Welcome to Canadian Punjabi Post
Follow us on

22

June 2024
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ ਟ੍ਰੈਫਿਕ ਸਟਾਪ ਦੌਰਾਨ ਅਧਿਕਾਰੀ `ਤੇ ਗੋਲੀ ਚਲਾਣ ਵਾਲੇ ਡਰਾਈਵਰ ਦੀ ਪੁਲਿਸ ਕਰ ਰਹੀ ਭਾਲਹਾਈਵੇ 401 `ਤੇ ਸੱਤ ਵਾਹਨਾਂ ਦੀ ਹੋਈ ਭਿਆਨਕ ਟੱਕਰ, 3 ਜ਼ਖਮੀ, ਇੱਕ ਗੰਭੀਰਪੀਲ ਖੇਤਰ ਵਿਚ ਔਰਤ ਦੇ ਯੋਨ ਸ਼ੋਸ਼ਣ ਤੋਂ ਬਾਅਦ ਟੋਰਾਂਟੋ ਦੇ 2 ਵਿਅਕਤੀ ਚਾਰਜਟੋਰਾਂਟੋ ਵਿੱਚ ਤੂਫਾਨ ਕਾਰਨ ਦਰਖਤ ਡਿੱਗੇ, ਵਾਹਨ ਪਾਣੀ ਵਿੱਚ ਡੁੱਬੇਪ੍ਰਸਤਾਵਿਤ ਸੋਧ ਨੂੰ ਵੋਟ ਦੇਣ ਤੋਂ ਬਾਅਦ ਸੀਨੇਟਰਜ਼ ਨੇ ਵਿਦੇਸ਼ੀ ਦਖ਼ਲ ਵਿਰੁੱਧ ਬਿੱਲ ਨੂੰ ਦਿੱਤੀ ਮਨਜ਼ੂਰੀਘਰ ਵਿੱਚ ਜ਼ਬਰੀ ਦਾਖਲ ਹੋਣ ਦੇ ਮਾਮਲੇ ਵਿੱਚ ਚਾਰ ਨਾਬਾਲਿਗ ਗ੍ਰਿਫ਼ਤਾਰ, ਇੱਕ ਦੀ ਉਮਰ 14 ਸਾਲ, ਲਗਜ਼ਰੀ ਵਾਹਨਾਂ ਨੂੰ ਬਣਾਉਂਦੇ ਸਨ ਨਿਸ਼ਾਨਾਪੁਤਿਨ ਨੇ ਕਿਮ ਜੋਂਗ ਉਨ ਨੂੰ ਦਿੱਤੀ ਆਲੀਸ਼ਾਨ ਕਾਰ, ਪੁਤਿਨ ਨੇ ਖੁਦ ਚਲਾਈ ਕਾਰਪਾਕਿਸਤਾਨ ਵਿਚ ਲੈਪਟਾਪ ਦੀ ਬੈਟਰੀ ਫਟਣ ਨਾਲ ਲੱਗੀ ਅੱਗ, 2 ਬੱਚਿਆਂ ਦੀ ਮੌਤ, 7 ਝੁਲਸੇ
 
