Welcome to Canadian Punjabi Post
Follow us on

19

May 2024
ਬ੍ਰੈਕਿੰਗ ਖ਼ਬਰਾਂ :
ਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ਤੇ ਹੰਸ ਰਾਜ ਨੂੰ ਨੋਟਿਸ ਜਾਰੀਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਹੁਣ ਤੋਂ ਠੀਕ 40 ਦਿਨ ਬਾਅਦ ਗਰੀਬਾਂ ਨੂੰ ਮਿਲੇਗਾ ਦੁੱਗਣਾ ਮੁਫਤ ਰਾਸ਼ਨ; ਹਰ ਮਹੀਨੇ 8500 ਰੁਪਏ ਮਿਲਣਗੇ : ਵੜਿੰਗਇਜ਼ਰਾਇਲੀ ਫੌਜ ਦੇ ਹਵਾਈ ਹਮਲੇ ਵਿੱਚ 83 ਫਲਸਤੀਨੀ ਮਰੇ, 105 ਤੋਂ ਵੱਧ ਜ਼ਖਮੀਕੋਚੀ ਜਾ ਰਹੇ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਐਮਰਜੈਂਸੀ ਲੈਂਡਿੰਗ ਲਈ ਬੈਂਗਲੁਰੂ ਵਾਪਿਸ ਆਇਆਟੋਰੰਟੋ ਦੇ ਬਾਹਰੀ ਇਲਾਕੇ ਵਿਚ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤਕੈਲਗਰੀ ਵਿਚ ਮੈਮੋਰੀਅਲ ਡਰਾਈਵ 'ਤੇ ਸ਼ਨੀਵਾਰ ਸਵੇਰੇ ਹਿੱਟ-ਐਂਡ-ਰਨ 'ਚ 1 ਦੀ ਮੌਤਵਿਨੀਪੈਗ ਦੇ ਸਟੋਰ ਵਿਚੋਂ ਡਕੈਤੀ ਦੌਰਾਨ ਬੀਅਰ ਸਪਰੇਅ ਦੀ ਵਰਤੋਂ ਕਰਨ ਵਾਲਾ ਟੀਨਏਜ਼ਰ ਗ੍ਰਿਫਤਾਰ
 
