Welcome to Canadian Punjabi Post
Follow us on

24

February 2024
ਬ੍ਰੈਕਿੰਗ ਖ਼ਬਰਾਂ :
ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਸੀ ਨੌਕਰੀ 'ਤੇ, ਲੱਗਾ ਸੱਤ ਸਾਲਾਂ ਦੀ ਪਾਬੰਦੀਖਨੌਰੀ ਸਰਹੱਦ 'ਤੇ ਬਠਿੰਡਾ ਦੇ ਨੌਜਵਾਨ ਕਿਸਾਨ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀਡੇਰਾ ਸੱਚਖੰਡ ਬੱਲਾਂ ਦੇ ਮਹਾਰਾਜ ਨਿਰੰਜਨ ਦਾਸ ਜੀ ਦੀ ਸਿਹਤ ਵਿਗੜੀ, ਡਾਕਟਰਾਂ ਅਨੁਸਾਰ ਹੁਣ ਠੀਕਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂਮੁੱਖ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਸਿੱਖ ਪੁਲਿਸ ਅਫਸਰ ਦੀ ਵਤਨਪ੍ਰਸਤੀ ’ਤੇ ਸਵਾਲ ਚੁੱਕਣ ਲਈ ਭਾਜਪਾ ਲੀਡਰਸ਼ਿਪ ਦੀ ਕੀਤੀ ਸਖ਼ਤ ਅਲੋਚਨਾਨਗਰ ਨਿਗਮ ਮੁਲਾਜ਼ਮਾਂ ਦੇ ਨਾਮ 'ਤੇ 30 ਹਜ਼ਾਰ ਦੀ ਰਿਸ਼ਵਤ ਲੈਣ ਵਾਲਾ ਵਿਜੀਲੈਂਸ ਵੱਲੋਂ ਕਾਬੂਮੰਤਰੀ ਬਲਬੀਰ ਸਿੰਘ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲਪ੍ਰਧਾਨ ਮੰਤਰੀ ਨਰੰਦਰ ਮੋਦੀ ਨੇ ਜੰਮੂ ਵਿੱਚ 32000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
 
