Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਫਰੌਮ ਦ ਫਾਈਵ ਰਿਵਰਜ਼ ਟੂ ਦ ਫਾਈਵ ਲੇਕਜ਼ ਐਗਜ਼ੀਬਿਸ਼ਨ ਅੱਜ ਤੋਂ

November 17, 2023 08:50 AM

ਓਨਟਾਰੀਓ, 17 ਨਵੰਬਰ (ਪੋਸਟ ਬਿਊਰੋ) : 18 ਨਵੰਬਰ, 2023 ਨੂੰ ਪਰਦੀਪ ਸਿੰਘ ਨਾਗਰਾ ਨੂੰ ਪੰਜਾਬ ਤੋਂ ਕੈਨੇਡਾ ਆਇਆਂ 50 ਸਾਲ ਦਾ ਸਮਾਂ ਪੂਰਾ ਹੋ ਜਾਵੇਗਾ। ਪਰਦੀਪ ਐਵਾਰਡ ਜੇਤੂ ਹਿਊਮੈਨੀਟੇਰੀਅਨ, ਹਿਸਟੋਰੀਅਨ ਤੇ ਅਥਲੀਟ ਹਨ।
ਕੈਨੇਡੀਅਨ ਬਾਕਸਰ ਵਜੋਂ ਉਨ੍ਹਾਂ ਦੀ ਜਿ਼ੰਦਗੀ ਨੂੰ ਸੈਨ ਡਿਏਗੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹਾਲੀਵੁੱਡ ਫਿਲਮ ਟਾਈਗਰ ਦੇ ਨਾਂ ਨਾਲ ਵਿਖਾਇਆ ਗਿਆ, ਜਿਸ ਵਿੱਚ ਮਿੱਕੀ ਰੌਰਕੇ ਹੀਰੋ ਦੀ ਭੂਮਿਕਾ ਵਿੱਚ ਹਨ ਤੇ ਜਿਸ ਦੇ ਨਿਰਦੇਸ਼ਨ ਐਲਿਸਟਰ ਗ੍ਰਾਇਰਸਨ ਨੇ ਕੀਤਾ ਹੈ। ਇੱਥੇ ਇਸ ਫਿਲਮ ਨੇ ਬੈਸਟ ਫਿਲਮ ਦਾ ਐਵਾਰਡ ਜਿੱਤਿਆ।ਉਨ੍ਹਾਂ ਨੇ ਆਪਣੀ ਜਿ਼ੰਦਗੀ ਦਾ ਬਹੁਤਾ ਹਿੱਸਾ ਚੈਰੀਟੇਬਲ ਤੇ ਮਨੁੱਖਤਾਵਾਦੀ ਕੰਮਾਂ ਨੂੰ ਕਰਦਿਆਂ ਗੁਜ਼ਾਰਿਆ। ਉਨ੍ਹਾਂ ਲੋਕਲ ਸਮੱਸਿਆਵਾਂ ਦਾ ਵੀ ਹੱਲ ਲੱਭਣ ਦੀ ਪੂਰੀ ਕੋਸਿ਼ਸ਼ ਕੀਤੀ। ਉਨ੍ਹਾਂ ਟੋਰਾਂਟੋ ਸੀਐਨ ਟਾਵਰ ਸਟੇਅਰ ਕਲਾਇੰਬ, ਦ ਟੋਰਾਂਟੋ ਵਾਟਰਫਰੰਟ ਮੈਰਾਥਨ/ਬੋਸਟਨ ਮੈਰਾਥਨ ਤੇ ਟੋਰਾਂਟੋ ਪੋਲਰ ਬੀਅਰ ਡਿੱਪ ਵਿੱਚ ਵੀ ਹਿੱਸਾ ਲਿਆ।
ਪਰਦੀਪ ਮੋਟੀਵੇਸ਼ਨਲ ਸਪੀਕਰ ਵੀ ਹਨ। ਉਨ੍ਹਾਂ ਦੁਨੀਆ ਭਰ ਵਿੱਚ ਕਈ ਥਾਂਵਾਂ ਉੱਤੇ ਮੋਟੀਵੇਸ਼ਨਲ ਭਾਸ਼ਣ ਦੇ ਕੇ ਲੋਕਾਂ ਦੇ ਦਿਲਾਂ ਉੱਤੇ ਆਪਣੀ ਛਾਪ ਛੱਡੀ ਹੈ। ਇਸ ਤੋਂ ਇਲਾਵਾ ਉਹ ਕੈਨੇਡੀਅਨ ਮਿਊਜ਼ੀਅਮ ਫੌਰ ਹਿਊਮਨ ਰਾਈਟਸ, ਪਾਰਲੀਆਮੈਂਟ ਆਫ ਵਰਲਡ ਰਲੀਜਨਜ਼, ਵਰਲਡ ਯੂਐਨ ਕਾਨਫਰ਼ੰਸ ਇਨ ਡਰਬਨ, ਸਾਊਥ ਅਫਰੀਕਾ ਤੇ ਪੈਂਟਾਗਨ ਵਿੱਚ ਵੀ ਕਈ ਸਪੀਕਿੰਗ ਈਵੈਂਟਸ ਵਿੱਚ ਹਿੱਸਾ ਲਿਆ।ਉਨ੍ਹਾਂ ਦਾ ਜਿ਼ਕਰ ਸਕੂਲਾਂ ਵਿੱਚ ਕਈ ਪਾਠਕ੍ਰਮ ਵਿੱਚ ਵੀ ਦਰਜ ਹੈ, ਜਿਵੇਂ ਕਿ ਹਿਸਟਰੀ, ਸਿਵਿਕ, ਲਾਅ ਤੇ ਸੋਸ਼ਲ ਸਾਇੰਸ ਆਦਿ। ਉਨ੍ਹਾਂ ਦਾ ਨਾਂ ਵੰਨ ਥਾਂਊਸੈਂਡ ਬੀਅਰਡਜ਼ ਬੁੱਕ ਵਿੱਚ ਵੀ ਸ਼ਾਮਲ ਹੈ। ਉਨ੍ਹਾਂ ਵੱਲੋਂ ਮਿਸੀਸਾਗਾ, ਓਨਟਾਰੀਓ ਵਿੱਚ “ਫਰੌਮ ਦ ਫਾਈਵ ਰਿਵਰਜ਼ ਟੂ ਦ ਫਾਈਵ ਲੇਕਜ”਼ ਐਗਜ਼ੀਬਿਸ਼ਨ ਲਾਈ ਜਾ ਰਹੀ ਹੈ। ਜਿਸ ਸਬੰਧੀ ਵੇਰਵਾ ਹੇਠ ਲਿਖੇ ਅਨੁਸਾਰ ਹੈ :

