰਲ ਦੇ ਮੁੱਖ ਮੰਤਰੀ ਨੇ ਹਵਾਈ ਅੱਡੇ 'ਤੇ ਦਿੱਤੀ ਸ਼ਰਧਾਜ਼ਲੀਜੀ-7 ਸੰਮੇਲਨ 'ਚ ਪੈਰਾਗਲਾਈਡਿੰਗ ਈਵੈਂਟ ਦੌਰਾਨ ਰਾਸ਼ਟਰਪਤੀ ਬਾਇਡਨ ਭਟਕਦੇ ਨਜ਼ਰ ਆਏ, ਪ੍ਰਧਾਨ ਮੰਤਰੀ ਮੇਲੋਨੀ ਨੇ ਵਾਪਿਸ ਬੁਲਾਇਆ ਜੀ7 ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਜ਼ੇਲੇਂਸਕੀ ਨੂੰ ਮਿਲੇ, ਪਾਈ ਜੱਫੀ, ਸੁਨਕ-ਮੈਕਰੌਨ ਨਾਲ ਵੀ ਕੀਤੀ ਮੁਲਾਕਾਤਸ਼ਹਿਰ ਦੇ ਪੂਰਵੀ ਇੰਡ `ਤੇ ਰਾਤ ਨੂੰ ਚੱਲੀ ਗੋਲੀ, ਇੱਕ ਬਾਲਗ ਹਸਪਤਾਲ `ਚ ਦਾਖਲ ਫੈਡਰਲ ਕੰਜ਼ਰਵੇਟਿਵ ਵੱਲੋਂ ਉਪ ਚੋਣ ਤੋਂ ਪਹਿਲਾਂ ਯਹੂਦੀ ਭਾਈਚਾਰੇ ਨੂੰ ਟੋਰੀ ਉਮੀਦਵਾਰ ਨੂੰ ਵੋਟ ਦੇਣ ਦੀ ਅਪੀਲ, ਟਰੂਡੋ `ਤੇ ਵਿਸ਼ਵਾਸਘਾਤ ਦਾ ਲਗਾਇਆ ਦੋਸ਼ਈਟੋਬਿਕੋਕ ਦੇ ਘਰ ਵਿੱਚ 90 ਸਾਲਾ ਬਜ਼ੁਰਗ ਦੇ ਕਤਲ ਮਾਮਲੇ `ਚ ਇੱਕ ਗ੍ਰਿਫ਼ਤਾਰਟੀਟੀਸੀ ਬਸ ਵਿੱਚ ਹੋਈ ਛੁਰੇਬਾਜ਼ੀ ਦੀ ਘਟਨਾ, 15 ਸਾਲਾ ਲੜਕੇ ਨੇ ਲੁਕੋਇਆ ਹੋਇਆ ਸੀ ਚਾਕੂ, ਗ੍ਰਿਫ਼ਤਾਰ
 
ਭਾਰਤ

ਛੱਤੀਸਗੜ੍ਹ 'ਚ ਪਿਕਅੱਪ ਗੱਡੀ 20 ਫੁੱਟ ਹੇਠਾਂ ਡਿੱਗੀ, 19 ਮੌਤਾਂ, ਉਪ ਮੁੱਖ ਮੰਤਰੀ ਹਸਪਤਾਲ ਪਹੁੰਚੇ