ਕੈਨੇਡਾ

600 ਮੁਲਾਜ਼ਮਾਂ ਦੀ ਛਾਂਗੀ ਕਰੇਗੀ ਸੀਬੀਸੀ

December 04, 2023 10:57 PM

ਓਟਵਾ, 4 ਦਸੰਬਰ (ਪੋਸਟ ਬਿਊਰੋ) : ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਤੇ ਰੇਡੀਓ ਕੈਨੇਡਾ ਵੱਲੋਂ 600 ਮੁਲਾਜ਼ਮਾਂ ਦੀ ਛਾਂਗੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 200 ਹੋਰ ਖਾਲੀ ਅਸਾਮੀਆਂ ਨੂੰ ਵੀ ਪੁਰ ਨਹੀਂ ਕੀਤਾ ਜਾਵੇਗਾ ਕਿਉਂਕਿ ਕੰਪਨੀ ਕੋਲ 125 ਮਿਲੀਅਨ ਡਾਲਰ ਬਜਟ ਘੱਟ ਹੈ।
ਪਬਲਿਕ ਬ੍ਰੌਡਕਾਸਟਰ ਨੇ ਸੋਮਵਾਰ ਨੂੰ ਆਖਿਆ ਕਿ ਸੀਬੀਸੀ ਤੇ ਰੇਡੀਓ-ਕੈਨੇਡਾ ਦੋਵਾਂ ਵੱਲੋਂ 250 ਮੁਲਾਜ਼ਮਾਂ ਦੀ ਛਾਂਗੀ ਕੀਤੀ ਜਾਵੇਗੀ। ਇਹ ਛਾਂਗੀਆਂ ਕਾਰਪਰੇਟ ਡਵੀਜ਼ਨਾਂ ਜਿਵੇਂ ਕਿ ਤਕਨਾਲੋਜੀ ਤੇ ਇਨਫਰਾਸਟ੍ਰਕਚਰ ਤੋਂ ਕੀਤੀਆਂ ਜਾਣਗੀਆਂ। ਕੁੱਝ ਕਟੌਤੀਆਂ ਫੌਰੀ ਲਾਗੂ ਹੋਣਗੀਆਂ ਤੇ ਅਗਲੀਆਂ ਅਗਲੇ 12 ਮਹੀਨਿਆਂ ਵਿੱਚ ਲਾਗੂ ਹੋਣਗੀਆਂ। ਇਸ ਸਮੇਂ ਜਿਹੜੀਆਂ 200 ਖਾਲੀ ਅਸਾਮੀਆਂ ਹਨ ਉਨ੍ਹਾਂ ਨੂੰ ਖ਼ਤਮ ਹੀ ਕਰ ਦਿੱਤਾ ਜਾਵੇਗਾ।
ਇਹ ਕਟੌਤੀਆਂ ਉਨ੍ਹਾਂ ਕਾਰਨਾਂ ਕਰਕੇ ਹੀ ਕੀਤੀਆਂ ਜਾ ਰਹੀਆਂ ਹਨ ਜਿਹੜੀਆਂ ਸਾਰੀਆਂ ਮੀਡੀਆ ਕੰਪਨੀਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਸੀਬੀਸੀ ਨੇ ਦੱਸਿਆ ਕਿ ਪ੍ਰੋਡਕਸ਼ਨ ਦੀ ਲਾਗਤ ਵਿੱਚ ਹੋਣ ਵਾਲੇ ਵਾਧੇ, ਟੈਲੀਵਿਜ਼ਨ ਐਡਵਰਟਾਈਜਿ਼ੰਗ ਤੋਂ ਹੋਣ ਵਾਲੀ ਕਮਾਈ ਘਟਣ ਤੇ ਵੱਡੀਆਂ ਟੈਕਨੀਕਲ ਕੰਪਨੀਆਂ ਨਾਲ ਹੋਣ ਵਾਲੀ ਮੁਕਾਬਲੇਬਾਜ਼ੀ ਕਾਰਨ ਹੀ ਇਹ ਛਾਂਗੀਆਂ ਕਰਨੀਆਂ ਪੈ ਰਹੀਆਂ ਹਨ।
ਸੀਬੀਸੀ/ਰੇਡੀਓ-ਕੈਨੇਡਾ ਦੀ ਪ੍ਰੈਜ਼ੀਡੈਂਟ ਤੇ ਚੀਫ ਐਗਜ਼ੈਕਟਿਵ ਕੈਥਰੀਨ ਟੇਟ ਨੇ ਦੱਸਿਆ ਕਿ ਅਗਲੇ ਵਿੱਤੀ ਵਰ੍ਹੇ ਤੋਂ ਕਾਰਪੋਰੇਸ਼ਨ ਦੀ ਪਾਰਲੀਆਮੈਂਟਰੀ ਫੰਡਿੰਗ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ।ਉਨ੍ਹਾਂ ਆਖਿਆ ਕਿ ਕਈ ਸਾਲਾਂ ਤੱਕ ਅਸੀਂ ਢਾਂਚਾਗਤ ਕਮੀਆਂ ਨਾਲ ਸਫਲਤਾਪੂਰਬਕ ਸਿੱਝਦੇ ਰਹੇ ਹਾਂ ਪਰ ਹੁਣ ਸਾਡੇ ਵੀ ਹੱਥ ਖੜ੍ਹੇ ਹੋ ਗਏ ਹਨ ਤੇ ਕਟੌਤੀਆਂ ਤੋਂ ਬਿਨਾਂ ਸਾਡੇ ਕੋਲ ਵੀ ਕੋਈ ਹੋਰ ਚਾਰਾ ਨਹੀਂ ਬਚਿਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੰਜ਼ਰਵੇਟਿਵਾਂ ਦੇ ਸਮਰਥਨ ਵਿੱਚ ਹੋ ਰਿਹਾ ਹੈ ਹੋਰ ਵਾਧਾ, ਲਿਬਰਲਾਂ ਤੇ ਐਨਡੀਪੀ ਦਰਮਿਆਨ ਬਰਾਬਰ ਦੀ ਟੱਕਰ : ਨੈਨੋਜ਼ ਐਰਾਈਵਕੈਨ ਐਪ ਤਿਆਰ ਕਰਦੇ ਸਮੇਂ ਨਹੀਂ ਕੀਤੀ ਗਈ ਸਾਰੇ ਨਿਯਮਾਂ ਦੀ ਪਾਲਣਾ : ਟਰੂਡੋ ਨਿੱਝਰ ਦੇ ਸਾਥੀ ਦੇ ਘਰ ਉੱਤੇ ਗੋਲੀਆਂ ਚਲਾਉਣ ਵਾਲੇ ਦੋ ਟੀਨੇਜਰਜ਼ ਨੂੰ ਕੀਤਾ ਗਿਆ ਚਾਰਜ ਯੂਕਰੇਨ ਨੂੰ 800 ਡਰੋਨਜ਼ ਡੋਨੇਟ ਕਰੇਗਾ ਕੈਨੇਡਾ : ਬਲੇਅਰ ਛੁਰੇਬਾਜ਼ੀ ਵਿੱਚ 2 ਮਹਿਲਾਵਾਂ ਹਲਾਕ, ਇੱਕ ਜ਼ਖ਼ਮੀ ਕਾਰਬਨ ਟੈਕਸ ਛੋਟ ਨੂੰ ਰੀਬ੍ਰੈਂਡ ਕਰ ਰਹੀ ਹੈ ਫੈਡਰਲ ਸਰਕਾਰ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਕੰਮ ਦੀ ਹੱਦ ਵਿੱਚ ਕੀਤੇ ਵਾਧੇ ਨਾਲ ਪ੍ਰੋਗਰਾਮ ਕਮਜ਼ੋਰ ਪੈਣ ਦੀ ਸਰਕਾਰ ਨੂੰ ਦਿੱਤੀ ਗਈ ਸੀ ਚੇਤਾਵਨੀ ਆਪਣੀ ਕਾਮਨ ਲਾਅ ਪਾਰਟਨਰ, ਤਿੰਨ ਬੱਚਿਆਂ ਤੇ ਟੀਨੇਜਰ ਨੂੰ ਮਾਰਨ ਵਾਲੇ ਵਿਅਕਤੀ ਨੂੰ ਕੀਤਾ ਗਿਆ ਚਾਰਜ ਇਸ ਹਫਤੇ ਜੌਰਡਨ ਦੇ ਕਿੰਗ ਅਬਦੁੱਲਾ ਕਰਨਗੇ ਕੈਨੇਡਾ ਦਾ ਦੌਰਾ ਗੱਡੀਆਂ ਚੋਰੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ : ਟਰੂਡੋ