ਪੰਜਾਬ

ਕੈਬਨਿਟ ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਕੀਤਾ ਅੱਖੋਂ ਪਰੋਖੇ

November 20, 2023 01:10 PM

- ਰੋਸ ਵਜੋਂ, ਪੀ.ਐਸ.ਐਮ.ਐਸ.ਯੂ. ਵਲੋਂ ਜਾਰੀ ਹੜਤਾਲ 'ਚ 28 ਨਵੰਬਰ ਤੱਕ ਇਜਾਫਾ
- ਪੈਨਸ਼ਨਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਦਿੱਤਾ ਜਾ ਰਿਹਾ ਭਰਭੂਰ ਸਮਰਥਨ
-ਕਿਹਾ! ਸਰਕਾਰ ਦੇ ਅੜੀਅਲ ਵਤੀਰੇ ਦਾ ਡੱਟ ਕੇ ਕਰਾਂਗੇ ਵਿਰੋਧ
ਲੁਧਿਆਣਾ, 20 ਨਵੰਬਰ (ਗਿਆਨ ਸਿੰਘ): ਪੰਜਾਬ ਸਰਕਾਰ ਦੇ ਅੜੀਅਨ ਵਤੀਰੇ ਸਦਕਾ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਯੂ.) ਵੱਲੋਂ ਜਾਰੀ ਹੜਤਾਲ ਵਿੱਚ 28 ਨਵੰਬਰ ਤੱਕ ਵਾਧਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੀ.ਐਸ.ਐਮ.ਐਸ.ਯੂ. ਦੇ ਸਮੂਹ ਦਫਤਰੀ ਕਾਮਿਆਂ ਵੱਲੋ ਜਾਰੀ ਹੜਤਾਲ ਅੱਜ 13 ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ ਜਿਸਦੇ ਤਹਿਤ ਜ਼ਿਲ੍ਹਾ ਖ਼ਜਾਨਾ ਦਫਤਰ ਲੁਧਿਆਣਾ ਵਿਖੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 56 ਮਹਿਕਮਿਆਂ ਨਾਲ ਸਬੰਧਤ ਸੈਂਕੜੇ ਮੁਲਾਜ਼ਮ ਸ਼ਾਮਿਲ ਸਨ। ਇਸ ਧਰਨੇ ਦੌਰਾਨ ਦਫਤਰੀ ਕਾਮਿਆਂ ਦੇ ਵਿਸ਼ਾਲ ਇਕੱਠ ਨੇ ਰੈਲੀ ਦਾ ਰੂਪ ਧਾਰਣ ਕਰ ਲਿਆ ਅਤੇ ਇਸ ਇਕਠ ਵੱਲੋਂ ਜਿਲ੍ਹਾ ਖ਼ਜਾਨਾ ਦਫਤਰ ਲੁਧਿਆਣਾ ਤੋਂ ਲੈ ਕੇ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਤੱਕ ਰੋਸ਼ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ. ਉਪਰੰਤ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਵਿਖੇ ਵੀ ਧਰਨਾ ਦਿੱਤਾ ਗਿਆ।

ਜੱਥੇਬੰਦੀ ਦੇ ਆਗ{ਆ ਅਮਿਤ ਅਰੋੜਾ, ਸੰਜੀਵ ਭਾਰਗਵ, ਏ.ਪੀ. ਮੌਰਿਆ ਅਤੇ ਸੁਨੀਲ ਕੁਮਾਰ ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਕੈਬਨਿਟ ਕਮੇਟੀ ਵਿੱਚ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਅਤੇ ਮੁਲਾਜ਼ਮ ਜੱਥੇਬੰਦੀ ਨੂੰ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀ.ਐਸ.ਐਮ.ਯੂ. ਵੱਲੋਂ ਜਾਰੀ ਹੜਤਾਲ ਵਿੱਚ 28 ਨਵੰਬਰ ਤੱਕ ਵਾਧਾ ਕੀਤਾ ਗਿਆ ਹੈ।

ਇਸ ਮੌਕੇ ਮੁਲਾਜਮਾਂ ਦਾ ਸਮਰਥਨ ਕਰਦਿਆਂ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਮੁਲਾਜਮਾਂ ਦੀਆਂ ਮੰਗਾ ਦਾ ਹਲ ਸਮੇਂ ਸਿਰ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਆਮ ਜਨਤਾ ਨੂੰ ਸਰਕਾਰ ਦੇ ਝੂਠੇ ਲਾਰਿਆ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

ਇਕੱਠ ਨੂੰ ਸੰਬੋਧਨ ਕਰਦਿਆਂ ਸੰਦੀਪ ਭਾਂਬਕ ਜਿਲ੍ਹਾ ਪ੍ਰਧਾਨ ਸੀ.ਪੀ.ਐਫ. ਯੂਨੀਅਨ, ਲਖਵੀਰ ਸਿੰਘ ਗਰੇਵਾਲ ਅਤੇ ਗੁਰਬਾਜ਼ ਸਿੰਘ ਮੱਲੀ ਵੱਲੋਂ ਕਿਹਾ ਗਿਆ ਕਿ ਸਰਕਾਰ ਨੂੰ ਸਾਲ 2022 ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਮੁਕੰਮਲ ਤੌਰ ਤੇ ਲਾਗੂ ਕਰਨਾ ਚਾਹੀਦਾ ਸੀ ਜੋਕਿ ਉਨ੍ਹਾਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਮੁਲਾਜ਼ਮ ਜੱਥੇਬੰਦੀ ਵਲੋਂ 09 ਦਸੰਬਰ, 2023 ਨੂੰ ਵਾਈ.ਪੀ.ਐਸ. ਚੌਕ ਮੋਹਾਲੀ ਵਿਖੇ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਪੰਜਾਬ ਵੱਲੋਂ ਨਿਰਧਾਰਤ 'ਕਰੋ ਜਾਂ ਮਰੋ' ਸੂਬਾ ਪੱਧਰੀ ਰੈਲੀ ਵਿੱਚ ਭਰਵਾਂ ਇਕੱਠ ਕਰਦੇ ਹੋਏ ਸਰਕਾਰ ਵਿਰੁੱਧ ਰੋਸ ਮੁਜਾਹਰਾ ਕੀਤਾ ਜਾਵੇਗਾ।

