Welcome to Canadian Punjabi Post
Follow us on

26

July 2024
ਬ੍ਰੈਕਿੰਗ ਖ਼ਬਰਾਂ :
ਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆਟੋਰਾਂਟੋ ਵਿੱਚ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਅਤੇ ਔਰਤ ਦੀ ਪੁਲਿਸ ਨੇ ਕੀਤੀ ਪਹਿਚਾਣਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਪਹਿਲਾਂ ਹੋਏ ਸਮਝੌਤਿਆਂ ਦਾ ਹੋਏ ਸਨਮਾਨ
 
ਕੈਨੇਡਾ

ਐਰਾਈਵਕੈਨ ਐਪ ਤਿਆਰ ਕਰਦੇ ਸਮੇਂ ਨਹੀਂ ਕੀਤੀ ਗਈ ਸਾਰੇ ਨਿਯਮਾਂ ਦੀ ਪਾਲਣਾ : ਟਰੂਡੋ

February 21, 2024 09:23 AM

ਵੈਨਕੂਵਰ, 21 ਫਰਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਸਪਸ਼ਟ ਹੈ ਕਿ ਵਿਵਾਦਗ੍ਰਸਤ ਐਰਾਈਵਕੈਨ ਐਪ ਬਣਾਉਂਦੇ ਸਮੇਂ ਇਕਰਾਰਨਾਮੇ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ।
ਟਰੂਡੋ ਨੇ ਆਖਿਆ ਕਿ ਇਸ ਐਪ ਨੂੰ ਉਸ ਸਮੇਂ ਤਿਆਰ ਕੀਤਾ ਗਿਆ ਸੀ ਜਦੋਂ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ ਤੇ ਜਦੋਂ ਹਰ ਮੁੱਦੇ ਉੱਤੇ ਸਵਾਲ ਉੱਠ ਰਹੇ ਸਨ ਪਰ ਫਿਰ ਵੀ ਔਖੇ ਵੇਲਿਆਂ ਵਿੱਚ ਵੀ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪਬਲਿਕ ਸਰਵੈਂਟਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਜਿ਼ਕਰਯੋਗ ਹੈ ਕਿ ਫੈਡਰਲ ਸਰਕਾਰ ਨੇ ਅਪਰੈਲ 2020 ਵਿੱਚ ਐਰਾਈਵਕੈਨ ਲਾਂਚ ਕੀਤਾ ਸੀ ਤਾਂ ਕਿ ਮਹਾਂਮਾਰੀ ਦੌਰਾਨ ਕੈਨੇਡਾ ਦਾਖਲ ਹੋਣ ਵਾਲੇ ਲੋਕਾਂ ਦੀ ਸਿਹਤ ਤੇ ਕਾਂਟੈਕਟ ਸਬੰਧੀ ਜਾਣਕਾਰੀ ਦਾ ਟਰੈਕ ਰੱਖਿਆ ਜਾ ਸਕੇ। ਇਸ ਦੇ ਨਾਲ ਹੀ ਕਸਟਮਜ਼ ਤੇ ਇਮੀਗ੍ਰੇਸ਼ਨ ਡੈਕਲੇਰੇਸ਼ਨਜ਼ ਨੂੰ ਡਿਜੀਟਲਾਈਜ਼ ਕਰਨ ਲਈ ਵੀ ਅਜਿਹਾ ਕੀਤਾ ਗਿਆ।ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡਾ ਦੇ ਆਡੀਟਰ ਜਨਰਲ ਨੇ ਆਖਿਆ ਸੀ ਕਿ ਐਰਾਈਵਕੈਨ ਨੂੰ ਤਿਆਰ ਕਰਨ ਤੇ ਲਾਗੂ ਕਰਨ ਦਰਮਿਆਨ ਕਈ ਤਰ੍ਹਾਂ ਦੀਆਂ ਅਣਗਹਿਲੀਆਂ ਹੋਈਆਂ, ਜੋ ਕਿ ਸਹੀ ਨਹੀਂ ਸਨ। ਉਨ੍ਹਾਂ ਇਹ ਵੀ ਆਖਿਆ ਕਿ ਸਰਕਾਰ ਦੀ ਬਾਹਰੀ ਕਾਂਟਰੈਕਟਰਜ਼ ਉੱਤੇ ਨਿਰਭਰਤਾ ਕਾਰਨ ਐਪ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਤੇ ਇਨ੍ਹਾਂ ਕੀਮਤਾਂ ਦਾ ਪੂਰਾ ਟਰੈਕ ਵੀ ਨਹੀਂ ਰੱਖਿਆ ਗਿਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦ ਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਦਾ ਵੱਡਾ ਬਿਆਨ: ਕਿਹਾ- ਖਾਲਿਸਤਾਨੀਆਂ ਨੇ ਦੇਸ਼ ਨੂੰ ਕੀਤਾ ਪ੍ਰਦੂਸਿ਼ਤ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਿੱਚ ਕੀਤੀ ਕਟੌਤੀ ਕਨਾਟਾ `ਚ ਟ੍ਰੈਫਿਕ ਰੋਕਣ ਤੋਂ ਬਾਅਦ G1 ਚਾਲਕ `ਤੇ ਲੱਗੇ ਚਾਰਜਿਜ ਟਰੂਡੋ, ਫਰੀਲੈਂਡ ਅਤੇ ਜਗਮੀਤ ਸਿੰਘ ਨੂੰ ਜਾਨੋਂ ਮਾਰਨੇ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦੋ ਵਿਅਕਤੀ ਦੋਸ਼ੀ ਪਾਏ ਗਏ਼ ਇੰਗਲਿਸ਼ ਬੇ ਵਿੱਚ ਇਕ ਹੋਰ ਔਰਤ ਮ੍ਰਿਤਕ ਮਿਲੀ 2024 ਵਿੱਚ ਹੁਣ ਤੱਕ ਓਟਵਾ ਵਿੱਚ 900 ਵਾਹਨ ਹੋਏ ਚੋਰੀ ਹੋਏ 23 ਸਾਲਾ ਡਰਾਈਵਰ `ਤੇ ਪੈਰੀ ਸਾਊਂਡ ਕੋਲ ਭਿਆਨਕ ਹਾਦਸੇ ਵਿੱਚ ਚਾਰਜਿਜ਼ ਲਗਾਏ, ਹਾਦਸੇ ਵਿਚ ਤਿੰਨ ਲੋਕਾਂ ਦੀ ਹੋ ਗਈ ਸੀ ਮੌਤ ਦੋ-ਤਿਹਾਈ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਆਜ ਦਰਾਂ ਵਿੱਚ ਕਮੀ ਦੀ ਜ਼ਰੂਰਤ : ਸਰਵੇ