ਅੰਤਰਰਾਸ਼ਟਰੀ

ਉਨ੍ਹਾਂ ਨੇ ਮੈਨੂੰ ਆਪਣੇ ਕਮਰੇ 'ਚ ਰੋਕਿਆ ਸੀ, ਪੋਰਨ ਸਟਾਰ ਦੀ ਟਰੰਪ ਖਿਲਾਫ ਗਵਾਹੀ

May 08, 2024 09:18 AM

ਵਾਸਿ਼ੰਗਟਨ, 8 ਮਈ (ਪੋਸਟ ਬਿਊਰੋ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਪੋਰਨ ਸਟਾਰਸ ਨੂੰ ਪੈਸੇ ਦੇਣ ਅਤੇ ਚੁੱਪ ਰਹਿਣ ਲਈ ਕਹਿਣ ਦਾ ਦੋਸ਼ ਹੈ। ਮੰਗਲਵਾਰ ਨੂੰ ਅਮਰੀਕੀ ਅਦਾਲਤ 'ਚ ਇਸ ਮਾਮਲੇ 'ਚ ਸੁਣਵਾਈ ਹੋਈ। ਇਸ ਦੌਰਾਨ ਪੋਰਨ ਸਟਾਰ ਸਟੋਰਮੀ ਡੇਨੀਅਲ ਨੇ ਗਵਾਹੀ ਦਿੱਤੀ। ਸਟੋਰਮੀ ਨੇ ਦੱਸਿਆ ਕਿ ਉਹ 2006 ਵਿੱਚ ਟਰੰਪ ਨਾਲ ਮੁਲਾਕਾਤ ਹੋਈ ਸੀ, ਜਦੋਂ ਉਹ 60 ਸਾਲ ਦੇ ਸਨ। ਸਟੋਰਮੀ ਉਦੋਂ 27 ਸਾਲ ਦੀ ਸੀ।
ਦਰਅਸਲ, ਟਰੰਪ 'ਤੇ 2016 ਵਿਚ ਰਾਸ਼ਟਰਪਤੀ ਚੋਣ ਤੋਂ ਠੀਕ ਪਹਿਲਾਂ ਸਟੋਰਮੀ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦਾ ਦੋਸ਼ ਹੈ। ਟਰੰਪ ਦੇ ਵਕੀਲ ਨੇ ਵੀ ਮੰਨਿਆ ਸੀ ਕਿ ਉਸ ਨੇ ਟਰੰਪ ਵਲੋਂ ਪੋਰਨ ਸਟਾਰ ਨੂੰ 1 ਲੱਖ 30 ਹਜ਼ਾਰ ਡਾਲਰ (ਕਰੀਬ 1 ਕਰੋੜ 7 ਲੱਖ ਰੁਪਏ) ਦਿੱਤੇ ਸਨ। ਇਸ ਤੋਂ ਬਾਅਦ ਇਸ ਦੀ ਭਰਪਾਈ ਕਰਨ ਲਈ ਸਾਬਕਾ ਰਾਸ਼ਟਰਪਤੀ ਨੇ ਕਾਰੋਬਾਰੀ ਰਿਕਾਰਡ ਵਿਚ ਧਾਂਦਲੀ ਵੀ ਕੀਤੀ।
5 ਘੰਟੇ ਤੱਕ ਚੱਲੀ ਅਦਾਲਤੀ ਸੁਣਵਾਈ ਵਿੱਚ ਸਟੋਰਮੀ ਨੇ ਦੱਸਿਆ ਕਿ 2006 ਦੇ ਸੈਲੀਬ੍ਰਿਟੀ ਗੋਲਫ ਟੂਰਨਾਮੈਂਟ ਦੌਰਾਨ ਟਰੰਪ ਨੇ ਉਸ ਨੂੰ ਇੱਕ ਹੋਟਲ ਵਿੱਚ ਬੁਲਾਇਆ ਸੀ। ਜਦੋਂ ਉਹ ਪਹੁੰਚੀ ਤਾਂ ਟਰੰਪ ਨੇ ਖੁਦ ਦਰਵਾਜ਼ਾ ਖੋਲ੍ਹਿਆ। ਉਨ੍ਹਾਂ ਨੇ ਰੇਸ਼ਮੀ ਕੱਪੜੇ ਪਾਏ ਹੋਏ ਸਨ। ਗੱਲਬਾਤ ਦੌਰਾਨ ਦੋਵਾਂ ਵਿਚਾਲੇ ਹਾਸਾ-ਮਜ਼ਾਕ ਵੀ ਹੋਇਆ।
ਸਟੋਰਮੀ ਨੇ ਕਿਹਾ ਕਿ ਜਦੋਂ ਮੈਂ ਟਰੰਪ ਨੂੰ ਉਨ੍ਹਾਂ ਦੀ ਪਤਨੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਹੁਣ ਇੱਕੋ ਕਮਰੇ ਵਿੱਚ ਸੌਂਦੇ ਤੱਕ ਨਹੀਂ ਹਨ। ਗੱਲਬਾਤ ਦੌਰਾਨ ਸਟਾਰਮੀ ਬਾਥਰੂਮ ਚਲੀ ਗਏ। ਇਸ ਤੋਂ ਬਾਅਦ ਟਰੰਪ ਆਪਣੇ ਕਮਰੇ 'ਚ ਪਹੁੰਚੇ। ਉਹ ਟੀ-ਸ਼ਰਟ ਅਤੇ ਸ਼ਾਰਟਸ ਵਿੱਚ ਸਨ। ਸਟੋਰਮੀ ਨੇ ਵੀ ਕਮਰੇ ਤੋਂ ਬਾਹਰ ਜਾਣ ਦੀ ਕੋਸਿ਼ਸ਼ ਕੀਤੀ ਪਰ ਟਰੰਪ ਨੇ ਉਸ ਨੂੰ ਰੋਕ ਲਿਆ। ਇਸ ਤੋਂ ਬਾਅਦ ਦੋਨਾਂ ਵਿਚਾਲੇ ਸਰੀਰਕ ਸਬੰਧ ਬਣੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਜ਼ਰਾਇਲੀ ਫੌਜ ਦੇ ਹਵਾਈ ਹਮਲੇ ਵਿੱਚ 83 ਫਲਸਤੀਨੀ ਮਰੇ, 105 ਤੋਂ ਵੱਧ ਜ਼ਖਮੀ ਤਣਾਅਗ੍ਰਸਤ ਔਰਤ ਨੂੰ ਨੀਦਰਲੈਂਡਜ਼ ਵਿੱਚ ਇੱਛਾ ਮੌਤ ਲਈ ਮਨਜ਼ੂਰੀ ਮਿਲੀ, 3 ਸਾਲਾਂ ਦੇ ਯਤਨਾਂ ਤੋਂ ਬਾਅਦ ਮਿਲੀ ਮਨਜ਼ੂਰੀ ਕਿਰਗਿਸਤਾਨ 'ਚ ਭਾਰਤ ਅਤੇ ਪਾਕਿਸਤਾਨ ਦੇ ਵਿਦਿਆਰਥੀਆਂ ਦੀ ਕੁੱਟਮਾਰ, ਭਾਰਤ ਨੇ ਕਿਹਾ- ਵਿਦਿਆਰਥੀ ਹਾਸਟਲ ਤੋਂ ਬਾਹਰ ਨਾ ਆਉਣ ਅਮਰੀਕੀ ਸੰਸਦ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਦੇ ਪਤੀ `ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਨੂੰ 30 ਸਾਲ ਦੀ ਜੇਲ੍ਹ ਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂ ਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹ ਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ ਪ੍ਰਸ਼ਾਂਤ ਮਹਾਸਾਗਰ ਵਿੱਚ ਨਿਊ ਕੈਲੇਡੋਨੀਆ ਵਿੱਚ ਫਰਾਂਸ ਖਿਲਾਫ ਪ੍ਰਦਰਸ਼ਨ, 5 ਲੋਕਾਂ ਦੀ ਮੌਤ, 200 ਗ੍ਰਿਫ਼ਤਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਪੁਤਿਨ ਪਹੁੰਚੇ ਚੀਨ, ਜਿਨਪਿੰਗ ਨਾਲ ਕੀਤੀ ਮੁਲਾਕਾਤ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਫਿਕੋ 'ਤੇ ਹਮਲਾ, ਸਾਢੇ 3 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਬਚਾਈ ਗਈ ਜਾਨ