ਇਸ ਦੌਰਾਨ ਮੁੱਖ ਬੁਲਾਰੇ ਤਜਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਦਲੀਪ ਸਿੰਘ, ਹਰਬੰਤ ਸਿੰਘ ਮਾਂਗਟ, ਸੁਸ਼ੀਲ ਕੁਮਾਰ, ਨਿਰਮਲ ਸਿੰਘ ਲਲਤੋਂ, ਵਰਿੰਦਰ ਕੁਮਾਰ, ਅਕਾਸ਼ਦੀਪ, ਰਵੀ ਕੁਮਾਰ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਗਰੇਵਾਲ, ਡਾ. ਮਹਿੰਦਰ ਸਿੰਘ ਸ਼ਾਰਧਾ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਪਾਕਿਸਤਾਨ ਲਈ ਅੱਜ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ ਜੈਪੁਰ ਵਿਖੇ ਨਵੀਂ ਪੀੜ੍ਹੀ ਲਈ ਪੰਜਾਬੀ ਬੋਲੀ ਤੇ ਪੰਜਾਬੀ ਵਿਰਸਾ ਸਿਖਲਾਈ ਕੈਂਪ ਲਾਇਆ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਐਲਾਨ: ਮਾਨ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਠਾਨਕੋਟ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਕਰੇਗੀ ਸ਼ੁਰੂਆਤ ਗੁਰਮੀਤ ਸਿੰਘ ਖੁੱਡੀਆਂ ਨੇ ਅੱਠ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਵਿੱਤ ਵਿਭਾਗ ਵੱਲੋਂ ਸਹਾਇਤਾ ਪ੍ਰਾਪਤ ਸੰਸਥਾਵਾਂ ਦੇ ਕਰਮਚਾਰੀਆਂ 'ਤੇ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਮਨਜ਼ੂਰੀ : ਹਰਪਾਲ ਸਿੰਘ ਚੀਮਾ ਮੁੱਖ ਮੰਤਰੀ ਵੱਲੋਂ ਪੁਲਿਸ ਅਫ਼ਸਰਾਂ ਨੂੰ ਆਦੇਸ਼: ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੋਂ ਇਕ ਹਫ਼ਤੇ ਵਿੱਚ-ਵਿੱਚ ਜਾਇਦਾਦ ਜ਼ਬਤ ਕਰੋ ਨਿਊਯਾਰਕ ਵਿਖੇ ਕਰਵਾਏ ਜਾ ਰਹੇ ਸਮਰ ਫੈਂਸੀ ਫੂਡ ਸ਼ੋਅ-2024 ਵਿੱਚ ਹਿੱਸਾ ਲੈਣ ਵਾਲਿਆਂ ਨੂੰ ਮੁੱਖ ਮੰਤਰੀ ਵੱਲੋਂ ਸ਼ੁੱਭਕਾਮਨਾਵਾਂ ਦਿੰਦਿਆਂ ਸੋਵੀਨਾਰ ਜਾਰੀ ਤਲਾਸ਼ੀ ਅਭਿਆਨ -ਤੀਜਾ ਦਿਨ: ਪੰਜਾਬ ਪੁਲਿਸ ਵੱਲੋਂ ਸੂਬੇ ਭਰ ’ਚ ਵਾਹਨਾਂ ਦੀ ਚੈਕਿੰਗ ਪੰਜਾਬ ਪੁਲਿਸ ਨੇ ਐੱਸ.ਬੀ.ਐੱਸ.ਨਗਰ ਵਿੱਚ ਨਸ਼ਿਆਂ ਵਿਰੁੱਧ ਸਾਈਕਲ ਰੈਲੀ ਕੱਢੀ ਪਿਛਲੇ ਸਾਲ ਮੋਗਾ ਦੇ 206 ਕਿਸਾਨਾਂ ਨੇ 1399 ਏਕੜ ਰਕਬੇ ਵਿੱਚ ਕੀਤੀ ਝੋਨੇ ਦੀ ਸਿੱਧੀ ਬਿਜਾਈ