May 20, 2024 12:04 PM

ਕਵਾਰਧਾ, 20 ਮਈ (ਪੋਸਟ ਬਿਊਰੋ): ਛੱਤੀਸਗੜ੍ਹ ਦੇ ਕਵਾਰਧਾ ਵਿੱਚ ਸੋਮਵਾਰ ਨੂੰ ਇੱਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਪਲਟ ਗਈ ਅਤੇ 20 ਫੁੱਟ ਡੂੰਘੇ ਟੋਏ ਵਿੱਚ ਡਿੱਗ ਗਈ। ਇਸ ਹਾਦਸੇ 'ਚ 19 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਤੋਂ ਜਿ਼ਆਦਾ ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ 4 ਨੂੰ ਉੱਚ ਕੇਂਦਰਾਂ ਵਿੱਚ ਭੇਜ ਦਿੱਤਾ ਗਿਆ ਹੈ। ਸਾਰੇ ਕਬਾਇਲੀ ਸਮਾਜ ਦੇ ਹਨ। ਇਹ ਹਾਦਸਾ ਕੁੱਕਦੂਰ ਥਾਣਾ ਖੇਤਰ ਦੇ ਬਹਿਪਾਨੀ ਪਿੰਡ ਨੇੜੇ ਹੋਇਆ।
ਐਸਪੀ ਅਭਿਸ਼ੇਕ ਪੱਲਵ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 18 ਔਰਤਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਮਾਂ-ਧੀ ਸਮੇਤ ਤਿੰਨ ਲੜਕੀਆਂ ਹਨ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਹੈ। ਹਾਦਸੇ ਦੌਰਾਨ ਪਿਕਅੱਪ ਵਿੱਚ 25 ਲੋਕ ਸਵਾਰ ਸਨ। ਹਰ ਕੋਈ ਤੇਂਦੂਪੱਤਾ ਵੱਢ ਕੇ ਪਿੰਡ ਪਰਤ ਰਿਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ 13 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਦੇ ਦਾਅਵਿਆਂ ਦੇ ਉਲਟ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਪਿਕਅੱਪ ਵਿੱਚ 30 ਤੋਂ 35 ਲੋਕ ਸਵਾਰ ਸਨ। ਬ੍ਰੇਕ ਫੇਲ੍ਹ ਹੋਣ ਕਾਰਨ ਹਾਦਸਾ ਹੋਣ ਦਾ ਖਦਸ਼ਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੀਐਮ ਵਿਸ਼ਨੂੰਦੇਵ ਸਾਈਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਦੀਪਕ ਬੈਜ ਸਮੇਤ ਕਈ ਨੇਤਾਵਾਂ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।
ਹਾਦਸੇ ਬਾਰੇ ਉਪ ਮੁੱਖ ਮੰਤਰੀ ਅਰੁਣ ਸਾਓ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਆ ਰਹੀ ਹੈ ਕਿ ਗੱਡੀ ਦੀ ਬ੍ਰੇਕ ਫੇਲ੍ਹ ਹੋ ਗਈ ਸੀ, ਜਿਸ ਕਾਰਨ ਇਹ ਕੰਟਰੋਲ ਤੋਂ ਬਾਹਰ ਹੋ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲੱਗੇਗਾ। ਪ੍ਰਸ਼ਾਸਨ ਜ਼ਖਮੀਆਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਿਹਾ ਹੈ।
ਡਿਪਟੀ ਸੀਐਮ ਵਿਜੇ ਸ਼ਰਮਾ ਪੰਡਾਰੀਆ ਜਿ਼ਲ੍ਹਾ ਹਸਪਤਾਲ ਪਹੁੰਚੇ। ਉਨ੍ਹਾਂ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਝੁੱਗੀ 'ਤੇ ਪਲਟਿਆ ਟਰੱਕ, ਪਰਿਵਾਰ ਦੇ 8 ਜੀਆਂ ਦੀ ਮੌਤ ਮੈਂ ਵਾਇਨਾਡ ਛੱਡਾਂ ਜਾਂ ਰਾਏਬਰੇਲੀ, ਧਾਰਮਿਕ ਸੰਕਟ ਹੈ, ਮੇਰੇ ਲਈ ਜਨਤਾ ਭਗਵਾਨ : ਰਾਹੁਲ ਚੰਦਰਬਾਬੂ ਨਾਇਡੂ ਨੇ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ 24 ਜੂਨ ਤੋਂ ਲੋਕ ਸਭਾ ਦਾ ਪਹਿਲਾ ਸੈਸ਼ਨ ਹੋਵੇਗਾ ਸ਼ੁਰੂ, ਨਵੇਂ ਸੰਸਦ ਮੈਂਬਰ ਲੈਣਗੇ ਹਲਫ਼ ਆਰ.ਐੱਸ.ਐੱਸ. ਮੈਂਬਰ ਨੇ ਬੀਜੇਪੀ ਆਈਟੀ ਸੈੱਲ ਦੇ ਮੁਖੀ ਤੋਂ ਮੰਗੀ ਮੁਆਫੀ, ਕਾਂਗਰਸ ਦੇ ਦੋਸ਼ ਗਲਤ ਆਰ.ਐੱਸ.ਐੱਸ. ਮੁਖੀ ਭਾਗਵਤ ਦਾ ਬਿਆਨ: ਕੰਮ ਕਰੋ, ਹੰਕਾਰ ਨਾ ਕਰੋ, ਸੰਸਦ ਵਿੱਚ ਵਿਰੋਧੀ ਧਿਰ ਨੂੰ ਵਿਰੋਧੀ ਨਾ ਸਮਝੋ ਭਾਜਪਾ ਦੇ ਆਈਟੀ ਐੱਲ ਦੇ ਹੈੱਡ ਅਮਿਤ `ਤੇ ਯੌਨ ਸ਼ੋਸ਼ਣ ਦੇ ਲੱਗੇ ਦੋਸ਼, ਕਾਂਗਰਸ ਆਗੂ ਨੇ ਕਿਹਾ ਔਰਤਾਂ ਨੂੰ 5 ਤਾਰਾ ਹੋਟਲਾਂ 'ਚ ਲੈ ਕੇ ਜਾਂਦੇ ਹਨ ਡੂੰਗਰਪੁਰ ਦੇ ਇਕ ਹੋਰ ਮਾਮਲੇ ਵਿਚ ਸਪਾ ਆਗੂ ਆਜ਼ਮ ਖਾਨ ਸਣੇ ਚਾਰ ਜਣੇ ਸਬੂਤਾਂ ਦੀ ਘਾਟ ਕਾਰਨ ਬਰੀ ਮਣੀਪੁਰ ਵਿਚ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਕਾਫਲੇ `ਤੇ ਹਮਲਾ, ਦੋ ਸੁਰੱਖਿਆ ਮੁਲਾਜ਼ਮ ਜ਼ਖ਼ਮੀ, ਮੁੱਖ ਮੰਤਰੀ ਕਾਫਲੇ ਵਿੱਚ ਸ਼ਾਮਿਲ ਨਹੀਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਭਾਲਿਆ ਕੰਮਕਾਜ, ਪਹਿਲੀ ਫਾਈਲ 'ਤੇ ਕੀਤੇ ਦਸਤਖਤ