Welcome to Canadian Punjabi Post
Follow us on

04

July 2025
 
ਪੰਜਾਬ

ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ

April 22, 2024 10:25 AM

ਫਗਵਾੜਾ, 22 ਅਪ੍ਰੈਲ (ਗਿਆਨ ਸਿੰਘ): ਸਕੇਪ ਸਾਹਿਤਕ ਸੰਸਥਾ (ਰਜਿ:) ਵਲੋਂ ਪਰਵਿੰਦਰਜੀਤ ਸਿੰਘ ਪ੍ਰਧਾਨ ਦੀ ਅਗਵਾਈ ‘ਚ ਕੈਨੇਡਾ ਵਸਦੇ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਦਾ ਆਯੋਜਿਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪਰਵਿੰਦਰਜੀਤ ਸਿੰਘ, ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਕਵੀ ਅਮਰੀਕ ਪਲਾਹੀ ਨੇ ਕੀਤੀ। ਰੂ-ਬ-ਰੂ ਦਰਮਿਆਨ ਅਮਰੀਕ ਪਲਾਹੀ ਨੇ ਮਾਂ-ਬੋਲੀ ਪੰਜਾਬੀ, ਕੱਚਸੱਚ, ਕਵਿਤਾ ਦੇ ਰੂਬਰੂ, ਕਵਿਤਾਵਾਂ ਸਮੇਤ ਲਗਭਗ ਇਕ ਦਰਜਨ ਦੇ ਕਰੀਬ ਕਵਿਤਾਵਾਂ ਸੁਣਾਈਆਂ। ਮਾਂਬੋਲੀ ਅੰਮਿ੍ਰਤ ਦਾਤ ਹੈ, ਮੈਂ ਟੁੱਟ ਗਏ ਸ਼ੀਸ਼ੇ ਦਾ ਕੱਚਸੱਚ ਹਾਂ, ਕਵਿਤਾ ਕਵੀ ਦੇ ਟੁੱਟ ਭੱਜ ਦੀ ਭੂਰਾ ਚੂਰਾ ਨਹੀਂ ਹੁੰਦੀ, ਸੜਕ ਚੋਂ ਪਗਡੰਡੀ ਲੱਭੀਏ, ਸੂਈ ਜੋਗੀ ਥਾਂ, ਲਾਘਾਂ ਸਾਥੋਂ ਲੰਘ ਨਹੀਂ ਹੋਣ, ਨਾਨਕ ਹੀ ਸੰਗ ਨਹੀਂ ਹੋਣਾ, ਦੁਸ਼ਮਣ ਸ਼ਬਦ ਗੁਨਾਹ ਬਣ ਗਏ ਜਿਹੇ ਸ਼ਬਦ ਸ਼ਿਅਰ ਨਾਲ ਉਹਨਾਂ ਹਾਜ਼ਰੀਨ ਦੀ ਵਾਹ ਵਾਹ ਖੱਟੀ। ਉਹਨਾਂ ਦੀ ਕਵਿਤਾ ਸਬੰਧੀ ਰਵਿੰਦਰ ਚੋਟ ਨੇ ਸੰਖੇਪ ‘ਚ ਆਪਣੇ ਵਿਚਾਰ ਰੱਖੇ। ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਉਹਨਾਂ ਦੇ ਜੀਵਨ ਸਫ਼ਰ ਤੇ ਕਵਿਤਾ ਨਾਲ ਸਰੋਤਿਆਂ ਦੀ ਸਾਂਝ ਪਾਈ ਤੇ ਕਿਹਾ ਕਿ ਅਮਰੀਕ ਧਰਤੀ ਨਾਲ ਜੁੜਿਆ, ਮੋਹ ਭਿੱਜਾ ਸਖਸ਼ ਹੈ, ਜਿਸ ਦੀ ਕਵਿਤਾ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਂਦੀ ਹੈ। ਇਸ ਸਮੇਂ ਸੋਹਣ ਸਹਿਜਲ, ਬਲਦੇਵ ਰਾਜ ਕੋਮਲ, ਸੋਢੀ ਸੱਤੋਵਾਲੀ, ਜਸਵਿੰਦਰ ਫਗਵਾੜਾ, ਲਸ਼ਕਰ ਢੰਡਵਾੜਵੀ, ਬਲਵੀਰ ਕੌਰ ਬੱਬੂ ਸੈਣੀ, ਮਨੋਜ ਫਗਵਾੜਵੀ, ਕੈਪਟਨ ਦਵਿੰਦਰ ਸਿੰਘ ਜੱਸਲ, ਕੁਲਵੰਤ ਭਿੰਡਰ, ਸੋਹਣ ਸਿੰਘ ਭਿੰਡਰ, ਸਿਮਰਤ ਕੌਰ, ਸੁਖਦੇਵ ਗੰਡਵਾ, ਰਵਿੰਦਰ ਰਾਏ, ਸੀਤਲ ਰਾਮ ਬੰਗਾ, ਦਵਿੰਦਰ ਮੇਹਿਮੀ ਕਰਤਾਰਪੁਰ, ਗੁਰਨੂਰ ਕੌਰ ਨੇ ਕਵਿਤਾਵਾਂ ਸੁਣਾਈਆਂ। ਪ੍ਰਧਾਨ ਪਰਵਿੰਦਰਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਬਲਦੇਵ ਰਾਜ ਕੋਮਲ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਸਮੇਂ ਹੋਰਨਾ ਤੋਂ ਇਲਾਵਾ ਪਿ੍ਰੰਸੀਪਲ ਗੁਰਮੀਤ ਸਿੰਘ, ਬਲਵੀਰ ਸਿੰਘ, ਸੁਸ਼ੀਲ ਸ਼ਰਮਾ, ਸੱਤ ਪ੍ਰਕਾਸ਼ ਸਿੰਘ ਸੱਗੂ, ਗੀਤਕਾਰ ਮਨਮੀਤ ਮੇਵੀ ਆਦਿ ਹਾਜ਼ਰ ਸਨ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