Exhibition
Dates: Saturday November 18, 2023 (11 a.m. - 5 p.m.)
Sunday November 19, 2023 (10 a.m. - 5 p.m.)
Location: Sikh Heritage Museum of Canada,
2980 Drew Road - Unit 125
Mississauga, ON L4T 0A7

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਮਾਮਲੇ `ਚ ਇੱਕ ਕਾਬੂ ਸਾਸਕਾਟੂਨ `ਚ ਰੂਮਮੇਟ ਦੀ ਹੱਤਿਆ `ਚ ਦੋਸ਼ੀ ਪਾਏ ਵਿਅਕਤੀ ਨੇ ਮੈਜਿਕ ਮਸ਼ਰੂਮ ਖਾਣ ਦੀ ਗੱਲ ਤੋਂ ਕੀਤਾ ਇਨਕਾਰ ਸਕਾਰਬਰੋ ਵਿੱਚ 2 ਵਾਹਨਾਂ ਦੀ ਟੱਕਰ `ਚ ਪੈਦਲ ਜਾ ਰਹੀ ਔਰਤ ਦੀ ਮੌਤ ਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼ ਪਾਵਰਸਕੂਲ ਡੇਟਾ ਬਰੀਚ ਵਿੱਚ ਚੋਰੀ ਹੋਈ ਜਾਣਕਾਰੀ ਫਿਰੌਤੀ ਦੇਣ ਦੇ ਬਾਵਜੂਦ ਨਹੀਂ ਕੀਤੀ ਨਸ਼ਟ : ਸਕੂਲ ਬੋਰਡ ਉੱਤਰੀ ਓਂਟਾਰੀਓ ਫਿਲਮ ਉਦਯੋਗ ਦੇ ਲੋਕ ਲਾਏ ਜਾਣ ਵਾਲੇ ਸੰਭਾਵੀ ਅਮਰੀਕੀ ਟੈਰਿਫ `ਤੇ ਚਿੰਤਤ ਬ੍ਰਹਮ ਗਿਆਨੀ ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ 18 ਮਈ ਐਤਵਾਰ ਨੂੰ ਮਨਾਈ ਜਾਏਗੀ ਪੁਰਾਣੀਆਂ ਪਾਣੀ ਸਪਲਾਈ ਲਾਈਨਾਂ ਨੂੰ ਬਦਲਣ ਦੇ ਚਲਦੇ ਗਰਮੀਆਂ ਵਿੱਚ ਸ਼ਹਿਰ ਦੇ 3 ਸਟਰੀਟਕਾਰ ਰੂਟ ਹੋਣਗੇ ਡਾਇਵਰਟ ਇਸ ਗਰਮੀਆਂ ਸਸਕੈਚਵਨ ਦੀਆਂ ਸੜਕਾਂ `ਤੇ ਈ-ਸਕੂਟਰ ਨੂੰ ਚਲਾਉਣ ਦੀ ਮਿਲੇਗੀ ਆਗਿਆ ਓਂਟਾਰੀਓ ਦੇ ਇੱਕ ਵਿਅਕਤੀ ਨਾਲ ਜਾਅਲੀ ਬੈਂਕ ਡਰਾਫਟ ਨਾਲ ਇਕ ਲੱਖ ਡਾਲਰ ਦੀ ਠੱਗੀ, ਬੀਮਾ ਕੰਪਨੀ ਨੇ ਪੈਸੇ ਦੁਆਏ ਵਾਪਿਸ