Welcome to Canadian Punjabi Post
Follow us on

09

May 2024
ਬ੍ਰੈਕਿੰਗ ਖ਼ਬਰਾਂ :
ਕਾਓਬੌਆਇਸ ਸਮਰਥਕ ਕੈਲਗਰੀ ਦੇ ਵਿਅਕਤੀ `ਤੇ ਜਿਨਸੀ ਸ਼ੋਸ਼ਣ ਦੇ ਦੋਸ਼2024 ਦੀਆਂ ਗਰਮੀਆਂ ਲਈ ਸੈਰ ਸਪਾਟੇ ਲਈ 10 ਸ਼ਹਿਰਾਂ ਦੀ ਸੂਚੀ ਵਿੱਚ ਕੈਲਗਰੀ ਸਭ ਤੋਂ ਉੱਪਰਡਰੇਕ ਦੇ ਟੋਰਾਂਟੋ ਮਹਿਲ ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕਰ ਰਹੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂਹਾਈਵੇਅ 401 'ਤੇ ਹਾਦਸੇ ਵਿੱਚ ਮਾਰੇ ਗਏ ਤਿੰਨ ਮਹੀਨ ਦੇ ਬੱਚੇ ਦਾ ਹੋਇਆ ਅੰਤਿਮ ਸਸਕਾਰਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾਹਰ ਸਿੱਖ 5 ਬੱਚੇ ਪੈਦਾ ਕਰੇ, ਜੇ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ : ਗਿਆਨੀ ਹਰਨਾਮ ਸਿੰਘ ਧੁੰਮਾਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂ
 
ਭਾਰਤ

ਦਿੱਲੀ ਜਲ ਬੋਰਡ ਘੁਟਾਲੇ 'ਚ ਈਡੀ ਦੀ ਚਾਰਜਸ਼ੀਟ ਵਿਚ ਜਗਦੀਸ਼ ਅਰੋੜਾ ਤੇ ਅਨਿਲ ਅਗਰਵਾਲ ਨੂੰ ਬਣਾਇਆ ਮੁਲਜ਼ਮ

March 31, 2024 05:36 PM

ਨਵੀ ਦਿੱਲੀ, 31 ਮਾਰਚ (ਪੋਸਟ ਬਿਊਰੋ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਜਲ ਬੋਰਡ ਘੁਟਾਲੇ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਵਿੱਚ ਸੇਵਾਮੁਕਤ ਚੀਫ ਇੰਜਨੀਅਰ ਜਗਦੀਸ਼ ਅਰੋੜਾ ਅਤੇ ਠੇਕੇਦਾਰ ਅਨਿਲ ਅਗਰਵਾਲ ਨੂੰ ਮੁਲਜ਼ਮ ਬਣਾਇਆ ਗਿਆ ਹੈ। ਦੱਸ ਦੇਈਏ ਕਿ ਦਿੱਲੀ ਜਲ ਬੋਰਡ ਘੋਟਾਲੇ ਮਾਮਲੇ ਵਿੱਚ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਸੰਮਨ ਜਾਰੀ ਕੀਤਾ ਸੀ ਪਰ ਉਨ੍ਹਾਂ ਨੇ ਪੁੱਛਗਿੱਛ ਵਿੱਚ ਹਿੱਸਾ ਨਹੀਂ ਲਿਆ ਸੀ।
ਈਡੀ ਨੇ ਦਿੱਲੀ ਜਲ ਬੋਰਡ ਟੈਂਡਰ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਰੌਜ਼ ਐਵੇਨਿਊ ਅਦਾਲਤ ਵਿੱਚ 8000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ। ਚਾਰਜਸ਼ੀਟ ਵਿੱਚ ਈਡੀ ਨੇ ਜਗਦੀਸ਼ ਅਰੋੜਾ, ਅਨਿਲ ਅਗਰਵਾਲ, ਜਗਦੀਸ਼ ਅਰੋੜਾ ਦੇ ਕਰੀਬੀ ਅਤੇ ਚਾਰਟਰਡ ਅਕਾਊਂਟੈਂਟ ਤਜੇਂਦਰ ਸਿੰਘ, ਸਾਬਕਾ ਐਨਬੀਸੀਸੀ ਅਧਿਕਾਰੀ ਦੇਵੇਂਦਰ ਕੁਮਾਰ ਮਿੱਤਲ ਅਤੇ ਇੱਕ ਕੰਪਨੀ ਐਨਕੇਜੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।
ਐਨਕੇਜੀ ਕੰਪਨੀ ਨੂੰ ਐਨਬੀਸੀਸੀ ਅਧਿਕਾਰੀ ਮਿੱਤਲ ਦੁਆਰਾ ਜਾਰੀ ਸਰਟੀਫਿਕੇਟ ਦੇ ਆਧਾਰ 'ਤੇ ਟੈਂਡਰ ਮਿਿਲਆ ਸੀ, ਐਨਕੇਜੀ ਨੇ ਮਿੱਤਲ ਲਈ ਯਾਤਰਾ ਟਿਕਟ ਬੁੱਕ ਕਰਵਾਈ ਸੀ। ਈਡੀ ਮੁਤਾਬਕ ਐਨਬੀਸੀਸੀ ਦੇ ਰਿਕਾਰਡ ਵਿੱਚ ਐਨਕੇਜੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਈਡੀ ਨੇ ਕਿਹਾ ਕਿ ਜਗਦੀਸ਼ ਅਰੋੜਾ, ਅਨਿਲ ਅਗਰਵਾਲ, ਤਜੇਂਦਰ ਸਿੰਘ ਚਾਰਟਰਡ ਅਕਾਊਂਟੈਂਟ ਹਨ ਜੋ ਜਗਦੀਸ਼ ਅਰੋੜਾ ਦੇ ਕਰੀਬੀ ਹਨ, ਮਿੱਤਲ ਐਨਬੀਸੀਸੀ ਦਾ ਅਧਿਕਾਰੀ ਹੈ, ਮਿੱਤਲ ਨੇ ਐਨਕੇਜੀ ਕੰਪਨੀ ਨੂੰ ਜਾਅਲੀ ਦਸਤਾਵੇਜ਼ ਮੁਹੱਈਆ ਕਰਵਾਏ ਸਨ। ਈਡੀ ਦੇ ਅਨੁਸਾਰ, ਦਿੱਲੀ ਜਲ ਬੋਰਡ ਨੇ ਐਨਕੇਜੀ ਨੂੰ 38 ਕਰੋੜ ਰੁਪਏ ਦਾ ਟੈਂਡਰ ਦਿੱਤਾ ਸੀ, ਜਿਸ ਵਿੱਚੋਂ 24 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਗਏ ਸਨ। ਈਡੀ ਦਾ ਦੋਸ਼ ਹੈ ਕਿ 38 ਕਰੋੜ ਰੁਪਏ 'ਚੋਂ 6 ਕਰੋੜ 36 ਲੱਖ ਰੁਪਏ ਵਾਪਸ ਕਰ ਦਿੱਤੇ ਗਏ, ਇਹ ਅਪਰਾਧ ਦੀ ਕਾਰਵਾਈ ਹੈ। ਇਸ ਵਿੱਚੋਂ 56 ਲੱਖ ਰੁਪਏ ਜਗਦੀਸ਼ ਅਰੋੜਾ ਨੂੰ ਤਜੇਂਦਰ ਸਿੰਘ ਰਾਹੀਂ ਮਿਲੇ ਸਨ, ਜਿਨ੍ਹਾਂ ਵਿੱਚੋਂ 36 ਕਰੋੜ ਰੁਪਏ ਵਿੱਚੋਂ ਸਿਰਫ਼ 14 ਕਰੋੜ ਰੁਪਏ ਹੀ ਵਰਤੇ ਗਏ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸਲਮਾਨ ਖਾਨ ਦੇ ਘਰ `ਤੇ ਗੋਲੀ ਚਲਾਉਣ ਦਾ ਮਾਮਲਾ: 5ਵਾਂ ਮੁਲਜ਼ਮ ਮੁਹੰਮਦ ਚੌਧਰੀ ਗ੍ਰਿਫ਼ਤਾਰ ਔਰਤ ਨੇ ਦਿੱਤਾ 4 ਬੱਚਿਆਂ ਨੂੰ ਜਨਮ, ਦੋ ਲੜਕੇ ਅਤੇ ਦੋ ਲੜਕੀਆਂ ਦਾ ਹੋਇਆ ਜਨਮ, ਸਾਰੇ ਤੰਦਰੁਸਤ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ, ਉਸ ਦਾ ਐਟਮ ਬੰਬ ਸਾਡੇ 'ਤੇ ਡਿੱਗੇਗਾ : ਫਾਰੂਕ ਅਬਦੁੱਲਾ ਰਾਂਚੀ 'ਚ ਕਈ ਥਾਵਾਂ 'ਤੇ ਈ.ਡੀ ਦੀ ਰੇਡ, 20 ਕਰੋੜ ਦੀ ਨਕਦੀ ਬਰਾਮਦ ਅਹਿਮਦਾਬਾਦ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਜਾਂਚ ਜਾਰੀ, ਪਹਿਲਾਂ ਦਿੱਲੀ ਨੂੰ ਮਿਲੀ ਸੀ ਧਮਕੀ ਮੋਦੀ ਲਿਆਏ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਯੋਜਨਾ : ਪ੍ਰਿਅੰਕਾ -ਕੋਵਿਡ ਸਰਟੀਫਿਕੇਟ ਤੋਂ ਪੀਐੱਮ ਦੀ ਫੋਟੋ ਗਾਇਬ ਭਾਰਤੀ ਪਰਿਵਾਰ ਸੀਰਮ ਇੰਸਟੀਚਿਊਟ ਦੇ ਖਿਲਾਫ ਕੇਸ ਦੀ ਤਿਆਰੀ `ਚ, ਕਿਹਾ ਕੋਵਿਸ਼ੀਲਡ ਲਗਾਉਣ ਤੋਂ 7 ਦਿਨਾਂ ਬਾਅਦ ਬੇਟੀ ਦੀ ਹੋ ਗਈ ਸੀ ਮੌਤ ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ ਹਟਾਇਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚੇ ਫੌਜ ਦੇ ਜਵਾਨ ਤੇ ਸੇਵਾਦਾਰ, ਬਰਫ ਦੇ ਢੇਰ ਪਾਸੇ ਕਰਕੇ ਬਣਾਏ ਰਾਹ ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